ਕਠੂਆ ''ਚ ਮਰਨ ਵਰਤ ''ਤੇ ਬੈਠੇ 3 ਪੀ. ਐਚ. ਈ. ਕਰਮਚਾਰੀਆਂ ਦੀ ਸਿਹਤ ਵਿਗੜੀ

06/22/2019 6:49:40 PM

ਕਠੂਆ: ਬੀਤੇ 3 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਪੀ. ਐਚ. ਈ. ਵਿਭਾਗ ਦੇ ਕਰਮਚਾਰੀਆਂ ਦੀ ਸਿਹਤ ਵਿਗੜ ਰਹੀ ਹੈ। ਸ਼ਨੀਵਾਰ ਨੂੰ 3 ਕਰਮਚਾਰੀਆਂ ਦੀ ਹਾਲਤ ਵਿਗੜਨ 'ਤੇ ਉਨ੍ਹਾਂ ਨੂੰ ਜ਼ਿਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਦਕਿ ਬਾਕੀਆਂ ਦੀ ਧਰਨਾ ਸਥਾਨ 'ਤੇ ਹੀ ਸਿਹਤ ਦੀ ਜਾਂਚ ਕੀਤੀ ਗਈ। ਜ਼ਿਲਾ ਹਸਪਤਾਲ ਪਹੁੰਚਾਏ ਗਏ ਕਰਮਚਾਰੀਆਂ 'ਚ ਕ੍ਰਿਸ਼ਨ ਚੰਦ ਪਵਨ ਤੇ ਚੁਕਸ਼ਮ ਸ਼ਾਮਲ ਹਨ। ਉਥੇ ਹੀ ਨਰਿੰਦਰ ਤੇ ਬਿਸ਼ੰਬਰ ਸਮੇਤ ਇਕ ਹੋਰ ਮਰਨ ਵਰਤ 'ਤੇ ਬੈਠ ਗਏ ਹਨ। ਜਿਨ੍ਹਾਂ ਦਾ ਬਾਕੀ ਕਰਮਚਾਰੀਆਂ ਵਲੋਂ ਸਵਾਗਤ ਕੀਤਾ ਗਿਆ। ਮੌਕੇ 'ਤੇ ਪਹੁੰਚੇ ਤਹਿਸੀਲਦਾਰ ਕਪਿਲ ਕਾਂਤ, ਡੀ. ਐਸ. ਪੀ. ਨਿਖਲ ਰਸਗੋਤਰਾ, ਥਾਣਾ ਇੰਚਾਰਜ ਸਮੇਤ ਵਿਭਾਗ ਦੇ ਕਾਰਜਕਾਰੀਆਂ ਨੇ ਕਰਮਚਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਰਮਚਾਰੀ ਬਕਾਇਆ ਤਨਖਾਹ ਜਾਰੀ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ।
ਯੂਨੀਅਨ ਦੇ ਸ਼ਿਵ ਨਾਰਾਇਣ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਲੈ ਕੇ ਰਿਆਸਤੀ ਪ੍ਰਸ਼ਾਸਨ ਦੇ ਦਰਬਾਰ ਤਕ ਉਹ ਹਾਜ਼ਰੀ ਲਗਾ ਚੁਕੇ ਹਨ ਪਰ ਹੁਣ ਤਕ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ 5 ਸਾਲਾਂ ਦਾ ਬਕਾਇਆ ਤਨਖਾਹ ਜਾਰੀ ਨਹੀਂ ਕੀਤੀ ਜਾ ਰਹੀ ਹੈ ਉਲਟਾ ਪਰੇਸ਼ਾਨ ਕਰਮਚਾਰੀਆਂ ਨੂੰ ਵਿਭਾਗ ਵਲੋਂ ਤੰਗ ਕਰਨ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ।
 


Related News