ਜੰਮੂ-ਕਸ਼ਮੀਰ 'ਚ ਇਸ ਵਰ੍ਹੇ ਫਲਾਂ ਦੀ ਬੰਪਰ ਪੈਦਾਵਾਰ, ਕਿਸਾਨਾਂ ਦੇ ਚਿਹਰੇ ਖਿੜੇ

07/19/2019 4:35:33 PM

ਸ਼੍ਰੀਨਗਰ— ਇਸ ਸੀਜਨ ਹੋਈ ਬਰਫ਼ਬਾਰੀ ਕਾਰਨ ਬੇਰ, ਖੁਬਾਨੀ, ਚੈਰੀ ਅਤੇ ਆੜੂ ਵਰਗੇ ਫਲਾਂ ਦਾ ਬੰਪਰ ਉਤਪਾਦਨ ਹੋਇਆ ਹੈ, ਜਿਸ ਕਾਰਨ ਕਸ਼ਮੀਰ ਘਾਟੀ ਦੇ ਫਲ ਉਤਪਾਦਕਾਂ ਅਤੇ ਬਾਗ ਮਾਲਕਾਂ ਦੇ ਚਿਹਰੇ ਖਿੜ ਗਏ ਹਨ। ਅਧਿਕਾਰੀਆਂ ਮੁਤਾਬਕ ਇਸ ਵਾਰ ਫਲ ਉਤਪਾਦਨ 'ਚ 15-20 ਫੀਸਦੀ ਦਾ ਵਾਧਾ ਹੋਇਆ ਹੈ। ਉਤਪਾਦਕਾਂ ਦਾ ਦਾਅਵਾ ਹੈ ਕਿ ਪਿਛਲੇ ਸਾਲ ਦੀ ਤੁਲਨਾ 'ਚ ਇਸ ਵਾਰ ਫਲ ਉਤਪਾਦਨ ਦੁੱਗਣਾ ਹੋ ਹੈ। ਉਤਪਾਦਕ ਮੁਹੰਮਦ ਅਸ਼ਰਫ ਮੀਰ ਨੇ ਕਿਹਾ ਕਿ ਇਸ ਵਾਰ ਪ੍ਰਮਾਤਮਾ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ ਅਤੇ ਉਨ੍ਹਾਂ ਦੇ ਫਲ ਉਤਪਾਦਨ 'ਚ 40-50 ਫੀਸਦੀ ਦਾ ਵਾਧਾ ਹੋਇਆ ਹੈ। 

ਇਕ ਹੋਰ ਉਤਪਾਦਕ ਅਬਦੁਲ ਰਸ਼ੀਦ ਨੇ ਕਿਹਾ ਕਿ ਹਾਲਾਂਕਿ ਇਸ ਸਾਲ ਫਲਾਂ ਦੇ ਆਕਾਰ 'ਚ ਮਾਮੂਲੀ ਕਮੀ ਆਈ ਹੈ ਪਰ ਉਤਪਾਦਨ 'ਚ ਇਸ ਵਾਰ ਚੋਖਾ ਵਾਧਾ ਹੋਇਆ ਹੈ ਜਦਕਿ ਭਾਰੀ ਉਤਪਾਦਨ ਹੁੰਦਾ ਹੈ ਤਾਂ ਆਲੂਬੁਖਾਰੇ ਦਾ ਆਕਾਰ ਘੱਟ ਹੋ ਜਾਂਦਾ ਹੈ ਪਰ ਇਹ ਸਾਡੇ ਰਿਟਰਨ ਨੂੰ ਪ੍ਰਭਾਵਿਤ ਨਹੀਂ ਕਰਦਾ ਹੈ। ਉਨ੍ਹਾਂ ਨੇ ਕਿਹਾ,''ਸਾਨੂੰ ਵੱਡੇ ਆਕਾਰ ਦੇ ਆਲੂਬੁਖਾਰੇ ਪ੍ਰਤੀ ਬਾਕਸ 200-250 ਰੁਪਏ ਮਿਲ ਰਹੇ ਹਨ, ਜਦੋਂ ਕਿ ਛੋਟੇ ਆਕਾਰ ਦੇ ਫਲ ਲਈ 150-200 ਰੁਪਏ ਦੀ ਦਰ ਹੈ।'' ਆਲੂਬੁਖਾਰੇ ਤੋਂ ਇਲਾਵਾ ਖੁਬਾਨੀ ਵਰਗੇ ਫਲਾਂ ਤੋਂ ਵੀ ਚੰਗਾ ਉਤਪਾਦਨ ਹੋਇਆ ਹੈ। ਪਿਛਲੇ ਤਿੰਨ ਸਾਲਾਂ ਦੀ ਤੁਲਨਾ 'ਚ ਇਸ ਸਾਲ ਸਾਡੇ ਕੋਲ ਚੰਗੀ ਫਸਲ (ਖੁਬਾਨੀ) ਹੈ। ਅਸੀਂ ਇੱਥੇ ਨਾ ਸਿਰਫ਼ ਰਾਜ 'ਚ ਚੰਗੀ ਵਿਕਰੀ ਕਰ ਰਹੇ ਹਾਂ ਸਗੋਂ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਫਲ ਭੇਜ ਰਹੇ ਹਾਂ। ਉੱਤਰੀ ਕਸ਼ਮੀਰ ਦੇ ਕੁਪਵਾੜਾ ਦੇ ਨਜੀਰ ਅਹਿਮਦ ਖਾਨ ਨੇ ਕਿਹਾ ਕਿ ਉਨ੍ਹਾਂ ਕੋਲ ਖੁਬਾਨੀ (ਐਪਰੀਕੋਟ) ਦਾ ਬਾਗ਼ ਹੈ।

DIsha

This news is Content Editor DIsha