ਜੂਡੋ ’ਚ ਕਈਆਂ ਨੂੰ ਹਰਾਉਣ ਵਾਲੀ ਇਕ ਮਨਚਲੇ ਤੋਂ ਹਾਰੀ, ਫਾਹਾ ਲੈ ਕੀਤੀ ਖੁਦਕੁਸ਼ੀ

Sunday, Aug 14, 2022 - 01:40 AM (IST)

ਜੂਡੋ ’ਚ ਕਈਆਂ ਨੂੰ ਹਰਾਉਣ ਵਾਲੀ ਇਕ ਮਨਚਲੇ ਤੋਂ ਹਾਰੀ, ਫਾਹਾ ਲੈ ਕੀਤੀ ਖੁਦਕੁਸ਼ੀ

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਕੌਮੀ ਪੱਧਰ ’ਤੇ ਕਈ ਵੱਡੇ ਜੂਡੋ ਖਿਡਾਰੀਆਂ ਨੂੰ ਮੈਦਾਨ ’ਚ ਹਰਾ ਕੇ ਕੌਮਾਂਤਰੀ ਪੱਧਰ ’ਤੇ ਤਮਗੇ ਜਿੱਤਣ ਵਾਲੀ ਜੂਡੋ ਖਿਡਾਰਨ ਇਕ ਮਨਚਲੇ ਦੀਆਂ ਹਰਕਤਾਂ ਅੱਗੇ ਹਾਰ ਗਈ। ਇਸ ਖਿਡਾਰਨ ਨੇ ਆਪਣੇ ਕਮਰੇ ’ਚ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਪੁਲਸ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ। ਮ੍ਰਿਤਕਾ ਦੀ ਪਛਾਣ ਮੋਨਿਕਾ ਵਜੋਂ ਹੋਈ ਹੈ। ਉਹ ਸ਼ਾਹਬਾਦ ਡੇਅਰੀ ਇਲਾਕੇ ’ਚ ਪਰਿਵਾਰ ਨਾਲ ਰਹਿੰਦੀ ਸੀ। ਮੋਨਿਕਾ ਅੰਤਰਰਾਸ਼ਟਰੀ ਪੱਧਰ ’ਤੇ ਅੱਧੀ ਦਰਜਨ ਤੋਂ ਵੱਧ ਸੋਨ ਤਮਗੇ ਜਿੱਤ ਚੁੱਕੀ ਸੀ।

ਉਹ ਬੁੱਧਵਾਰ ਨੂੰ ਰਾਜਸਥਾਨ ਤੋਂ ਟੂਰਨਾਮੈਂਟ ਖੇਡ ਕੇ ਵਾਪਸ ਆਈ ਸੀ। ਵੀਰਵਾਰ ਰਾਤ ਸ਼ਾਹਬਾਦ ਡੇਅਰੀ ਨੂੰ ਇਕ ਪੀ.ਸੀ.ਆਰ. ਕਾਲ ਆਈ, ਜਿਸ ਵਿੱਚ ਦੱਸਿਆ ਗਿਆ ਕਿ ਮੋਨਿਕਾ ਨਾਂ ਦੀ ਲੜਕੀ ਨੇ ਕਮਰੇ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪੁਲਸ ਤੁਰੰਤ ਮੌਕੇ ’ਤੇ ਪਹੁੰਚੀ। ਪੁਲਸ ਨੂੰ ਮੌਕੇ ਤੋਂ ਇਕ ਪੰਨੇ ਦਾ ਸੁਸਾਈਡ ਨੋਟ ਮਿਲਿਆ, ਜਿਸ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ : ਉੱਤਰਾਖੰਡ ਦੀ ਬੀਅਰ 'ਤੇ ਪੰਜਾਬ ਦਾ ਲੇਬਲ, ਠੇਕਾ ਮਾਲਕ ਤੇ ਆਬਕਾਰੀ ਵਿਭਾਗ ਨੇ ਕਿਹਾ- ਰੀਸਾਈਕਲਿੰਗ ’ਚ ਹੋਈ ਗਲਤੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News