ਜਲੰਧਰ ਤੋਂ ਘਰ ਜਾ ਰਹੀ ਸੀ ਬਜ਼ੁਰਗ ਔਰਤ, ਬੰਦੇ ਨੇ ਲਿਫ਼ਟ ਦੇਣ ਦੇ ਬਹਾਨੇ ਜੰਗਲ ''ਚ ਲਿਜਾ ਕੇ...
Monday, May 19, 2025 - 12:33 PM (IST)

ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਤੋਂ ਇਕ ਵਿਅਕਤੀ ਵਲੋਂ 65 ਸਾਲਾ ਔਰਤ ਨਾਲ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹਮੀਰਪੁਰ ਦੇ ਪੁਲਸ ਸੁਪਰਡੈਂਟ ਭਗਤ ਸਿੰਘ ਠਾਕੁਰ ਨੇ ਦੱਸਿਆ ਕਿ ਘਟਨਾ ਸਮੇਂ ਵਾਪਰੀ ਜਦੋਂ ਬਜ਼ੁਰਗ ਔਰਤ ਸ਼ਨੀਵਾਰ ਰਾਤ ਜਲੰਧਰ ਤੋਂ ਘਰ ਪਰਤ ਰਹੀ ਸੀ। ਉਹ ਰਾਤ ਕਰੀਬ 9 ਵਜੇ ਭੋਟਾ ਬੱਸ ਸਟੈਂਡ 'ਤੇ ਉਤਰੀ ਅਤੇ ਟੈਕਸੀ ਦੀ ਭਾਲ ਕੀਤੀ। ਹਾਲਾਂਕਿ ਉਸ ਕੋਲ ਟੈਕਸੀ ਡਰਾਈਵਰਾਂ ਵਲੋਂ ਦੱਸੇ ਗਏ ਕਿਰਾਏ ਦਾ ਭੁਗਤਾਨ ਕਰਨ ਲਈ ਪੂਰੇ ਪੈਸੇ ਨਹੀਂ ਸਨ। ਐੱਸਪੀ ਠਾਕੁਰ ਨੇ ਦੱਸਿਆ ਕਿ ਇਸ ਵਿਚ, ਮੁਲਜ਼ਮ ਨੇ ਔਰਤ ਨੂੰ ਲਿਫ਼ਟ ਦੇਣ ਦੀ ਪੇਸ਼ਕਸ਼ ਕੀਤੀ ਅਤੇ ਦਾਅਵਾ ਕੀਤਾ ਕਿ ਉਹ ਉਸੇ ਦਿਸ਼ਾ 'ਚ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਗਲੇ 24 ਘੰਟਿਆਂ 'ਚ ਪਵੇਗਾ ਮੀਂਹ ! ਅੱਗ ਵਰ੍ਹਾਊ ਗਰਮੀ ਤੋਂ ਮਿਲੇਗੀ ਰਾਹਤ
ਹਾਲਾਂਕਿ ਦੋਸ਼ੀ ਔਰਤ ਨੂੰ ਜ਼ਬਰਨ ਝਿਰਲਡੀ ਜੰਗਲ 'ਚ ਲੈ ਗਿਆ। ਉਸ ਨੇ ਤੇਜ਼ ਗਤੀ ਨਾਲ ਸਕੂਟੀ ਚਲਾਈ, ਜਿਸ ਨਾਲ ਇਕ ਛੋਟੀ ਜਿਹਾ ਹਾਦਸਾ ਵਾਪਰ ਗਿਆ। ਐੱਸਪੀ ਨੇ ਦੱਸਿਆ ਕਿ ਜਦੋਂ ਔਰਤ ਨੇ ਇਤਰਾਜ਼ ਜਤਾਇਆ ਤਾਂ ਉਸ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਐੱਸ.ਪੀ. ਨੇ ਕਿਹਾ,''ਦੋਸ਼ੀ ਵਿਆਹਿਆ ਹੈ ਅਤੇ ਟਰੈਕਟਰ ਡਰਾਈਵਰ ਵਜੋਂ ਕੰਮ ਕਰਦਾ ਹੈ। ਉਸ ਨੇ ਬਜ਼ੁਰਗ ਔਰਤ ਦੇ ਮੋਬਾਇਲ ਫੋਨ ਨੂੰ ਫਲਾਈਟ ਮੋਡ 'ਤੇ ਲਗਾ ਦਿੱਤਾ ਤਾਂ ਕਿ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸੰਪਰਕ ਨਾ ਕਰ ਸਕੇ ਅਤੇ ਮੌਕੇ 'ਤੇ ਦੌੜ ਗਿਆ। ਬਾਅਦ 'ਚ ਉਹ ਕੁਝ ਲੋਕਾਂ ਦੀ ਮਦਦ ਨਾਲ ਆਪਣੇ ਪੁੱਤ ਨਾਲ ਸੰਪਰਕ ਕਰਨ 'ਚ ਸਫ਼ਲ ਰਹੀ।'' ਮੌਕੇ 'ਤੇ ਪਹੁੰਚੀ ਪੁਲਸ ਨੇ ਪੀੜਤਾ ਨੂੰ ਮੈਡੀਕਲ ਮਦਦ ਮੁਹੱਈਆ ਕਰਵਾਈ। ਉਨ੍ਹਾਂ ਨੇ ਜੰਗਲ 'ਚ ਲੁਕੇ ਦੋਸ਼ੀ ਨੂੰ ਵੀ ਫੜ੍ਹ ਲਿਆ। ਐੱਸਪੀ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e