Jio ਦਾ ਕਰੋੜਾਂ ਯੂਜ਼ਰਸ ਨੂੰ ਝਟਕਾ; ਮਹਿੰਗਾ ਹੋਇਆ ਰੀਚਾਰਜ Plan
Tuesday, Jan 21, 2025 - 03:50 PM (IST)
ਨਵੀਂ ਦਿੱਲੀ- ਦੇਸ਼ ਦੇ ਕਰੋੜਾਂ ਮੋਬਾਈਲ ਯੂਜ਼ਰਸ Jio ਨਾਲ ਜੁੜੇ ਹੋਏ ਹਨ। Jio ਨੇ ਆਪਣੇ ਰੀਚਾਰਜ ਪਲਾਨ ਦੀਆਂ ਕੀਮਤਾਂ ਵਿਚ ਇਜ਼ਾਫਾ ਕੀਤਾ ਹੈ। ਜਿਸ ਕਾਰਨ ਕਰੋੜਾਂ ਯੂਜ਼ਰਸ ਨੂੰ ਵੱਡਾ ਝਟਕਾ ਲੱਗਾ ਹੈ। Jio ਦਾ ਇਹ ਨਵਾਂ ਪਲਾਨ 23 ਜਨਵਰੀ ਤੋਂ ਲਾਗੂ ਹੋ ਜਾਵੇਗਾ। ਦਰਅਸਲ Jio ਨੇ ਆਪਣਾ ਸਭ ਤੋਂ ਸਸਤਾ ਪੋਸਟਪੇਡ ਪਲਾਨ ਮਹਿੰਗਾ ਕਰ ਦਿੱਤਾ ਹੈ। ਇਹ ਪਲਾਨ Jio ਦਾ 199 ਰੁਪਏ ਵਾਲਾ ਪੋਸਟਪੇਡ ਪਲਾਨ ਹੈ। ਇਸ 199 ਰੁਪਏ ਵਾਲੇ ਪਲਾਨ ਦੀ ਕੀਮਤ Jio ਨੇ ਵਧਾ ਕੇ 299 ਰੁਪਏ ਕਰ ਦਿੱਤੀ ਹੈ, ਜੋ 23 ਜਨਵਰੀ 2025 ਤੋਂ ਲਾਗੂ ਹੋ ਜਾਵੇਗੀ।
299 'ਚ ਮਿਲੇਗਾ 199 ਵਾਲਾ ਪਲਾਨ
ਇਸ ਪਲਾਨ ਦਾ ਫਾਇਦਾ ਉਨ੍ਹਾਂ ਸਬਸਕ੍ਰਾਈਬਰਸ ਨੂੰ ਮਿਲ ਰਿਹਾ ਹੈ, ਜਿਨ੍ਹਾਂ ਨੇ ਪਹਿਲਾਂ ਇਸ ਦੀ ਚੋਣ ਕੀਤੀ ਸੀ ਅਤੇ ਨਵੇਂ ਯੂਜ਼ਰਸ ਨੂੰ 349 ਰੁਪਏ ਵਾਲੇ ਪਲਾਨ ਤੋਂ ਰੀਚਾਰਜ ਕਰਨ ਦਾ ਬਦਲ ਦਿੱਤਾ ਜਾ ਰਿਹਾ ਹੈ। Jio ਦੇ ਇਸ ਨਵੇਂ 299 ਰੁਪਏ ਵਾਲੇ ਪੋਸਟਪੇਡ ਪਲਾਨ ਦੇ ਫਾਇਦੇ ਦੀ ਗੱਲ ਕਰੀਏ ਤਾਂ Jio ਦੇ ਇਸ ਪਲਾਨ ਵਿਚ ਯੂਜ਼ਰ ਨੂੰ ਅਨਲਿਮਟਿਡ ਫਰੀ ਕਾਲਿੰਗ ਦਾ ਲਾਭ ਮਿਲਦਾ ਹੈ। ਨਾਲ ਹੀ ਰੋਜ਼ਾਨਾ 100 ਫਰੀ SMS ਦਾ ਵੀ ਲਾਭ ਮਿਲਦਾ ਹੈ। ਡਾਟਾ ਦੀ ਗੱਲ ਕਰੀਏ ਤਾਂ ਯੂਜ਼ਰ ਨੂੰ ਕੁੱਲ 30GB ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਇਸ ਪਲਾਨ ਵਿਚ 5G ਅਨਲਿਮਟਿਡ ਡਾਟਾ ਦਾ ਲਾਭ ਵੀ ਯੂਜ਼ਰਸ ਨੂੰ ਮਿਲਦਾ ਹੈ।
Jio ਦਾ 449 ਰੁਪਏ ਵਾਲਾ ਪਲਾਨ
Jio ਦੇ ਸਭ ਤੋਂ ਸਸਤੇ ਫੈਮਿਲੀ ਪਲਾਨ ਦੀ ਗੱਲ ਕਰੀਏ ਤਾਂ ਇਹ ਪਲਾਨ 449 ਰੁਪਏ ਵਿਚ ਆਉਂਦਾ ਹੈ। ਇਸ ਪਲਾਨ ਵਿਚ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਅਤੇ 5G ਡਾਟਾ ਨਾਲ 75GB ਹਾਈ ਸਪੀਡ ਡਾਟਾ ਦਾ ਲਾਭ ਮਿਲਦਾ ਹੈ। ਯੂਜ਼ਰਸ ਇਸ ਵਿਚ ਪ੍ਰਾਇਮਰੀ ਨੰਬਰ ਨਾਲ 3 ਹੋਰ ਨੰਬਰਾਂ ਨੂੰ ਜੋੜ ਸਕਦੇ ਹਨ।