ਕਰਨਾਟਕ : ਜਨਤਕ ਥਾਵਾਂ ’ਤੇ ਹੁੱਕੇ ’ਤੇ ਪਾਬੰਦੀ
Friday, Feb 09, 2024 - 05:52 PM (IST)
ਬੈਂਗਲੁਰੂ- ਕਰਨਾਟਕ ਸਰਕਾਰ ਨੇ ਨਾਗਰਿਕਾਂ ਦੀ ਸਿਹਤ ਦੀ ਸੁਰੱਖਿਆ ਅਤੇ ਤੰਬਾਕੂ ਨਾਲ ਹੋਣ ਵਾਲੀਆਂ ਬੀਮਾਰੀਆਂ ਰੋਕਣ ਦੇ ਮਕਸਦ ਨਾਲ ਸੂਬੇ ’ਚ ਜਨਤਕ ਥਾਵਾਂ ’ਤੇ ਤੰਬਾਕੂ ਅਤੇ ਗੈਰ-ਤੰਬਾਕੂ ਹੁੱਕੇ ਦੀ ਵਰਤੋਂ ਅਤੇ ਵਿਕਰੀ ’ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ।
ਸੂਬੇ ਦੇ ਸਿਹਤ ਮੰਤਰੀ ਦਿਨੇਸ਼ ਗੁੰਡੂ ਰਾਓ ਨੇ ਵੀਰਵਾਰ ਨੂੰ ਇਸ ਫੈਸਲੇ ਦਾ ਐਲਾਨ ਕੀਤਾ। ਉਨ੍ਹਾਂ ਨੇ ਇਸ ਐਲਾਨ ਦੇ ਨਾਲ ਲੋਕਾਂ ਦੀ ਸਿਹਤ ਦੀ ਦੇਖਭਾਲ ਕਰਨ ਅਤੇ ਸਿਹਤ ਸਬੰਧੀ ਖਤਰਿਆਂ ਨੂੰ ਖਤਮ ਕਰਨ ’ਚ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਦੀ ਪੁਸ਼ਟੀ ਕੀਤੀ।
ਮੰਤਰੀ ਦੇ ਦਫ਼ਤਰ ਨੇ ਇਕ ਪ੍ਰੈੱਸ ਬਿਆਨ ’ਚ ਕਿਹਾ, ‘‘ਹੋਟਲ, ਰੈਸਟੋਰੈਂਟ, ਪੱਬ, ਬਾਰ, ਲਾਉਂਜ, ਕੈਫੇ, ਕਲੱਬ ਅਤੇ ਹੋਰ ਅਦਾਰਿਆਂ ’ਚ ਹੁੱਕੇ ਦੀ ਵਰਤੋਂ, ਵਿਕਰੀ ਅਤੇ ਸੇਵਾ ’ਤੇ ਪਾਬੰਦੀ ਨੂੰ ਨੌਜਵਾਨਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਅਤੇ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਬਚਾਉਣ ਲਈ ਇਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾਂਦਾ ਹੈ।’