ਜੰਮੂ-ਕਸ਼ਮੀਰ ''ਚ ਕੋਵਿਡ-19 ਨਾਲ ਬਜ਼ੁਰਗ ਬੀਬੀ ਦੀ ਮੌਤ, ਮ੍ਰਿਤਕਾਂ ਦਾ ਅੰਕੜਾ ਵਧਿਆ

Saturday, Jun 06, 2020 - 05:59 PM (IST)

ਜੰਮੂ-ਕਸ਼ਮੀਰ ''ਚ ਕੋਵਿਡ-19 ਨਾਲ ਬਜ਼ੁਰਗ ਬੀਬੀ ਦੀ ਮੌਤ, ਮ੍ਰਿਤਕਾਂ ਦਾ ਅੰਕੜਾ ਵਧਿਆ

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੇ ਇਕ ਹਸਪਤਾਲ ਵਿਚ ਸ਼ਨੀਵਾਰ ਨੂੰ ਕੋਵਿਡ-19 ਵਾਇਰਸ ਕਾਰਨ 62 ਸਾਲਾ ਇਕ ਬੀਬੀ ਦੀ ਮੌਤ ਹੋ ਗਈ, ਜਿਸ ਨਾਲ ਜੰਮੂ-ਕਸ਼ਮੀਰ ਵਿਚ ਮ੍ਰਿਤਕਾਂ ਦੀ ਗਿਣਤੀ 37 ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਮੀਰਾਨ ਸਾਹਿਬ ਖੇਤਰ ਦੀ ਰਹਿਣ ਵਾਲੀ ਬੀਬੀ ਨੂੰ ਗੰਭੀਰ ਹਾਲਤ ਵਿਚ ਪਿਛਲੇ ਮਹੀਨੇ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਭਰਤੀ ਕਰਾਇਆ ਗਿਆ ਸੀ। ਬੀਬੀ 25 ਮਈ ਨੂੰ ਕੋਵਿਡ-19 ਦੀ ਜਾਂਚ ਵਿਚ ਪਾਜ਼ੇਟਿਵ ਪਾਈ ਗਈ ਸੀ।

ਅਧਿਕਾਰੀਆਂ ਮੁਤਾਬਕ ਬੀਬੀ ਦਾ ਅੰਤਿਮ ਸੰਸਕਾਰ ਪ੍ਰੋਟੋਕਾਲ ਮੁਤਾਬਕ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜੰਮੂ ਖੇਤਰ ਵਿਚ ਕੋਵਿਡ-19 ਨਾਲ ਹੋਈ ਇਹ 5ਵੀਂ ਮੌਤ ਹੈ। ਬਾਕੀ 32 ਮੌਤਾਂ ਕਸ਼ਮੀਰ ਘਾਟੀ ਦੇ ਵੱਖ-ਵੱਖ ਜ਼ਿਲਿਆਂ ਵਿਚ ਹੋਈ ਹੈ। ਸ਼ੁੱਕਰਵਾਰ ਸ਼ਾਮ ਤੱਕ ਜੰਮੂ-ਕਸ਼ਮੀਰ ਵਿਚ ਕੋਵਿਡ-19 ਦੇ ਕੁੱਲ 3,324 ਮਾਮਲੇ ਸਨ, ਜਿਨ੍ਹਾਂ 'ਚੋਂ 2,515 ਅਤੇ ਜੰਮੂ 'ਚ 809 ਮਾਮਲੇ ਹਨ।


author

Tanu

Content Editor

Related News