ਭਾਜਪਾ ਦੀ ਹਾਰ ਲਈ ਜਾਟਾਂ ਨੇ ਕਾਂਗਰਸ ਨੂੰ ਦਿੱਤੀ ਵੋਟ, ਬਸਪਾ ਛੱਡੀ: ਮਾਇਆਵਤੀ

Wednesday, Oct 09, 2024 - 01:48 PM (IST)

ਭਾਜਪਾ ਦੀ ਹਾਰ ਲਈ ਜਾਟਾਂ ਨੇ ਕਾਂਗਰਸ ਨੂੰ ਦਿੱਤੀ ਵੋਟ, ਬਸਪਾ ਛੱਡੀ: ਮਾਇਆਵਤੀ

ਨਵੀਂ ਦਿੱਲੀ : ਬਸਪਾ ਨੇਤਾ ਮਾਇਆਵਤੀ ਨੇ ਬੁੱਧਵਾਰ ਨੂੰ ਇਸ ਗੱਲ 'ਤੇ ਅਫਸੋਸ ਜਤਾਇਆ ਕਿ ਹਰਿਆਣਾ ਦੇ ਜਾਟ ਭਾਈਚਾਰੇ ਨੇ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਨੂੰ ਵੋਟ ਨਹੀਂ ਦਿੱਤੀ। ਉਹਨਾਂ ਨੂੰ ਇੰਝ ਲੱਗ ਰਿਹਾ ਕਿ ਦਲਿਤਾਂ ਦੇ ਪ੍ਰਤੀ ਉਹਨਾਂ (ਜਾਟਾਂ) ਦੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ। ਪਾਰਟੀ ਦੇ ਸੰਸਥਾਪਕ ਕਾਂਸ਼ੀਰਾਮ ਦੀ ਬਰਸੀ ਮਨਾਉਣ ਲਈ ਰਾਸ਼ਟਰੀ ਰਾਜਧਾਨੀ ਵਿੱਚ ਆਈ ਮਾਇਆਵਤੀ ਨੇ ਇਸ ਗੱਲ 'ਤੇ ਅਫਸੋਸ ਜਤਾਇਆ ਕਿ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨਾਲ ਗਠਜੋੜ ਉਨ੍ਹਾਂ ਦੀ ਪਾਰਟੀ ਲਈ ਫ਼ਾਇਦੇਮੰਦ ਨਹੀਂ ਰਿਹਾ।

ਇਹ ਵੀ ਪੜ੍ਹੋ - ਰੇਲਵੇ ਦਾ ਵੱਡਾ ਫ਼ੈਸਲਾ, ਨਰਾਤਿਆਂ ਦੌਰਾਨ 150 ਸਟੇਸ਼ਨਾਂ 'ਤੇ ਮਿਲੇਗੀ ਇਹ ਖਾਸ ਸਹੂਲਤ

ਮਾਇਆਵਤੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰਾਉਣ ਅਤੇ ਉਸ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਹਰਿਆਣਾ ਦੇ ਜਾਟ ਭਾਈਚਾਰੇ ਨੇ ਕਾਂਗਰਸ ਨੂੰ ਵੋਟ ਦਿੱਤੀ ਪਰ ਇਸ ਪ੍ਰਕਿਰਿਆ ਵਿਚ ਉਨ੍ਹਾਂ ਨੇ ਬਸਪਾ ਨੂੰ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਦਲਿਤਾਂ ਦੀਆਂ ਵੋਟਾਂ ਜਿਥੇ ਇਨੈਲੋ ਵੱਲ ਗਈਆਂ, ਉਥੇ ਜਾਟ ਵੋਟਾਂ ਉਨ੍ਹਾਂ ਦੀ ਪਾਰਟੀ ਨੂੰ ਨਹੀਂ ਮਿਲੀਆਂ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ''ਬਸਪਾ ਉਮੀਦਵਾਰਾਂ ਨੂੰ ਸਿਰਫ਼ ਦਲਿਤ ਵੋਟਾਂ ਮਿਲੀਆਂ ਹਨ। ਜੇਕਰ ਸਾਨੂੰ ਦੋ ਤੋਂ ਤਿੰਨ ਫ਼ੀਸਦੀ ਜਾਟ ਵੋਟਾਂ ਵੀ ਮਿਲ ਜਾਂਦੀਆਂ ਤਾਂ ਅਸੀਂ ਕੁਝ ਸੀਟਾਂ ਜਿੱਤ ਸਕਦੇ ਸੀ।'' ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਦਲਿਤਾਂ ਦੇ ਪ੍ਰਤੀ ਜਾਟ ਭਾਈਚਾਰੇ ਦੀ ਮਾਨਸਿਕਤਾ ਵਿੱਚ ਬਦਲਾਅ ਆਇਆ ਹੈ ਪਰ ਹਰਿਆਣਾ ਵਿੱਚ ਅਜਿਹਾ ਹੋਣਾ ਅਜੇ ਬਾਕੀ ਹੈ। ਸੂਬੇ 'ਚ ਇਨੈਲੋ ਨੇ ਦੋ ਸੀਟਾਂ ਜਿੱਤੀਆਂ, ਜਦਕਿ ਬਸਪਾ ਨੂੰ ਇਕ ਵੀ ਸੀਟ ਨਹੀਂ ਮਿਲੀ।

ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਐਲਾਨ: ਦੀਵਾਲੀ ਤੋਂ ਪਹਿਲਾਂ ਅਧਿਆਪਕਾਂ ਨੂੰ ਮਿਲੇਗਾ ਤਰੱਕੀ ਦਾ ਤੋਹਫ਼ਾ

ਸੱਤਾ ਵਿਰੋਧੀ ਲਹਿਰ ਹੋਣ ਦੇ ਬਾਵਜੂਦ ਸੱਤਾਧਾਰੀ ਭਾਜਪਾ ਨੇ ਹਰਿਆਣਾ ਵਿੱਚ ਜਿੱਤਾਂ ਦੀ ਹੈਟ੍ਰਿਕ ਲਗਾਈ ਅਤੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਵਾਪਸੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਸੱਤਾ ਨੂੰ ਬਰਕਰਾਰ ਰੱਖਿਆ। ਭਾਜਪਾ ਨੇ 48 ਸੀਟਾਂ ਜਿੱਤ ਕੇ ਆਪਣੀ ਹੁਣ ਤੱਕ ਦੀ ਸਭ ਤੋਂ ਵਧੀਆ ਪ੍ਰਾਪਤੀ ਹਾਸਲ ਕੀਤੀ। ਉਹਨਾਂ ਦੀਆਂ ਸੀਟਾਂ ਦਾ ਅੰਕੜਾ ਕਾਂਗਰਸ ਨਾਲੋਂ 11 ਵੱਧ ਸੀ, ਜਦਕਿ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਅਤੇ ਆਮ ਆਦਮੀ ਪਾਰਟੀ ਵਰਗੀਆਂ ਪਾਰਟੀਆਂ ਦਾ ਸਫਾਇਆ ਹੋ ਗਿਆ ਸੀ ਅਤੇ ਇਨੈਲੋ ਸਿਰਫ਼ ਦੋ ਸੀਟਾਂ ਹੀ ਹਾਸਲ ਕਰ ਸਕੀ ਸੀ। 'ਆਪ' ਨੇ ਇਕੱਲੇ ਹੀ ਚੋਣ ਲੜੀ ਸੀ।

ਇਹ ਵੀ ਪੜ੍ਹੋ - ਵੱਡੀ ਖ਼ਬਰ : 7 ਤੋਂ 12 ਅਕਤੂਬਰ ਤੱਕ ਛੁੱਟੀਆਂ! ਸਕੂਲ ਰਹਿਣਗੇ ਬੰਦ

ਅਗਲੇ ਸਾਲ ਫਰਵਰੀ 'ਚ ਦਿੱਲੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦੇ ਹੋਏ ਮਾਇਆਵਤੀ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਪਾਰਟੀ ਚੰਗਾ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਸੱਤਾਧਾਰੀ 'ਆਪ', ਭਾਜਪਾ ਅਤੇ ਕਾਂਗਰਸ ਵਿਚਾਲੇ ਤਿਕੋਣਾ ਮੁਕਾਬਲਾ ਬਸਪਾ ਨੂੰ ਬਿਹਤਰ ਪ੍ਰਦਰਸ਼ਨ ਕਰਨ 'ਚ ਮਦਦ ਕਰੇਗਾ। ਮਾਇਆਵਤੀ ਨੇ ਮੰਨਿਆ ਕਿ ਉੱਤਰ ਪ੍ਰਦੇਸ਼ ਤੋਂ ਇਲਾਵਾ ਹੋਰ ਰਾਜਾਂ ਵਿੱਚ ਵੀ ਬਸਪਾ ਨੂੰ ਸਿੱਧੇ ਮੁਕਾਬਲੇ ਵਿੱਚ ਹਾਰ ਝੱਲਣੀ ਪਈ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਬਸਪਾ ਅਗਲੇ ਮਹੀਨੇ ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਹੋਣ ਵਾਲੀਆਂ ਚੋਣਾਂ ਵੀ ਲੜੇਗੀ।

ਇਹ ਵੀ ਪੜ੍ਹੋ - ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਫ੍ਰੀ ਰਾਸ਼ਨ ਨਾਲ ਮਿਲਣਗੀਆਂ ਇਹ 8 ਵੱਡੀਆਂ ਸਹੂਲਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News