ਰਾਫੇਲ ਮੁੱਦੇ ''ਤੇ ਜੇ. ਪੀ. ਸੀ. ਜਾਂਚ ਤੋਂ ਭੱਜ ਰਹੀ ਹੈ ਮੋਦੀ ਸਰਕਾਰ: ਸ਼ੈਲਜਾ

Sunday, Jan 06, 2019 - 11:31 AM (IST)

ਰਾਫੇਲ ਮੁੱਦੇ ''ਤੇ ਜੇ. ਪੀ. ਸੀ. ਜਾਂਚ ਤੋਂ ਭੱਜ ਰਹੀ ਹੈ ਮੋਦੀ ਸਰਕਾਰ: ਸ਼ੈਲਜਾ

ਨਰਾਇਣਗੜ੍ਹ-ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਸਾਂਸਦ ਕੁਮਾਰੀ ਸ਼ੈਲਜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਰਪੱਖ ਹਮਲਾ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ 2014 ਦੇ ਚੋਣਾਂ 'ਚ ਜਾਦੂਗਰੀ ਦਿਖਾਉਂਦੇ ਹੋਏ ਜਨਤਾ ਉਲਝਾ ਕੇ ਸੱਤਾ ਖੋਹ ਲਈ ਸੀ ਪਰ ਜਾਦੂਗਰ ਦੀ ਤਰਾਂ ਉਨ੍ਹਾਂ ਦੇ ਵਾਅਦੇ ਝੂਠੇ ਨਿਕਲੇ ਸਨ।

ਰਿਪੋਰਟ ਮੁਤਾਬਕ ਸ਼ੈਲਜਾ ਸ਼ਨੀਵਾਰ ਨੂੰ ਰੂਮਾਜਰਾ ਪਿੰਡ 'ਚ ਐੱਸ. ਸੀ. ਸੈੱਲ ਦੇ ਬਲਾਕ ਪ੍ਰਧਾਨ ਸੁਰਜੀਤ ਸਿੰਘ ਦੇ ਘਰ 'ਚ ਪੱਤਰਕਾਰਾਂ ਨਾਲ ਰੂਬਰੂ ਹੋ ਰਹੀ ਸੀ। ਰਾਫੇਲ ਨੂੰ ਲੈ ਕੇ ਕਾਂਗਰਸ ਦੇ ਸਟੈਂਡ 'ਤੇ ਕੀਤੇ ਗਏ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਹੈ ਕਿ ਇਸ ਮੁੱਦੇ ਦਾ ਹੱਲ ਸਿਰਫ ਜੇ. ਪੀ. ਸੀ ਜਾਂਚ ਹੈ, ਜਿਸ ਤੋਂ ਦੁੱਧ ਤੋਂ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਪਰ ਮੋਦੀ ਸਰਕਾਰ ਇਸ ਜਾਂਚ ਤੋਂ ਭੱਜ ਰਹੀ ਹੈ।


author

Iqbalkaur

Content Editor

Related News