ਜਾਪਾਨ-ਜਰਮਨੀ ''ਚ ਰੁਜ਼ਗਾਰ ਦਾ ਮੌਕਾ, ਉੱਤਰਾਖੰਡ ਦੇ ਨੌਜਵਾਨਾਂ ਨੂੰ ਮਿਲੇਗੀ ਭਾਸ਼ਾ ਸਿਖਲਾਈ

Friday, Sep 25, 2026 - 02:40 PM (IST)

ਜਾਪਾਨ-ਜਰਮਨੀ ''ਚ ਰੁਜ਼ਗਾਰ ਦਾ ਮੌਕਾ, ਉੱਤਰਾਖੰਡ ਦੇ ਨੌਜਵਾਨਾਂ ਨੂੰ ਮਿਲੇਗੀ ਭਾਸ਼ਾ ਸਿਖਲਾਈ

ਹਰਿਦੁਆਰ (ਏਜੰਸੀ)- ਉੱਤਰਾਖੰਡ ਸਰਕਾਰ ਮੁੱਖ ਮੰਤਰੀ ਕੌਸ਼ਲ ਅਪਗ੍ਰੇਡੇਸ਼ਨ ਅਤੇ ਗਲੋਬਲ ਰੁਜ਼ਗਾਰ ਯੋਜਨਾ ਦੇ ਅਧੀਨ ਨੌਜਵਾਨਾਂ ਨੂੰ ਵਿਦੇਸ਼ 'ਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਾਉਣ ਲਈ ਪਹਿਲ ਕਰ ਰਹੀ ਹੈ। ਜ਼ਿਲ੍ਹਾ ਰੁਜ਼ਗਾਰ ਦਫ਼ਤਰ ਹਰਿਦੁਆਰ ਵਲੋਂ ਜਾਪਾਨ ਅਤੇ ਜਰਮਨੀ 'ਚ ਰੁਜ਼ਗਾਰ ਲਈ ਨੌਜਵਾਨਾਂ ਨੂੰ ਜਾਪਾਨੀ ਅਤੇ ਜਰਮਨ ਭਾਸ਼ਾ ਦੀ 6 ਤੋਂ 8 ਮਹੀਨਿਆਂ ਦੀ ਸਿਖਲਾਈ ਦਿੱਤੀ ਜਾਵੇਗੀ।

ਜਾਪਾਨ 'ਚ ਕੇਅਰ ਗਿਵਰ ਦੇ ਅਹੁਦਿਆਂ ਲਈ ਇੰਟਰ ਪਾਸ ਅਤੇ ਜੀਜੀਏ/ਏਐੱਨਏ ਸਿਖਲਾਈ ਪ੍ਰਾਪਤ 18 ਤੋਂ 27 ਸਾਲ ਉਮਰ ਵਰਗ ਦੀਆਂ ਮਹਿਲਾ ਉਮੀਦਵਾਰਾਂ ਯੋਗ ਹੋਣਗੀਆਂ। ਉੱਥੇ ਹੀ ਜਰਮਨੀ 'ਚ ਅਸਿਸਟੈਂਟ ਨਰਸ ਦੇ ਅਹੁਦਿਆਂ ਲਈ ਬੀ.ਐੱਸਸੀ ਨਰਸਿੰਗ/ਜੀਐੱਨਐੱਮ ਪਾਸ 21 ਤੋਂ 35 ਸਾਲ ਉਮਰ ਦੀਆਂ ਔਰਤਾਂ ਅਤੇ ਪੁਰਸ਼ ਉਮੀਦਵਾਰ ਅਪਲਾਈ ਕਰ ਸਕਣਗੇ। ਜਾਪਾਨ 'ਚ ਸਿਖਲਾਈ ਦੀ ਫੀਸ 64 ਹਜ਼ਾਰ ਰੁਪਏ, ਜਦੋਂ ਕਿ ਜਰਮਨੀ 'ਚ ਸਿਖਲਾਈ ਮੁਫ਼ਤ ਰਹੇਗੀ। ਹਾਲਾਂਕਿ ਜਰਮਨੀ 'ਚ ਸਿਖਲਾਈ ਲਈ 30 ਹਜ਼ਾਰ ਰੁਪਏ ਦੀ ਜ਼ਮਾਨਤ ਰਾਸ਼ੀ ਦੀ ਲੋੜ ਹੋਵੇਗੀ।

ਸਰਕਾਰ ਵਲੋਂ ਤੈਅ ਮਾਪਦੰਡਾਂ ਦੇ ਅਧੀਨ ਸਿਖਿਆਰਥੀਆਂ ਨੂੰ ਮੁਫ਼ਤ ਭੋਜਨ, ਰਿਹਾਇਸ਼, ਸਿਖਲਾਈ ਫੀਸ 'ਤੇ 20 ਫੀਸਦੀ ਸਬਸਿਡੀ ਅਤੇ ਸਿਖਲਾਈ ਲਈ ਲਏ ਗਏ ਕਰਜ਼ ਦੇ ਵਿਆਜ 'ਤੇ 75 ਫੀਸਦੀ ਸਬਸਿਡੀ ਵੀ ਮਿਲੇਗੀ। ਜ਼ਿਲ੍ਹਾ ਰੁਜ਼ਗਾਰ ਦਫ਼ਤਰ ਨੇ ਯੋਗ ਅਤੇ ਇਛੁੱਕ ਨੌਜਵਾਨਾਂ ਨੂੰ ਦਫ਼ਤਰਕ ਪਹੁੰਚ ਕੇ ਯੋਜਨਾ ਦੀ ਵਿਸਤ੍ਰਿਤ ਜਾਣਕਾਰੀ ਲੈਣ ਅਤੇ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News