ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਆਉਣਗੇ ਭਾਰਤ, ਇਸ ਮੁੱਦੇ ''ਤੇ PM ਮੋਦੀ ਨਾਲ ਕਰਨਗੇ ਵਿਚਾਰ ਚਰਚਾ

03/04/2023 3:41:11 AM

ਨਵੀਂ ਦਿੱਲੀ (ਵਾਰਤਾ): ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ 19 ਤੋਂ 21 ਮਾਰਚ ਤਕ ਤਿੰਨ ਦਿਨਾ ਦੌਰੇ 'ਤੇ ਭਾਰਤ ਆਉਣਗੇ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਅਡਾਨੀ ਸਮੂਹ ਦੇ ਸ਼ੇਅਰਾਂ 'ਚ ਤੇਜ਼ੀ ਆਉਣ ਨਾਲ ਹੋਈ LIC ਦੇ ਘਾਟੇ ਦੀ ਭਰਪਾਈ, ਹੁਣ ਹੋਇਆ ਕਰੋੜਾਂ ਦਾ ਮੁਨਾਫ਼ਾ

ਜਾਪਾਨ ਦੇ ਇਕ ਅਖ਼ਬਾਰ ਮੁਤਾਬਕ ਕਿਸ਼ਿਦਾ 20 ਮਈ ਨੂੰ ਹਿਰੋਸ਼ਿਮਾ ਵਿਚ ਹੋਣ ਵਾਲੇ ਜੀ-7 ਸਿਖਰ ਸੰਮੇਲਨ ਦੀ ਤਿਆਰੀ ਵਿਚ ਭਾਰਤ ਦੇ ਨਾਲ ਤਾਲਮੇਲ ਕਰਨਾ ਚਾਹੁੰਦੇ ਹਨ ਤੇ ਜਾਪਾਨ ਦੀ ਸਰਕਾਰ ਭਾਰਤ ਦੇ ਨਾਲ ਸਹਿਯੋਗ ਦੀ ਪੁਸ਼ਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਭਾਰਤ ਜੀ-20 ਦਾ ਪ੍ਰਧਾਨ ਹੈ। ਅਖ਼ਬਾਰ ਨੇ ਕਈ ਸਰਕਾਰੀ ਅਧਿਕਾਰੀਆਂ ਦੇ ਨਾਲ ਪ੍ਰਧਾਨ ਮੰਤਰੀ ਕਿਸ਼ਿਦਾ ਦੀ ਯਾਤਰਾ ਦੀ ਖ਼ਬਰ ਦੀ ਪੁਸ਼ਟੀ ਕੀਤੀ।

ਇਹ ਖ਼ਬਰ ਵੀ ਪੜ੍ਹੋ - Mobile App ਰਾਹੀਂ ਲੋਨ ਲੈਣ ਵਾਲਿਆਂ ਨਾਲ ਹੋ ਰਹੀ ਠੱਗੀ, ED ਨੇ ਕੰਪਨੀ ਤੋਂ ਬਰਾਮਦ ਕੀਤੇ ਕਰੋੜਾਂ ਦੇ ਹੀਰੇ ਤੇ ਨਕਦੀ

ਅਖ਼ਬਾਰ ਨੇ ਕਿਹਾ ਕਿ ਜੀ7 ਸਿਖਰ ਸੰਮੇਲਨ ਵਿਚ ਰੂਸ ਦੇ ਖ਼ਿਲਾਫ਼ ਉਸ ਦੀ ਹਮਲਾਵਰਤਾ ਤੇ ਯੂਕ੍ਰੇਨ ਦੇ ਸਮਰਥਨ ਲਈ ਰੋਕਾਂ 'ਤੇ ਚਰਚਾ ਹੋਣ ਦੀ ਆਸ ਹੈ। ਇਸੇ ਕਾਰਨ ਕਿਸ਼ਿਦਾ ਨੇ ਸਿਖਰ ਸੰਮੇਲਨ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵਿਚਾਰ-ਵਟਾਂਦਰਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਵਿਚਾਲੇ ਜਾਪਾਨ ਦੇ ਵਿਦੇਸ਼ ਮੰਤਰੀ ਯੋਸ਼ਿਮਾਸਾ ਹਯਾਸ਼ੀ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਤੇ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਦੇ ਨਾਲ ਦੁਵੱਲੀ ਮੀਟਿੰਗ ਲਈ ਦਿੱਲੀ ਪਹੁੰਚੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News