ਝਾਰਖੰਡ ਭਾਜਪਾ ਦੇ ਪ੍ਰਧਾਨ ਦੀਪਕ ਪ੍ਰਕਾਸ਼ ਦੀ ਵਿਗੜੀ ਤਬੀਅਤ, ਰਿਮਸ ''ਚ ਭਰਤੀ

Thursday, May 07, 2020 - 03:03 PM (IST)

ਝਾਰਖੰਡ ਭਾਜਪਾ ਦੇ ਪ੍ਰਧਾਨ ਦੀਪਕ ਪ੍ਰਕਾਸ਼ ਦੀ ਵਿਗੜੀ ਤਬੀਅਤ, ਰਿਮਸ ''ਚ ਭਰਤੀ

ਰਾਂਚੀ-ਭਾਜਪਾ ਦੇ ਸੂਬਾ ਪ੍ਰਧਾਨ ਦੀਪਕ ਪ੍ਰਕਾਸ਼ ਦੀ ਅੱਜ ਅਚਾਨਕ ਤਬੀਅਤ ਵਿਗੜ ਗਈ ਹੈ। ਉਨ੍ਹਾਂ ਨੂੰ ਰਾਂਚੀ ਦੇ ਰਿਮਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਭਾਜਪਾ ਸੂਬਾ ਪ੍ਰਧਾਨ ਨੂੰ ਹਾਰਟ ਅਟੈਕ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਨੇ ਦੱਸਿਆ ਹੈ ਕਿ ਹੁਣ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ ਅਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਭਾਜਪਾ ਸੂਬਾ ਪ੍ਰਧਾਨ ਦੀਪਕ ਪ੍ਰਕਾਸ਼ ਦੀ ਤਬੀਅਤ ਵਿਗੜ੍ਹਨ ਦੀ ਜਾਣਕਾਰੀ ਤੋਂ ਬਾਅਦ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਉਨ੍ਹਾਂ ਦਾ ਹਾਲ ਜਾਣਨ ਲਈ ਰਿਮਸ ਪਹੁੰਚੇ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਉਨ੍ਹਾਂ ਦੀ ਹਾਲਤ ਠੀਕ ਹੈ। 

ਦੱਸਣਯੋਗ ਹੈ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਢਾ ਨੇ ਇਸੇ ਸਾਲ ਫਰਵਰੀ 'ਚ ਦੀਪਕ ਪ੍ਰਕਾਸ਼ ਨੂੰ ਝਾਰਖੰਡ ਭਾਜਪਾ ਦਾ ਮੁਖੀ ਨਿਯੁਕਤ ਕੀਤਾ ਹੈ। ਦੀਪਕ ਪ੍ਰਕਾਸ਼ ਪਾਰਟੀ ਵੱਲੋਂ ਰਾਜਸਭਾ ਦੇ ਉਮੀਦਵਾਰ ਵੀ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਦੀਪਕ ਪ੍ਰਕਾਸ਼ ਨੂੰ ਪਾਰਟੀ ਨੇ ਇਸ ਸਾਲ ਸੂਬਾ ਪ੍ਰਧਾਨ ਦਾ ਅਹੁਦਾ ਸੌਂਪਿਆ ਹੈ। 


author

Iqbalkaur

Content Editor

Related News