ਜੀ-20 ਸੰਮੇਲਨ : ਮੋਦੀ ਤੇ ਸਾਊਦੀ ਪ੍ਰਿੰਸ 'ਚ ਵਾਰਤਾ, ਵਧਾਇਆ ਹਜ ਕੋਟਾ

06/28/2019 1:48:38 PM

ਓਸਾਕਾ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜਾਪਾਨ ਦੇ ਓਸਾਕਾ ਵਿਚ ਜੀ-20 ਸਿਖਰ ਸੰਮਲੇਨ ਤੋਂ ਵੱਖ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਵਾਰਤਾ ਕੀਤੀ। ਵਾਰਤਾ ਵਿਚ ਭਾਰਤ ਨੂੰ ਵੱਡੀ ਸਫਲਤਾ ਮਿਲੀ ਹੈ। ਸਾਊਦੀ ਪ੍ਰਿੰਸ ਨੇ ਭਾਰਤ ਦਾ ਹਜ ਕੋਟਾ 170,000 ਤੋਂ ਵਧਾ ਕੇ 200,000 ਲੱਖ ਕਰ ਦਿੱਤਾ ਹੈ। ਸਾਊਦੀ ਵੱਲੋਂ ਇਸ ਕਦਮ ਨਾਲ ਹੋਰ 30,000 ਭਾਰਤੀਆਂ ਨੂੰ ਮੱਕਾ ਵਿਚ ਸਾਲਾਨਾ ਇਸਲਾਮਿਕ ਤੀਰਥ ਯਾਤਰਾ ਵਿਚ ਜਾਣ ਦਾ ਰਸਤਾ ਸਾਫ ਹੋ ਗਿਆ ਹੈ। 

ਅਸਲ ਵਿਚ ਮੋਦੀ ਨੇ ਗੱਲਬਾਤ ਦੋਰਾਨ ਇਹ ਮੁੱਦਾ ਚੁੱਕਿਆ ਸੀ। ਇਸ ਮਗਰੋਂ ਸਾਊਦੀ ਪ੍ਰਿੰਸ ਵੱਲੋਂ ਇਹ ਐਲਾਨ ਕੀਤਾ ਗਿਆ। ਇਸ ਦੇ ਇਲਾਵਾ ਵਾਰਤਾ ਵਿਚ ਆਪਸੀ ਸਹਿਯੋਗ, ਵਪਾਰ, ਨਿਵੇਸ਼, ਊਰਜਾ, ਸੁਰੱਖਿਆ ਅਤੇ ਅੱਤਵਾਦ ਵਿਰੁੱਧ ਲੜਾਈ 'ਤੇ ਦੋ-ਪੱਖੀ ਗੱਲਬਾਤ ਹੋਈ।

ਭਾਰਤੀ ਵਿਦੇਸ਼ ਮੰਤਰਾਲੇ ਦੇ ਰਵੀਸ਼ ਕੁਮਾਰ ਨੇ ਟਵੀਟ ਕਰ ਕੇ ਦੱਸਿਆ ਕਿ ਬ੍ਰਿਕਸ ਨੇਤਾਵਾਂ ਨਾਲ ਗੈਰ ਰਸਮੀ ਬੈਠਕ ਹੋਈ। ਇਸ ਦੋ-ਪੱਖੀ ਗੱਲਬਾਤ ਵਿਚ ਪੀ.ਐੱਮ. ਮੋਦੀ ਨੇ ਭਾਰਤ ਦੇ ਊਰਜਾ ਸੁਰੱਖਿਆ ਦੇ ਮੁੱਦੇ ਨੂੰ ਸਾਊਦੀ ਪ੍ਰਿੰਸ ਦੇ ਸਾਹਮਣੇ ਚੁੱਕਿਆ। ਦੋਹਾਂ ਨੇਤਾਵਾਂ ਵਿਚਾਲੇ ਨਿਵੇਸ਼, ਵਪਾਰਕ ਸਹਿਯੋਗ ਸਮੇਤ ਹੋਰ ਮੁੱਦਿਆਂ 'ਤੇ ਗੱਲਬਾਤ ਬਹੁਤ ਸਾਰਥਕ ਰਹੀ।


Vandana

Content Editor

Related News