ਪੈਸੇ ਨੂੰ ਲੈ ਕੇ ਕੀਤੀਆਂ ਇਹ ਗਲਤੀਆਂ ਬਣਾ ਦੇਣਗੀਆਂ ਤੁਹਾਨੂੰ ਕੰਗਾਲ

12/16/2024 6:37:51 PM

ਵੈੱਬ ਡੈਸਕ-  ਘਰ ‘ਚ ਜਿਸ ਜਗ੍ਹਾ ‘ਤੇ ਤੁਸੀਂ ਪੈਸੇ ਰੱਖਦੇ ਹੋ ਕੀ ਤੁਸੀਂ ਜਾਣਦੇ ਹੋ ਕਿ ਉਸ ਦਾ ਅਸਰ ਤੁਹਾਡੀ ਆਰਥਿਕ ਸਥਿਤੀ ‘ਤੇ ਵੀ ਪੈ ਸਕਦਾ ਹੈ। ਵਾਸਤੂ ਮੁਤਾਬਕ ਘਰ ਵਿੱਚ ਕੁਝ ਅਜਿਹੀਆਂ ਥਾਵਾਂ ਹਨ ਜਿੱਥੇ ਪੈਸੇ ਰੱਖਣ ਨਾਲ ਸਕਾਰਾਤਮਕ ਊਰਜਾ ਰੁਕ ਜਾਂਦੀ ਹੈ। ਇਸ ਕਰਕੇ ਗਰੀਬੀ, ਕਰਜ਼ਾ ਤੇ ਵਾਧੂ ਖਰਚ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਸ ਬਾਰੇ ਜੇਕਰ ਤੁਸੀਂ ਕੁਝ ਨਹੀਂ ਜਾਣਦੇ ਹੋ ਤਾਂ ਤੁਹਾਨੂੰ ਦੱਸਦੇ ਹਾਂ ਕਿ ਕਿ ਵਾਸਤੂ ਮੁਤਾਬਕ ਤੁਹਾਨੂੰ ਕਿਹੜੀਆਂ ਥਾਵਾਂ ‘ਤੇ ਪੈਸਾ ਰੱਖਣ ਤੋਂ ਬਚਣਾ ਚਾਹੀਦਾ ਹੈ, ਤਾਂ ਜੋ ਧਨ-ਦੌਲਤ ਅਤੇ ਖੁਸ਼ਹਾਲੀ ਹਮੇਸ਼ਾ ਤੁਹਾਡੇ ਨਾਲ ਬਣੀ ਰਹੇ।
ਤਿਜੌਰੀ ਰੱਖਣ ਦੀ ਦਿਸ਼ਾ
ਜੋਤਸ਼ੀ ਮੁਤਾਬਕ ਵਾਸਤੂ ਵਿੱਚ ਘਰ ਦੀ ਤਿਜੌਰੀ ਨੂੰ ਇੱਕ ਖਾਸ ਦਿਸ਼ਾ ਵਿੱਚ ਰੱਖਣਾ ਚਾਹੀਦਾ ਹੈ। ਤਿਜੌਰੀ ਨੂੰ ਕਦੇ ਵੀ ਹਨੇਰੇ ਵਾਲੀ ਥਾਂ ‘ਤੇ ਨਹੀਂ ਰੱਖਣਾ ਚਾਹੀਦਾ। ਜੇਕਰ ਤਿਜੌਰੀ ਨੂੰ ਹਨੇਰੇ ਵਾਲੀ ਥਾਂ ‘ਤੇ ਰੱਖਿਆ ਜਾਂਦਾ ਹੈ ਤਾਂ ਇਸ ਨਾਲ ਘਰ ‘ਚ ਪੈਸੇ ਦੀ ਘਾਟ ਅਤੇ ਆਰਥਿਕ ਸਮੱਸਿਆ ਹੋ ਸਕਦੀ ਹੈ। ਵਾਸਤੂ ਮੁਤਾਬਕ ਇਹ ਮੰਨਿਆ ਜਾਂਦਾ ਹੈ ਕਿ ਤਿਜੌਰੀ ਦੀ ਸਥਿਤੀ ਘਰ ਦੀ ਉੱਤਰ ਜਾਂ ਉੱਤਰ-ਪੂਰਬ ਦਿਸ਼ਾ ਵਿੱਚ ਹੋਣੀ ਚਾਹੀਦੀ ਹੈ, ਜਿੱਥੇ ਸਕਾਰਾਤਮਕ ਊਰਜਾ ਦਾ ਪ੍ਰਵਾਹ ਹੁੰਦਾ ਹੈ।
ਟਾਇਲਟ ਜਾਂ ਬਾਥਰੂਮ ਵਾਲੀ ਕੰਧ
ਤੁਸੀਂ ਆਪਣੇ ਪੈਸੇ ਨੂੰ ਜੇਕਰ ਅਜਿਹੀ ਥਾਂ ‘ਤੇ ਰੱਖਦੇ ਹੋ ਜਿੱਥੇ ਕੰਧ ਦੇ ਕੋਲ ਟਾਇਲਟ ਜਾਂ ਬਾਥਰੂਮ ਹੈ ਤਾਂ ਇਹ ਵੀ ਵਾਸਤੂ ਨੁਕਸ ਦਾ ਕਾਰਨ ਬਣ ਸਕਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹੇ ਸਥਾਨਾਂ ‘ਤੇ ਪੈਸਾ ਰੱਖਣ ਨਾਲ ਇਹ ਟਿਕਦਾ ਨਹੀਂ ਹੈ ਅਤੇ ਫਜ਼ੂਲ ਖਰਚੀ ਵੀ ਵਧਦੀ ਹੈ। ਨਤੀਜੇ ਵਜੋਂ ਵਿੱਤੀ ਸੰਕਟ ਅਤੇ ਪੈਸੇ ਦੇ ਵਿਕਾਰ ਸੰਭਵ ਹਨ। ਇਸ ਲਈ ਵਾਸਤੂ ਸ਼ਾਸਤਰ ਮੁਤਾਬਕ ਪੈਸੇ ਨੂੰ ਉਸ ਜਗ੍ਹਾ ਤੋਂ ਦੂਰ ਰੱਖਣਾ ਚਾਹੀਦਾ ਹੈ ਜਿੱਥੇ ਟਾਇਲਟ ਜਾਂ ਬਾਥਰੂਮ ਹੋਵੇ।
ਦੱਖਣ ਦਿਸ਼ਾ 
ਵਾਸਤੂ ਸ਼ਾਸਤਰ ਦੇ ਮੁਤਾਬਕ ਦੱਖਣ ਦਿਸ਼ਾ ਵਿੱਚ ਧਨ ਰੱਖਣਾ ਵੀ ਗਲਤ ਮੰਨਿਆ ਜਾਂਦਾ ਹੈ। ਦੱਖਣ ਦਿਸ਼ਾ ਨੂੰ ਯਮ ਸਥਾਨ ਮੰਨਿਆ ਜਾਂਦਾ ਹੈ ਅਤੇ ਇੱਥੇ ਪੈਸਾ ਰੱਖਣ ਨਾਲ ਘਰ ਵਿੱਚ ਗਰੀਬੀ ਅਤੇ ਧਨ ਦੀ ਕਮੀ ਹੋ ਸਕਦੀ ਹੈ। ਇਸ ਦਿਸ਼ਾ ‘ਚ ਧਨ ਰੱਖਣ ਨਾਲ ਘਰ ‘ਚ ਆਰਥਿਕ ਤੰਗੀ ਅਤੇ ਗਰੀਬੀ ਆਉਂਦੀ ਹੈ, ਜਿਸ ਨਾਲ ਪਰਿਵਾਰ ਦੀਆਂ ਖੁਸ਼ੀਆਂ ‘ਤੇ ਅਸਰ ਪੈਂਦਾ ਹੈ। ਇਸ ਲਈ ਵਾਸਤੂ ਸ਼ਾਸਤਰ ਮੁਤਾਬਕ ਘਰ ‘ਚ ਧਨ ਰੱਖਣ ਲਈ ਉੱਤਰ, ਉੱਤਰ-ਪੂਰਬ ਅਤੇ ਪੂਰਬ ਦਿਸ਼ਾਵਾਂ ਸਭ ਤੋਂ ਉੱਤਮ ਮੰਨੀਆਂ ਜਾਂਦੀਆਂ ਹਨ। ਕਿਉਂਕਿ ਇਹ ਦਿਸ਼ਾਵਾਂ ਸਕਾਰਾਤਮਕ ਊਰਜਾ ਨਾਲ ਭਰਪੂਰ ਹੁੰਦੀਆਂ ਹਨ ਅਤੇ ਘਰ ਵਿੱਚ ਖੁਸ਼ਹਾਲੀ ਲਿਆਉਂਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


Aarti dhillon

Content Editor Aarti dhillon