ਜੇ. ਪੀ. ਨੱਢਾ ਨੇ ਮਾਂ ਨੈਣਾ ਦੇਵੀ ਮੰਦਰ 'ਚ ਕੀਤੀ ਪੂਜਾ
Friday, Oct 11, 2024 - 02:38 PM (IST)
ਬਿਲਾਸਪੁਰ- ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇ. ਪੀ. ਨੱਢਾ ਨੇ ਸ਼ੁੱਕਰਵਾਰ ਸਵੇਰੇ ਬਿਲਾਸਪੁਰ ਦੇ ਮਾਂ ਨੈਣਾ ਦੇਵੀ ਮੰਦਰ 'ਚ ਮੱਥਾ ਟੇਕਿਆ ਅਤੇ ਪੂਜਾ ਕੀਤੀ। ਇਸ ਮੌਕੇ ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਨੱਢਾ ਨੇ ਕਿਹਾ ਕਿ ਅੱਜ ਮੈਨੂੰ ਸ਼ਾਰਦੀਯ ਨਰਾਤਿਆਂ 'ਚ ਨੈਨਾ ਦੇਵੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਿਆ ਹੈ। ਦੇਵੀ ਮਾਂ ਦੇ ਦਰਸ਼ਨ ਕਰ ਕੇ ਸਾਨੂੰ ਸਮਾਜ ਅਤੇ ਦੇਸ਼ ਦੀ ਭਲਾਈ ਲਈ ਕੰਮ ਕਰਨ ਲਈ ਨਵੀਂ ਊਰਜਾ ਮਿਲੀ ਹੈ। ਅਸੀਂ ਦੇਸ਼ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਆਸ਼ੀਰਵਾਦ ਮੰਗਿਆ ਹੈ ਅਤੇ ਕਿਹਾ ਕਿ ਅਸੀਂ ਵਿਕਸਿਤ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਵਿਚ ਯੋਗਦਾਨ ਪਾ ਸਕਦੇ ਹਾਂ।
ਇਸ ਦਰਮਿਆਨ ਨਰਾਤਿਆਂ ਦੇ ਨੌਵੇਂ ਦਿਨ (ਮਹਾ ਅਸ਼ਟਮੀ) ਦੇ ਮੌਕੇ 'ਤੇ ਦੇਸ਼ ਭਰ ਦੇ ਕਈ ਮੰਦਰਾਂ 'ਚ ਸਵੇਰ ਦੀ 'ਆਰਤੀ' ਕੀਤੀ ਗਈ। 'ਆਰਤੀ' ਵਿਚ ਹਿਸਾ ਲੈਣ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਰਾਂ 'ਚ ਇਕੱਠੇ ਹੋਏ ਅਤੇ ਦੇਵੀ ਦੁਰਗਾ ਦੀ ਪੂਜਾ ਕੀਤੀ। ਰਾਸ਼ਟਰੀ ਰਾਜਧਾਨੀ ਵਿਚ ਝੰਡੇਵਾਲਾ ਦੇਵੀ ਮੰਦਰ ਵਿਚ ਆਰਤੀ ਕੀਤੀ ਗਈ।
ਦੱਸ ਦੇਈਏ ਕਿ ਨਰਾਤਿਆਂ ਦਾ 8ਵਾਂ ਦਿਨ ਮਾਂ ਦੁਰਗਾ ਦੇ 8ਵੇਂ ਰੂਪ ਨੂੰ ਸਮਰਪਿਤ ਹੈ, ਜੋ ਪਵਿੱਤਰਤਾ, ਸ਼ਾਂਤੀ ਅਤੇ ਸਥਿਰਤਾ ਦਾ ਪ੍ਰਤੀਕ। ਨਰਾਤਿਆਂ ਦਾ ਤਿਉਹਾਰ ਰਾਖਸ਼ਸ ਮਹਿਸ਼ਾਸੁਰ ਦੀ ਹਾਰ ਅਤੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਦਾ ਸਨਮਾਨ ਕਰਦਾ ਹੈ। ਸ਼ਾਰਦੀਯ ਨਰਾਤੇ ਦੇ 10ਵੇਂ ਦਿਨ ਨੂੰ ਦੁਸਹਿਰੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਸ਼ਾਰਦੀਯ ਨਰਾਤੇ ਦੇ 9ਵੇਂ ਦਿਨ ਮਾਂ ਦੁਰਗਾ ਅਤੇ ਉਨ੍ਹਾਂ ਦੇ 9 ਅਵਤਾਰਾਂ, ਜਿਨ੍ਹਾਂ ਨੂੰ ਨਵਦੁਰਗਾ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਦੀ ਪੂਜਾ ਲਈ ਹੈ। ਸੰਸਕ੍ਰਿਤ ਵਿਚ ਨਰਾਤਿਆਂ ਦਾ ਅਰਥ ਹੈ 'ਨੌਂ ਰਾਤਾ'।