ਮਸਜਿਦ ਕੰਪਲੈਕਸ ’ਚ ਕੁੜੀ ਦਾ ਜਿਨਸੀ ਸ਼ੋਸ਼ਣ, ਮੁਲਜ਼ਮ ਗ੍ਰਿਫਤਾਰ

Tuesday, Jun 03, 2025 - 10:40 PM (IST)

ਮਸਜਿਦ ਕੰਪਲੈਕਸ ’ਚ ਕੁੜੀ ਦਾ ਜਿਨਸੀ ਸ਼ੋਸ਼ਣ, ਮੁਲਜ਼ਮ ਗ੍ਰਿਫਤਾਰ

ਬੈਂਗਲੁਰੂ- ਕਰਨਾਟਕ ਪੁਲਸ ਨੇ ਮੰਗਲਵਾਰ ਨੂੰ ਬੈਂਗਲੁਰੂ ਨੇੜੇ ਚਿੱਕਾਬੱਲਾਪੁਰਾ ਕਸਬੇ ਵਿਚ ਇਕ ਮਸਜਿਦ ਕੰਪਲੈਕਸ ਵਿਚ 6 ਸਾਲ ਦੀ ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਇਕ ਮੌਲਵੀ ਦੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੀੜਤਾ ਦੀ ਮਾਂ ਦੀ ਸ਼ਿਕਾਇਤ ਤੋਂ ਬਾਅਦ ਚਿੱਕਾਬੱਲਾਪੁਰਾ ਮਹਿਲਾ ਪੁਲਸ ਨੇ ਮੁਲਜ਼ਮ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਹੈ। ਮੁਲਜ਼ਮ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

ਪੁਲਸ ਮੁਤਾਬਕ, ਮੁਲਜ਼ਮ ਨੂੰ ਜਮਾਤ ਨੇ ਸਤਿਕਾਰ ਵਜੋਂ ਮਸਜਿਦ ਕੰਪਲੈਕਸ ਵਿਚ ਰਹਿਣ ਲਈ ਇਕ ਕਮਰਾ ਦਿੱਤਾ ਸੀ। ਇਸ ਭਰੋਸੇ ਦੀ ਦੁਰਵਰਤੋਂ ਕਰਦੇ ਹੋਏ ਮੁਲਜ਼ਮ ਨੇ ਕਥਿਤ ਤੌਰ ’ਤੇ ਪੀੜਤਾ ਨੂੰ ਚਾਕਲੇਟ ਖਰੀਦਣ ਦੇ ਬਹਾਨੇ ਵਰਗਲਾ ਕੇ ਕਥਿਤ ਤੌਰ ’ਤੇ ਉਸ ਨਾਲ ਜਬਰ-ਜ਼ਨਾਹ ਕੀਤਾ।

ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦਾ ਪੁੱਤਰ ਕਿਸੇ ਹੋਰ ਮਸਜਿਦ ਵਿਚ ਮੌਲਵੀ ਵਜੋਂ ਕੰਮ ਕਰਦਾ ਹੈ। ਘਟਨਾ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਲੋਕਾਂ ਨੇ ਰੋਸ ਪ੍ਰਗਟ ਕੀਤਾ ਹੈ। ਪੀੜਤਾ ਦੀ ਮਾਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਮੁਲਜ਼ਮ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।


author

Rakesh

Content Editor

Related News