Fact Check : ਹੋਲੀ ‘ਤੇ JIO ਨਹੀਂ ਦੇ ਰਿਹਾ 700 ਰੁਪਏ ਦਾ ਇਨਾਮ, Fake ਪੋਸਟ ਵਾਇਰਲ

Friday, Mar 14, 2025 - 05:09 AM (IST)

Fact Check : ਹੋਲੀ ‘ਤੇ JIO ਨਹੀਂ ਦੇ ਰਿਹਾ 700 ਰੁਪਏ ਦਾ ਇਨਾਮ, Fake ਪੋਸਟ ਵਾਇਰਲ

Fact Check by Vishvas News

ਨਵੀਂ ਦਿੱਲੀ (Vishvas News)। ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ਤੇ ਹੋਲੀ ਨੂੰ ਲੈ ਕੇ ਇੱਕ ਪੋਸਟ ਸਾਂਝੀ ਕੀਤੀ ਜਾ ਰਹੀ ਹੈ। ਇਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੋਲੀ ਦੇ ਮੌਕੇ ‘ਤੇ ਜੀਓ ਕੰਪਨੀ ਦੁਆਰਾ ਸੱਤ ਸੌ ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਹੈ। ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਦੀ ਵਿਸਥਾਰ ਨਾਲ ਜਾਂਚ ਕੀਤੀ।

ਵਿਸ਼ਵਾਸ ਨਿਊਜ ਨੇ ਆਪਣੀ ਜਾਂਚ ਵਿਚ ਪਾਇਆ ਕਿ ਵਾਇਰਲ ਦਾਅਵਾ ਪੂਰੀ ਤਰ੍ਹਾਂ ਗਲਤ ਹੈ। ਕੰਪਨੀ ਦੁਆਰਾ ਹੋਲੀ ‘ਤੇ ਅਜਿਹਾ ਕੋਈ ਆਫ਼ਰ ਨਹੀਂ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਦੇ ਅਣਜਾਣ ਲਿੰਕ ਤੇ ਕਲਿਕ ਕਰਨ ਨਾਲ ਵਿੱਤੀ ਨੁਕਸਾਨ ਹੋ ਸਕਦਾ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਫੇਸਬੁੱਕ ਪੇਜ ਹੋਲੀ ਇਨਾਮ ਨੇ 10 ਮਾਰਚ ਨੂੰ ਇੱਕ ਇੱਕ ਪੋਸਟ ਕਰਦੇ ਹੋਏ ਦਾਅਵਾ ਕੀਤਾ,”ਹੋਲੀ ਦੇ ਮੌਕੇ ‘ਤੇ ਸਾਰੇ JIO ਉਪਭੋਕਤਾਵਾਂ ਨੂੰ 700 ਦਾ ਇਨਾਮ”

ਵਾਇਰਲ ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।

PunjabKesari

ਪੜਤਾਲ

ਵਿਸ਼ਵਾਸ ਨਿਊਜ ਨੇ ਵਾਇਰਲ ਪੋਸਟ ਵਿੱਚ ਕੀਤੇ ਗਏ ਦਾਅਵੇ ਦੀ ਜਾਂਚ ਕਰਨ ਲਈ ਜੀਓ ਕੰਪਨੀ ਦੀ ਵੈਬਸਾਈਟ ਨੂੰ ਸਕੈਨ ਕੀਤਾ। ਇਸ ਤੋਂ ਇਲਾਵਾ ਇਸ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਦੀ ਵੀ ਜਾਂਚ ਕੀਤੀ। ਸਾਨੂੰ ਉਥੇ ਵਾਇਰਲ ਦਾਅਵੇ ਨਾਲ ਸਬੰਧਤ ਕੋਈ ਜਾਣਕਾਰੀ ਨਹੀਂ ਮਿਲੀ।

ਜਾਂਚ ਵਿੱਚ ਅੱਗੇ ਅਸੀਂ ਵਾਇਰਲ ਪੋਸਟ ਵਿੱਚ ਦਿੱਤੇ ਗਏ ਲਿੰਕ ਤੇ ਕਲਿਕ ਕੀਤਾ। ਇਸ ‘ਤੇ ਕਲਿਕ ਕਰਨ ਤੇ, ਅਸੀਂ ਇਕ ਵੱਖਰੀ ਵੈਬਸਾਈਟ ਤੇ ਚਲੇ ਗਏ। ਇਹ ਵੇਖਦਿਆਂ ਹੀ ਸਮਝ ਵਿਚ ਆਇਆ ਕਿ ਇਹ ਫਰਜੀ ਲਿੰਕ ਹੈ। ਜੀਓ ਦੀ ਅਧਿਕਾਰਤ ਵੈਬਸਾਈਟ ਦਾ ਯੂਆਰਐਲ ਜੀਓ ਡਾਟ ਕਾੱਮ ਹੈ।

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਅੱਗੇ ਵਾਇਰਲ ਪੋਸਟ ‘ਤੇ ਕਲਿਕ ਕੀਤਾ। ਸਾਡੇ ਸਾਹਮਣੇ ਜੋ ਵੈਬਸਾਈਟ ਖੁਲੀ, ਉਸਦੇ ਉੱਤੇ ਲਿਖਿਆ ਹੋਇਆ ਨਜਰ ਆਇਆ, “ਸਾਰੇ ਭਾਰਤੀਆਂ ਨੂੰ ਹੋਲੀ ਦੇ ਮੌਕੇ ‘ਤੇ 700 ਇਨਾਮ। ਹੇਠਾਂ ਸਕ੍ਰੈਚ ਕਰਕੇ ਆਪਣੇ ਬੈਂਕ ਅਕਾਊਂਟ ਵਿੱਚ ਭੇਜੋ। ਵਧਾਈ ਹੋ। ਜੀਓ ਵਲੋਂ ਤੁਹਾਨੂੰ ਇਨਾਮ ਜਿੱਤਣ ‘ਤੇ ਵਧਾਈ। ਇੱਥੇ ਕਲਿੱਕ ਕਰਕੇ ਬੈਂਕ ਵਿੱਚ ਟ੍ਰਾਂਸਫਰ ਕਰੋ।”

PunjabKesari

ਪਾਠਕਾਂ ਦੀ ਸੁਰੱਖਿਆ ਲਈ, ਅਸੀਂ ਉਸ ਵੈਬਸਾਈਟ ਦਾ ਲਿੰਕ ਇੱਥੇ ਨਹੀਂ ਦੇ ਰਹੇ ਹਨ। ਵਿਸ਼ਵਾਸ ਨਿਊਜ ਦੇ ਲੈਪਟਾਪ ਵਿੱਚ ਸੁਰੱਖਿਅਤ ਸਾੱਫਟਵੇਅਰ ਮੌਜੂਦ ਹਨ। ਅਸੀਂ ਯੂਜ਼ਰ ਨੂੰ ਕਿਸੇ ਵੀ ਅਣਜਾਣ ਲਿੰਕ ਤੇ ਕਲਿੱਕ ਨਾ ਕਰਨ ਦੀ ਸਲਾਹ ਦਿੰਦੇ ਹਨ।

ਸਾਈਬਰਕ੍ਰਾਈਮ ਅਤੇ ਸਾਈਬਰ ਲਾਅ ਦੇ ਚੇਅਰਮੈਨ ਅਨੁਜ ਅੱਗਰਵਾਲ ਕਹਿੰਦੇ ਹਨ, ਤਿਉਹਾਰ ਆਉਂਦੇ ਹੀ ਅਜਿਹੇ ਸਕੈਮ ਵੱਧ ਜਾਂਦੇ ਹਨ। ਇਹ ਉਹ ਸਮਾਂ ਹੁੰਦਾ ਹੈ, ਜਦੋਂ ਸਾਰੀਆਂ ਕੰਪਨੀਆਂ ਆਫਰਜ਼ ਕੱਢਦੀ ਹੈ। ਅਜਿਹੇ ਵਿੱਚ ਹੈਕਰ ਇਸ ਦਾ ਫਾਇਦਾ ਉਠਾਉਂਦੇ ਹਨ ਅਤੇ ਲੋਕਾਂ ਨੂੰ ਵਿੱਤੀ ਨੁਕਸਾਨ ਪਹੁੰਚਾਉਂਦੇ ਹਨ। ਕਿਸੇ ਵੀ ਅਣਜਾਣ ਲਿੰਕ ਤੇ ਕਲਿੱਕ ਨਾ ਕਰੋ।”

ਵਿਸ਼ਵਾਸ ਨਿਊਜ ਨੇ ਜਾਂਚ ਵਿੱਚ ਅੱਗੇ ਜੀਓ ਕੰਪਨੀ ਦੇ ਪ੍ਰਵਕਤਾ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਪੁਸ਼ਟੀ ਕਰਦੇ ਹੋਏ ਵਾਇਰਲ ਪੋਸਟ ਨੂੰ ਫਰਜੀ ਦੱਸਿਆ ਹੈ।

ਜਾਂਚ ਦੇ ਅੰਤ ‘ਤੇ ਗਲਤ ਪੋਸਟ ਕਰਨ ਵਾਲੇ ਯੂਜ਼ਰ ਦੀ ਜਾਂਚ ਕੀਤੀ ਗਈ। ਹੋਲੀ ਇਨਾਮ ਦਾ ਇਹ ਪੇਜ ਫਰਜੀ ਸੀ।

ਨਤੀਜਾ: ਵਿਸ਼ਵਾਸ ਨਿਊਜ ਦੀ ਜਾਂਚ ਵਿਚ ਪਾਇਆ ਗਿਆ ਕਿ ਹੋਲੀ ਦੇ ਨਾਮ ‘ਤੇ ਜੀਓ ਦੇ ਇਨਾਮ ਦੇ ਰੂਪ ਵਿੱਚ ਵਾਇਰਲ ਪੋਸਟ ਫਰਜੀ ਹੈ। ਜਿਓ ਦੁਆਰਾ ਅਜਿਹੀ ਕੋਈ ਆਫ਼ਰ ਨਹੀਂ ਦਿੱਤਾ ਜਾ ਰਿਹਾ ਹੈ।

(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishvas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ।)


author

Inder Prajapati

Content Editor

Related News