ਜੰਮੂ ਕਸ਼ਮੀਰ ਦੇ ਚਿਨਾਰ ਕੋਰ ਨੇ ਸ਼੍ਰੀਨਗਰ 110ਵਾਂ ਸਥਾਪਨਾ ਦਿਵਸ ਮਨਾਇਆ
Sunday, Jan 12, 2025 - 05:30 PM (IST)
![ਜੰਮੂ ਕਸ਼ਮੀਰ ਦੇ ਚਿਨਾਰ ਕੋਰ ਨੇ ਸ਼੍ਰੀਨਗਰ 110ਵਾਂ ਸਥਾਪਨਾ ਦਿਵਸ ਮਨਾਇਆ](https://static.jagbani.com/multimedia/2025_1image_17_24_063214634chinar.jpg)
ਸ਼੍ਰੀਨਗਰ- ਜੰਮੂ ਕਸ਼ਮੀਰ 'ਚ ਸ਼੍ਰੀਨਗਰ ਸਥਿਤ ਚਿਨਾਰ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ (ਜੀਓਸੀ) ਲੈਫਟੀਨੈਂਟ ਜਨਰਲ ਪ੍ਰਸ਼ਾਂਤ ਸ਼੍ਰੀਵਾਸਤਵ ਨੇ ਐਤਵਾਰ ਨੂੰ 110ਵੇਂ ਸਥਾਪਨਾ ਦਿਵਸ ਮੌਕੇ ਚਿਨਾਰ ਯੁੱਧ ਸਮਾਰਕ, ਬਾਦਾਮੀ ਬਾਗ ਛਾਉਣੀ ਸ਼੍ਰੀਨਗਰ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਚਿਨਾਰ ਕੋਰ ਨੇ 'ਐਕਸ' 'ਤੇ ਇਕ ਪੋਸਟ 'ਚ ਕਹਿਾ ਕਿ ਸਥਾਪਨਾ ਦਿਵਸ 'ਤੇ ਜੀਓਸੀ ਨੇ ਸਾਰੇ ਰੈਂਕਾਂ, ਉਨ੍ਹਾਂ ਦੇ ਪਰਿਵਾਰਾਂ, ਦਿੱਗਜਾਂ ਅਤੇ ਸਿਵਲ ਕਰਮਚਾਰੀਆਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ।
ਫ਼ੌਜ ਨੇ 'ਐਕਸ' 'ਤੇ ਕਿਹਾ,''ਚਿਨਾਰ ਯੋਧਾ ਸਾਡੇ ਬਹਾਦਰਾਂ ਨੂੰ ਭਾਵਨਾ ਅਤੇ ਸਾਹਸ ਦਾ ਸਨਮਾਨ ਕਰਦੇ ਹਨ ਅਤੇ ਰਾਸ਼ਟਰ ਦੀ ਸੇਵਾ 'ਚ ਉਨ੍ਹਾਂ ਦੇ ਸਰਵਉੱਚ ਬਲੀਦਾਨ ਲਈ ਸ਼ਰਧਾਂਜਲੀ ਭੇਟ ਕਰਦੇ ਹਨ।'' ਚਿਨਾਰ ਕੋਰ ਨੇ ਇਕ ਹੋਰ ਪੋਸਟ 'ਚ ਕਿਹਾ,''ਜੀਓਸੀ, ਚਿਨਾਰ ਕੋਰ ਅਤੇ ਚਿਨਾਰ ਕੋਰ ਦੇ ਸਾਰੇ ਰੈਂਕਾਂ ਨੇ 110ਵੇਂ ਸਥਾਪਨਾ ਦਿਵਸ ਮੌਕੇ 'ਤੇ ਚਿਨਾਰ ਯੁੱਧ ਸਮਾਰਕ, ਬੀਬੀ ਕੈਂਟ, ਸ਼੍ਰੀਨਗਰ 'ਚ ਫੁੱਲ ਭੇਟ ਕੀਤੇ। ਅੱਜ, ਅਸੀਂ ਉਨ੍ਹਾਂ ਬਹਾਦਰਾਂ ਦਾ ਸਨਮਾਨ ਕਰਦੇ ਹਨ, ਜਿਨ੍ਹਾਂ ਨੇ ਸਾਡੇ ਰਾਸ਼ਟਰ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8