JNU ਹਿੰਸਾ ''ਤੇ ਬੋਲੇ ਓਵੈਸੀ- ''ਦਿੱਲੀ ਪੁਲਸ ਨੇ ਕਰਵਾਈ ਨਕਾਬਪੋਸ਼ਾਂ ਦੀ ਐਂਟਰੀ''

Monday, Jan 06, 2020 - 01:54 PM (IST)

JNU ਹਿੰਸਾ ''ਤੇ ਬੋਲੇ ਓਵੈਸੀ- ''ਦਿੱਲੀ ਪੁਲਸ ਨੇ ਕਰਵਾਈ ਨਕਾਬਪੋਸ਼ਾਂ ਦੀ ਐਂਟਰੀ''

ਹੈਦਰਾਬਾਦ— ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ) 'ਚ ਐਤਵਾਰ ਰਾਤ ਹੋਈ ਹਿੰਸਾ 'ਤੇ ਸਿਆਸਤ ਗਰਮਾ ਗਈ ਹੈ। ਹੈਦਰਾਬਾਦ ਤੋਂ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ-ਮੁਸਲਮੀਨ (ਏ.ਆਈ.ਐੱਮ.ਆਈ.ਐੱਮ.) ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਇਸ ਮਾਮਲੇ 'ਚ ਭਾਜਪਾ ਅਤੇ ਦਿੱਲੀ ਪੁਲਸ 'ਤੇ ਨਿਸ਼ਾਨਾ ਸਾਧਿਆ ਹੈ। ਓਵੈਸੀ ਨੇ ਕਿਹਾ ਹੈ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਮਾਮਲੇ ਦਾ ਹੱਲ ਕੱਢਣਾ ਚਾਹੀਦਾ। ਦੱਸਣਯੋਗ ਹੈ ਕਿ ਜੇ.ਐੱਨ.ਯੂ. 'ਚ ਐਤਵਾਰ ਨੂੰ ਹਿੰਸਾ 'ਚ 25 ਤੋਂ ਵਧ ਵਿਦਿਆਰਥੀ-ਵਿਦਿਆਰਥਣਾਂ ਜ਼ਖਮੀਆਂ ਹੋਈਆਂ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਅਤੇ ਦਿੱਲੀ ਪੁਲਸ ਤੋਂ ਇਸ ਮਾਮਲੇ 'ਚ ਰਿਪੋਰਟ ਤਲੱਬ ਕੀਤੀ ਹੈ। 

ਨਕਾਬਪੋਸ਼ਾਂ ਨੇ ਕਾਇਰਾਨਾ ਤਰੀਕੇ ਨਾਲ ਵਿਦਿਆਰਥੀਆਂ 'ਤੇ ਹਮਲਾ ਕੀਤਾ
ਹੈਦਰਾਬਾਦ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਜੇ.ਐੱਨ.ਯੂ. ਹਿੰਸਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ,''ਮੈਂ ਇਸ ਹਿੰਸਾ ਦੀ ਸਖਤ ਆਲੋਚਨਾ ਕਰਦਾ ਹਾਂ। ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਜੋ ਲੋਕ ਹਿੰਸਾ 'ਚ ਸ਼ਾਮਲ ਹਨ, ਉਨ੍ਹਾਂ ਉੱਥੇ ਬੈਠੀ ਤਾਕਤਾਂ ਨੇ ਹੀ ਹਰੀ ਝੰਡੀ ਦਿੱਤੀ। ਨਕਾਬਪੋਸ਼ਾਂ ਨੇ ਕਾਇਰਾਨਾ ਤਰੀਕੇ ਨਾਲ ਵਿਦਿਆਰਥੀਆਂ 'ਤੇ ਹਮਲਾ ਕੀਤਾ। ਉਨ੍ਹਾਂ ਨੂੰ ਰਾਡ ਅਤੇ ਸਟਿਕ ਨਾਲ ਜੇ.ਐੱਨ.ਯੂ. 'ਚ ਪ੍ਰਵੇਸ਼ ਕਰਨ ਦੀ ਮਨਜ਼ੂਰੀ ਦਿੱਤੀ ਗਈ।''

ਪੁਲਸ ਨੇ ਕਰਵਾਈ ਨਕਾਬਪੋਸ਼ਾਂ ਦੀ ਐਂਟਰੀ
ਓਵੈਸੀ ਨੇ ਦਿੱਲੀ ਪੁਲਸ ਨੂੰ ਕਟਘਰੇ 'ਚ ਖੜ੍ਹਾ ਕਰਦੇ ਹੋਏ ਕਿਹਾ,''ਸਭ ਤੋਂ ਬੁਰੀ ਗੱਲ ਇਹ ਹੈ ਕਿ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਪੁਲਸ ਉਨ੍ਹਾਂ ਨੂੰ (ਹਮਲਾਵਰਾਂ) ਸੁਰੱਖਿਅਤ ਰਸਤਾ ਦਿੰਦੇ ਹੋਏ ਦਿੱਸ ਰਹੀ ਹੈ। ਜਿਨ੍ਹਾਂ ਨੇ ਨਕਾਬਪੋਸ਼ਾਂ ਨੂੰ ਅੰਦਰ ਆਉਣ ਦੀ ਮਨਜ਼ੂਰੀ ਦਿੱਤੀ। ਉੱਥੇ ਹੀ ਹੁਣ ਮਾਮਲੇ ਦੀ ਜਾਂਚ ਕਰਨਗੇ। ਰਾਜਨੀਤੀ ਤੋਂ ਉੱਪਰ ਉੱਠ ਕੇ ਵਿਦਿਆਰਥੀਆਂ ਦੀ ਗੱਲ ਸੁਣੀ ਜਾਣੀ ਚਾਹੀਦੀ।''


author

DIsha

Content Editor

Related News