2600 ਸਾਲ ਪੁਰਾਣੇ ਇਸ ਇਤਿਹਾਸਕ ਮੰਦਰ ''ਚ ਬੇਔਲਾਦ ਜੋੜਿਆਂ ਨੂੰ ਹੁੰਦੀ ਹੈ ਔਲਾਦ ਸੁੱਖ ਦੀ ਪ੍ਰਾਪਤੀ

Friday, Oct 04, 2024 - 11:19 AM (IST)

ਪਟਨਾ- ਬਿਹਾਰ 'ਚ ਜਮੁਈ ਜ਼ਿਲ੍ਹੇ ਦੇ ਸਿਕੰਦਰਾ ਬਲਾਕ 'ਚ ਸਥਿਤ ਨੇਤੁਲਾ ਮਹਾਰਾਣੀ ਮੰਦਰ 'ਚ ਪੂਜਾ ਕਰਨ ਨਾਲ ਸ਼ਰਧਾਲੂਆਂ ਨੂੰ ਅੱਖਾਂ ਨਾਲ ਜੁੜੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਜਮੁਈ ਜ਼ਿਲ੍ਹੇ ਦੇ ਸਿਕੰਦਰਾ ਬਲਾਕ ਦੇ ਕੁਮਾਰ ਪਿੰਡ 'ਚ ਸਥਿਤ ਮਾਂ ਨੇਤੁਲਾ ਮਹਾਰਾਣੀ ਮੰਦਰ ਲੋਕਾਂ ਵਿਚਾਲੇ ਆਪਣੀਆਂ ਮਾਨਤਾਵਾਂ ਨੂੰ ਲੈ ਕੇ ਬਹੁਤ ਪ੍ਰਸਿੱਧ ਹੈ। ਅਜਿਹੀ ਮਾਨਤਾ ਹੈ ਕਿ ਸ਼ਰਧਾ ਨਾਲ ਇਸ ਮੰਦਰ 'ਚ ਪੂਜਾ ਕਰਨ ਨਾਲ ਮਨਚਾਹੇ ਫਲ ਦੀ ਪ੍ਰਾਪਤੀ ਹੁੰਦੀ ਹੈ। ਇਸ ਮੰਦਰ ਵਿਚ ਸਾਲ ਭਰ ਅੱਖਾਂ ਦੀਆਂ ਬੀਮਾਰੀਆਂ ਤੋਂ ਪੀੜਤ ਸ਼ਰਧਾਲੂਆਂ ਦਾ ਤਾਂਤਾ ਲੱਗਾ ਰਹਿੰਦਾ ਹੈ। ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੋਂ ਬਾਅਦ ਸ਼ਰਧਾਲੂ ਮੰਦਰ 'ਚ ਸੋਨੇ ਜਾਂ ਚਾਂਦੀ ਦੀਆਂ ਅੱਖਾਂ ਚੜ੍ਹਾਉਂਦੇ ਹਨ।

PunjabKesari

ਬੇਔਲਾਦ ਜੋੜਿਆਂ ਨੂੰ ਹੁੰਦੀ ਹੈ ਔਲਾਦ ਦੀ ਪ੍ਰਾਪਤੀ

ਨੇਤੁਲਾ ਮਹਾਰਾਣੀ ਮੰਦਰ ਵਿਚ ਹਰ ਮੰਗਲਵਾਰ ਅਤੇ ਸ਼ਨੀਵਾਰ ਨੂੰ ਵਿਸ਼ੇਸ਼ ਪੂਜਾ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਦਿਨ ਸ਼ਰਧਾਲੂਆਂ ਦੀ ਭਾਰੀ ਭੀੜ ਹੁੰਦੀ ਹੈ। ਇੱਥੇ ਲੋਕ ਔਲਾਦ ਪ੍ਰਾਪਤੀ ਲਈ ਵੀ ਮੰਨਤ ਮੰਗਦੇ ਹਨ। ਕਿਹਾ ਜਾਂਦਾ ਹੈ ਕਿ ਇਸ ਮੰਦਰ ਵਿਚ ਸ਼ਰਧਾਪੂਰਵਕ ਪੂਜਾ ਕਰਨ ਨਾਲ ਕਈ ਬੇਔਲਾਦ ਜੋੜਿਆਂ ਨੂੰ ਔਲਾਦ ਸੁੱਖ ਦੀ ਪ੍ਰਾਪਤੀ ਹੋ ਚੁੱਕੀ ਹੈ। ਨਰਾਤਿਆਂ ਵਿਚ ਨੇਤੁਲਾ ਮਹਾਰਾਣੀ ਮੰਦਰ 'ਚ ਦੇਵੀ ਦੁਰਗਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਤੋਂ ਹਜ਼ਾਰਾਂ ਸ਼ਰਧਾਲੂ 9 ਦਿਨਾਂ ਤੱਕ ਮੰਦਰ ਕੰਪਲੈਕਸ 'ਚ ਵਰਤ ਰੱਖ ਕੇ ਅਤੇ ਸਿਰਫ਼ ਫਲ ਖਾ ਕੇ ਹੀ ਦੇਵੀ ਦੀ ਪੂਜਾ ਅਤੇ ਆਰਤੀ ਕਰਦੇ ਹਨ। ਕੁਮਾਰ ਪਿੰਡ ਦੇ ਪਿੰਡ ਵਾਸੀਆਂ ਵਲੋਂ ਸਾਫ਼-ਸਫ਼ਾਈ ਅਤੇ ਵਰਤ ਰੱਖਣ ਵਾਲਿਆਂ ਦੀ ਸੇਵਾ ਕੀਤੀ ਜਾਂਦੀ ਹੈ।

PunjabKesari

2600 ਸਾਲ ਪੁਰਾਣਾ ਹੈ ਇਹ ਇਤਿਹਾਸਕ ਮੰਦਰ

ਇਸ ਮੰਦਰ ਦਾ ਇਤਿਹਾਸ 2600 ਸਾਲ ਪੁਰਾਣਾ ਹੈ। ਜੈਨ ਧਰਮ ਦੇ ਪ੍ਰਸਿੱਧ ਗ੍ਰੰਥ ਕਲਪਸੂਤਰ ਮੁਤਾਬਕ 24ਵੇਂ ਤੀਰਥਕਰ ਭਗਵਾਨ ਮਹਾਵੀਰ  ਆਪਣਾ ਘਰ ਛੱਡ ਕੇ ਕੁੰਡਲਪੁਰ ਤੋਂ ਨਿਕਲੇ ਸਨ, ਉਦੋਂ ਪਹਿਲੇ ਦਿਨ ਉਨ੍ਹਾਂ ਨੇ ਮਾਂ ਨੇਤੁਲਾ ਮੰਦਰ ਸਥਿਤ ਬੋਹੜ ਦੇ ਦਰੱਖਤ ਹੇਠਾਂ ਰਾਤ ਵਿਸ਼ਰਾਮ ਕੀਤਾ ਸੀ। ਇਹ ਉਹ ਸਥਾਨ ਸੀ ਜਿੱਥੇ ਭਗਵਾਨ ਮਹਾਵੀਰ ਨੇ ਆਪਣੇ ਕੱਪੜੇ ਤਿਆਗ ਦਿੱਤੇ ਸਨ। ਇਸ ਮੰਦਰ ਵਿਚ ਹਿੰਦੂਆਂ ਦੇ ਨਾਲ-ਨਾਲ ਮੁਸਲਿਮ ਭਾਈਚਾਰੇ ਦੇ ਲੋਕ ਵੀ ਮੰਨਤ ਮੰਗਣ ਲਈ ਆਉਂਦੇ ਹਨ। ਭਗਤ,ਨੇਤੁਲਾ ਮਹਾਰਾਣੀ ਮੰਦਰ 'ਚ ਹਰ ਦਿਨ ਸਵੇਰੇ-ਸ਼ਾਮ ਦੇਵੀ ਦੀ ਪੂਜਾ ਕਰਨ ਲਈ ਆਉਂਦੇ ਹਨ ਅਤੇ ਆਰਤੀ ਕੀਤੀ ਜਾਂਦੀ ਹੈ। ਮਾਤਾ ਦੇ ਦਰਬਾਰ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਹੈ।

PunjabKesari


Tanu

Content Editor

Related News