ਬ੍ਰਾਊਨ ਸ਼ੂਗਰ ਅਤੇ ਨਕਦੀ ਨਾਲ 2 ਡਰੱਗ ਤਸਕਰ ਗ੍ਰਿਫ਼ਤਾਰ

Sunday, Nov 24, 2024 - 03:03 PM (IST)

ਬ੍ਰਾਊਨ ਸ਼ੂਗਰ ਅਤੇ ਨਕਦੀ ਨਾਲ 2 ਡਰੱਗ ਤਸਕਰ ਗ੍ਰਿਫ਼ਤਾਰ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਸ਼੍ਰੀਨਗਰ 'ਚ ਨਸ਼ੀਲੇ ਪਦਾਰਥ ਦੇ 2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ ਬ੍ਰਾਊਨ ਸ਼ੂਗਰ ਅਤੇ ਨਕਦੀ ਬਰਾਮਦ ਕੀਤੀ ਹੈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਤਹਿਸੀਲ ਦਫ਼ਤਰ ਸੈਂਟਰਲ ਸ਼ਾਲਟੇਂਗ ਦੇ ਸਾਹਮਣੇ ਨੈਸ਼ਨਲ ਹਾਈਵੇਅ 'ਤੇ ਸਥਾਪਤ ਇਕ ਚੈੱਕਪੁਆਇੰਟ 'ਤੇ ਇਕ ਟਰੱਕ ਨੂੰ ਰੋਕਿਆ ਗਿਆ, ਜਿਸ 'ਚ 2 ਵਿਅਕਤੀ ਸਵਾਰ ਸਨ। 

ਤਲਾਸ਼ੀ ਦੌਰਾਨ ਦੋਹਾਂ ਵਿਅਕਤੀਆਂ ਕੋਲੋਂ 14 ਗ੍ਰਾਮ ਬ੍ਰਾਊਨ ਸ਼ੂਗਰ ਅਤੇ 34,500 ਰੁਪਏ ਨਕਦ (ਮੰਨਿਆ ਜਾ ਰਿਹਾ ਹੈ ਕਿ ਇਹ ਨਸ਼ੀਲੇ ਪਦਾਰਥ ਦੀ ਤਸਕਰੀ ਤੋਂ ਹੋਈ ਆਮਦਨ ਹੈ) ਬਰਾਮਦ ਕੀਤੇ ਗਏ ਹਨ। ਪੁਲਸ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਦੀ ਪਛਾਣ ਕੰਡੀ ਤੰਗਹਰ ਵਾਸੀ ਤਜਾਮੁਲ ਰਫੀਕ ਅਤੇ ਹਯਾਮਾ ਕੁਪਵਾੜਾ ਵਾਸੀ ਮੰਜੂਰ ਅਹਿਮਦ ਵਜੋਂ ਕੀਤੀ ਗਈ ਹੈ, ਜੋ ਮੌਜੂਦਾ ਸਮੇਂ ਸ਼੍ਰੀਨਗਰ ਦੇ ਪਲਪੋਰਾ ਨੂਰਬਾਗ 'ਚ ਰਹਿ ਰਹੇ ਸਨ। ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਪਰਾਧ 'ਚ ਇਸਤੇਮਾਲ ਵਾਹਨ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਇਸ ਸੰਬੰਧ 'ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News