ਜੈਸ਼-ਏ-ਮੁਹੰਮਦ ਦੇ 5 ਅੱਤਵਾਦੀ ਢੇਰ, ਚਾਰ ਪੁਲਸ ਮੁਲਾਜ਼ਮ ਹੋਏ ਸ਼ਹੀਦ
Friday, Mar 28, 2025 - 05:32 PM (IST)

ਜੰਮੂ- ਜੰਮੂ ਕਸ਼ਮੀਰ ਦੇ ਕਠੁਆ ਜ਼ਿਲ੍ਹੇ ਦੇ ਰਾਜਬਾਗ ਇਲਾਕੇ 'ਚ 24 ਘੰਟਿਆਂ ਤੱਕ ਚੱਲੀ ਮੁਹਿੰਮ 'ਚ ਜੈਸ਼-ਏ-ਮੁਹੰਮਦ (ਜੇਈਐੱਮ) ਸੰਗਠਨ ਦੇ 5 ਅੱਤਵਾਦੀ ਮਾਰੇ ਗਏ। ਇਸ ਦੌਰਾਨ ਚਾਰ ਪੁਲਸ ਮੁਲਾਜ਼ਮ ਸ਼ਹੀਦ ਹੋ ਗਏ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰਾਜਬਾਗ ਦੇ ਸੁਦੂਰ ਇਲਾਕੇ 'ਚ ਵੀਰਵਾਰ ਸਵੇਰੇ ਅੱਤਵਾਦੀਆਂ ਅਤੇ ਸੁਰੱਖਿਆ ਫ਼ੋਰਸਾਂ ਵਿਚਾਲੇ ਭਿਆਨਕ ਗੋਲੀਬਾਰੀ ਹੋਈ। ਉਨ੍ਹਾਂ ਕਿਹਾ,''ਚੱਲ ਰਹੀ ਮੁਹਿੰਮ 'ਚ 5 ਅੱਤਵਾਦੀਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ, ਜਦੋਂ ਕਿ ਚਾਰ ਪੁਲਸ ਮੁਲਾਜ਼ਮ ਸ਼ਹੀਦ ਹੋ ਗਏ ਹਨ ਅਤੇ ਇਕ ਡੀਐੱਸਪੀ ਅਤੇ ਇਕ ਪੈਰਾ-ਕਮਾਂਡੋ ਸਮੇਤ 5 ਜ਼ਖ਼ਮੀ ਹੋ ਗਏ ਹਨ।'' ਮਾਰੇ ਗਏ ਜੇਈਐੱਮ ਦੇ ਸੰਗਠਨ ਪੀਪਲਜ਼ ਐਂਟੀ-ਫਾਸੀਸਟ ਫਰੰਟ ਨਾਲ ਜੁੜੇ ਹੋਏ ਸਨ। ਉਨ੍ਹਾਂ ਕਿਹਾ,''ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ।'' ਵੀਰਵਾਰ ਨੂੰ ਹਾਦਸੇ ਵਾਲੀ ਜਗ੍ਹਾ ਪਹੁੰਚਣ ਵਾਲੀ ਪਹਿਲੀ ਐੱਸਓਜੀ ਟੀਮ 'ਚ ਸ਼ਾਮਲ ਤਿੰਨ ਪੁਲਸ ਮੁਲਾਜ਼ਮ ਆਪਰੇਸ਼ਨ 'ਚ ਸ਼ਹੀਦ ਹੋ ਗਏ, ਜਦੋਂ ਕਿ ਡੀਐੱਸਪੀ ਬਾਰਡਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਅੱਜ ਮੁਕਾਬਲੇ ਵਾਲੀ ਜਗ੍ਹਾ ਕੋਲ ਡਰੋਨ ਦੀ ਵਰਤੋਂ ਕਰ ਕੇ ਚੌਥੇ ਪੁਲਸ ਮੁਲਾਜ਼ਮ ਦੀ ਲਾਸ਼ ਦੇਖੀ ਗਈ। ਉਨ੍ਹਾਂ ਕਿਹਾ,''ਇਸ ਮੁਹਿੰਮ 'ਚ ਸ਼ਹੀਦ ਹੋਣ ਵਾਲਾ ਇਹ ਚੌਥਾ ਪੁਲਸ ਮੁਲਾਜ਼ਮ ਹੈ।''
ਇਕ ਹੋਰ ਐੱਸਓਪੀ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਜੀਐੱਮਸੀ ਜੰਮੂ 'ਚ ਦਾਖ਼ਲ ਕਰਵਾਇਆ ਗਿਆ, ਜਦੋਂ ਕਿ ਡੀਐੱਸਪੀ ਨੂੰ ਜੀਐੱਮਸੀ ਕਠੁਆ ਲਿਜਾਇਆ ਗਿਆ। ਇਕ ਪੈਰਾ ਕਮਾਂਡੋ ਅਤੇ ਚਾਰ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਏ। ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਮੈਂ ਜੰਮੂ ਕਸ਼ਮੀਰ ਪੁਲਸ ਦੇ ਵੀਰ ਸ਼ਹੀਦਾਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਨੇ ਸਾਡੀ ਮਾਂ ਭੂਮੀ ਲਈ ਆਪਣੇ ਜਾਨਾਂ ਦੇ ਦਿੱਤੀਆਂ। ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਮੇਰੀ ਡੂੰਘੀ ਹਮਦਰਦੀ ਹੈ। ਕਠੁਆ 'ਚ ਚੱਲ ਰਹੇ ਮੁਕਾਬਲੇ 'ਚ ਕਈ ਅੱਤਵਾਦੀਆਂ ਨੂੰ ਮਾਰ ਸੁੱਟਿਆ ਗਿਆ। ਜੰਮੂ ਕਸ਼ਮੀਰ ਪੁਲਸ ਅਤੇ ਸੁਰੱਖਿਆ ਫ਼ੋਰਸ ਕੰਮ 'ਤੇ ਹਨ। ਆਪਰੇਸ਼ਨ ਜਾਰੀ ਹੈ।'' ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ 'ਐਕਸ' 'ਤੇ ਆਪਣੀ ਪੋਸਟ 'ਚ ਕਿਹਾ,''ਜਦੋਂ ਅਸੀਂ ਬਲਵਿੰਦਰ ਸਿੰਘ ਚਿਬ, ਜਸਵੰਤ ਸਿੰਘ ਅਤੇ ਤਾਰਿਕ ਅਹਿਮਦ ਨੂੰ ਯਾਦ ਕਰਦੇ ਹਾਂ, ਜੋ ਕਠੁਆ, ਜੰਮੂ ਕਸ਼ਮੀਰ 'ਚ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਆਪਣੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮਰਹੂਮ ਆਤਮਾਵਾਂ ਨੂੰ ਸ਼ਾਂਤੀ ਮਿਲੇ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਹਾਰਦਿਕ ਪ੍ਰਾਰਥਨਾ ਕਰਦਾ ਹਾਂ।'' ਭਾਰਤੀ ਫ਼ੌਜ ਦੀ ਰਾਈਜਿੰਗ ਸਟਾਰ ਕੋਰ ਨੇ ਕਿਹਾ,''ਕਠੁਆ 'ਚ ਚੱਲ ਰਹੇ ਆਪਰੇਸ਼ਨ ਸਫਿਆਨ ਦੌਰਾਨ ਬਹਾਦਰੀ ਨਾਲ ਲੜਦੇ ਹੋਏ ਸਰਵਉੱਚ ਬਲੀਦਾਨ ਦੇਣ ਵਾਲੇ ਬਹਾਦਰ ਪੁਲਸ ਮੁਲਾਜ਼ਮਾਂ ਦੀ ਵੀਰਤਾ ਨੂੰ ਸਲਾਮ। ਉਨ੍ਹਾਂ ਦੇ ਸਾਹਸ ਨੂੰ ਹਮੇਸ਼ਾ ਯਾਦਵ ਰੱਖਿਆ ਜਾਵੇਗਾ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8