ਝਾਰਖੰਡ ਦੇ ਮੁੱਖ ਮੰਤਰੀ ਦੇ ਭਰਾ ਬਸੰਤ ਸੋਰੇਨ ਦੁਮਕਾ ਤੋਂ ਜਿੱਤੇ

Saturday, Nov 23, 2024 - 05:42 PM (IST)

ਰਾਂਚੀ- ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਭਰਾ ਬਸੰਤ ਸੋਰੇਨ ਨੇ ਸ਼ਨੀਵਾਰ ਨੂੰ ਦੁਮਕਾ ਵਿਧਾਨ ਸਭਾ ਸੀਟ ਤੋਂ 14,588 ਵੋਟਾਂ ਨਾਲ ਜਿੱਤ ਦਰਜ ਕੀਤੀ। ਚੋਣ ਕਮਿਸ਼ਨ ਅਨੁਸਾਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਸੁਨੀਲ ਸੋਰੇਨ ਦੁਮਕਾ ਸੀਟ ਤੋਂ ਮਾਤ ਦਿੱਤੀ। ਝਾਰਖੰਡ ਮੁਕਤੀ ਮੋਰਚਾ (ਜੇ. ਐਮ. ਐਮ) ਦੇ ਉਮੀਦਵਾਰ ਬਸੰਤ ਸੋਰੇਨ ਨੂੰ 95,685 ਵੋਟਾਂ ਮਿਲੀਆਂ।

ਬਸੰਤ ਸੋਰੇਨ ਨੇ 2020 'ਚ ਦੁਮਕਾ ਸੀਟ 'ਤੇ ਹੋਈ ਜ਼ਿਮਨੀ ਚੋਣ 'ਚ ਭਾਜਪਾ ਦੇ ਲੁਈਸ ਮਰਾਂਡੀ ਨੂੰ 6,842 ਵੋਟਾਂ ਨਾਲ ਹਰਾਇਆ ਸੀ। 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਹੇਮੰਤ ਸੋਰੇਨ ਨੇ ਦੋ ਸੀਟਾਂ ਬਰਹੈਤ ਅਤੇ ਦੁਮਕਾ ਤੋਂ ਚੋਣ ਲੜੀ ਅਤੇ ਦੋਵਾਂ ਵਿਚ ਜਿੱਤ ਪ੍ਰਾਪਤ ਕੀਤੀ। ਹੇਮੰਤ ਨੇ ਬਾਅਦ ਵਿਚ ਦੁਮਕਾ ਸੀਟ ਖਾਲੀ ਕਰ ਦਿੱਤੀ, ਜਿੱਥੋਂ ਉਨ੍ਹਾਂ ਦੇ ਭਰਾ ਬਸੰਤ ਸੋਰੇਨ ਜ਼ਿਮਨੀ ਚੋਣ ਵਿਚ ਚੁਣੇ ਗਏ ਸਨ। ਚੋਣ ਕਮਿਸ਼ਨ ਦੇ ਅਨੁਸਾਰ ਸੂਬੇ ਦੇ ਮੰਤਰੀ ਅਤੇ ਕਾਂਗਰਸ ਨੇਤਾ ਰਾਮੇਸ਼ਵਰ ਓਰਾਉਂ ਨੇ ਲੋਹਰਦਗਾ ਸੀਟ ਤੋਂ ਏ. ਜੇ. ਐਸ. ਯੂ ਪਾਰਟੀ ਦੀ ਨੀਰੂ ਸ਼ਾਂਤੀ ਭਗਤ ਨੂੰ 34,670 ਵੋਟਾਂ ਨਾਲ ਹਰਾਇਆ।


Tanu

Content Editor

Related News