ਕੰਗਨਾ ਦਾ ਬਿਆਨ ''ਦੇਸ਼ਧ੍ਰੋਹ'', ਪਦਮਸ਼੍ਰੀ ਵਾਪਿਸ ਲਿਆ ਜਾਵੇ: ਕਾਂਗਰਸ

Thursday, Nov 11, 2021 - 09:04 PM (IST)

ਕੰਗਨਾ ਦਾ ਬਿਆਨ ''ਦੇਸ਼ਧ੍ਰੋਹ'', ਪਦਮਸ਼੍ਰੀ ਵਾਪਿਸ ਲਿਆ ਜਾਵੇ: ਕਾਂਗਰਸ

ਨਵੀਂ ਦਿੱਲੀ - ਕਾਂਗਰਸ ਨੇ ‘ਭਾਰਤ ਨੂੰ ਆਜ਼ਾਦੀ ਭੀਖ ਵਿੱਚ ਮਿਲਣ' ਸਬੰਧੀ ਅਦਾਕਾਰਾ ਕੰਗਨਾ ਰਣੌਤ ਦੇ ਬਿਆਨ ਨੂੰ ਲੈ ਕੇ ਵੀਰਵਾਰ ਨੂੰ ਉਨ੍ਹਾਂ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਇਹ ‘ਦੇਸ਼ਧ੍ਰੋਹ ਹੈ ਅਤੇ ਇਸ ਦੇ ਲਈ ਕੰਗਨਾ ਤੋਂ ਪਦਮਸ਼੍ਰੀ ਸਨਮਾਨ ਵਾਪਸ ਲਿਆ ਜਾਣਾ ਚਾਹੀਦਾ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ 24 ਸੈਕਿੰਡ ਦੀ ਇੱਕ ਕਲਿੱਪ ਵਿੱਚ ਰਣੌਤ ਨੂੰ ਕਹਿੰਦੇ ਸੁਣਿਆ ਜਾ ਸਕਦਾ ਹੈ, 1947 ਵਿੱਚ ਆਜ਼ਾਦੀ ਨਹੀਂ, ਸਗੋਂ ਭੀਖ ਮਿਲੀ ਸੀ ਅਤੇ ਜੋ ਆਜ਼ਾਦੀ ਮਿਲੀ ਹੈ ਉਹ 2014 ਵਿੱਚ ਮਿਲੀ। ਉਹ ਇੱਕ ਸਮਾਚਾਰ ਚੈਨਲ ਦੇ ਪ੍ਰੋਗਰਾਮ ਵਿੱਚ ਬੋਲ ਰਹੀ ਸੀ ਜਿਸ ਵਿੱਚ ਉਨ੍ਹਾਂ ਦੀ ਗੱਲ 'ਤੇ ਕੁੱਝ ਸਰੋਤਿਆਂ ਨੂੰ ਤਾਲੀ ਵਜਾਉਂਦੇ ਵੀ ਸੁਣਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ - ਨੇਪਾਲ ਦੇ ਫੌਜ ਮੁਖੀ ਨੇ ਰਾਜਨਾਥ ਸਿੰਘ, ਜੈਸ਼ੰਕਰ ਨਾਲ ਕੀਤੀ ਮੁਲਾਕਾਤ

ਕੰਗਨਾ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕਾਂਗਰਸ ਬੁਲਾਰਾ ਗੌਰਵ ਵੱਲਭ ਨੇ ਕਿਹਾ, ‘‘ਮੈਂ ਮੰਗ ਕਰਦਾ ਹਾਂ ਕਿ ਕੰਗਨਾ ਰਣੌਤ ਨੂੰ ਆਪਣੇ ਬਿਆਨ ਲਈ ਸਾਰੇ ਦੇਸ਼ਵਾਸੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ ਕਿਉਂਕਿ ਸਾਡੇ ਆਜ਼ਾਦੀ ਅੰਦੋਲਨ ਅਤੇ ਆਜ਼ਾਦੀ ਘੁਲਾਟੀਆਂ ਦੀ ਬੇਇੱਜ਼ਤੀ ਹੋਈ ਹੈ। ਉਨ੍ਹਾਂ ਇਹ ਵੀ ਕਿਹਾ, ‘‘ਭਾਰਤ ਸਰਕਾਰ ਨੂੰ ਅਜਿਹੀ ਮਹਿਲਾ ਤੋਂ ਪਦਮਸ਼੍ਰੀ ਸਨਮਾਨ ਵਾਪਸ ਲੈਣਾ ਚਾਹੀਦਾ ਹੈ ਜਿਸ ਨੇ ਮਹਾਤਮਾ ਗਾਂਧੀ, ਸਰਦਰ ਪਟੇਲ, ਸੁਭਾਸ਼ ਚੰਦਰ ਬੋਸ, ਪੰਡਿਤ ਨਹਿਰੂ, ਸਰਦਾਰ ਭਗਤ ਸਿੰਘ ਦੀ ਬੇਇੱਜ਼ਤੀ ਕੀਤੀ ਹੈ। ਅਜਿਹੇ ਲੋਕਾਂ ਨੂੰ ਪਦਮਸ਼੍ਰੀ ਦੇਣ ਦਾ ਮਤਲੱਬ ਹੈ ਕਿ ਸਰਕਾਰ ਇਸ ਤਰ੍ਹਾਂ ਦੇ ਲੋਕਾਂ ਨੂੰ ਬੜਾਵਾ ਦੇ ਰਹੀ ਹੈ। ਵੱਲਭ ਨੇ ਇਹ ਦੋਸ਼ ਲਗਾਇਆ ਕਿ ਕੰਗਨਾ ਦਾ ਬਿਆਨ ‘ਦੇਸ਼ਧ੍ਰੋਹ' ਹੈ। ਕਾਂਗਰਸ ਬੁਲਾਰਾ ਸੁਪ੍ਰੀਆ ਸ਼੍ਰਨੇਤ ਨੇ ਵੀ ਕੰਗਨਾ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਉਨ੍ਹਾਂ ਦਾ ਬਿਆਨ ਉਨ੍ਹਾਂ ਲੱਖਾਂ ਲੋਕਾਂ ਦੀ ਬੇਇੱਜ਼ਤੀ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਕੁਰਬਾਨੀ ਦਿੱਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, ‘‘ਕੰਗਨਾ ਨੇ ਜੋ ਕਿਹਾ ਹੈ, ਉਸ ਦਾ ਹਰ ਭਾਰਤੀ ਨਾਗਰਿਕ ਵਿਰੋਧ ਕਰੇਗਾ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News