''ਮੰਤਰੀ ਨਿਭਾਉਣ ਆਪਣਾ ਰਾਜਧਰਮ..!'' CBSE ਮਾਰਕਿੰਗ ਸਿਸਟਮ ''ਚ ਗੜਬੜੀ ''ਤੇ ਜੈਰਾਮ ਰਮੇਸ਼ ਦਾ ਵੱਡਾ ਬਿਆਨ

Monday, Jun 01, 2026 - 12:42 PM (IST)

''ਮੰਤਰੀ ਨਿਭਾਉਣ ਆਪਣਾ ਰਾਜਧਰਮ..!'' CBSE ਮਾਰਕਿੰਗ ਸਿਸਟਮ ''ਚ ਗੜਬੜੀ ''ਤੇ ਜੈਰਾਮ ਰਮੇਸ਼ ਦਾ ਵੱਡਾ ਬਿਆਨ

ਨਵੀਂ ਦਿੱਲੀ- ਕਾਂਗਰਸ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਦੇ ਆਨ-ਸਕ੍ਰੀਨ ਮਾਰਕਿੰਗ (ਓ.ਐੱਸ.ਐੱਮ.) ਸਿਸਟਮ ਨੂੰ ਲੈ ਕੇ ਸੋਮਵਾਰ ਨੂੰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਰਾਜਧਰਮ ਨਿਭਾਉਂਦੇ ਹੋਏ ਅਸਤੀਫਾ ਦੇਣਾ ਚਾਹੀਦਾ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਦਾਅਵਾ ਕੀਤਾ ਕਿ ਪ੍ਰਧਾਨ ਹੰਕਾਰ ਅਤੇ ਅਯੋਗਤਾ ਦੀ ਇਕ ਜਿਉਂਦੀ ਜਾਗਦੀ ਉਦਾਹਰਣ ਬਣ ਗਏ ਹਨ। ਰਮੇਸ਼ ਨੇ 'ਐਕਸ' 'ਤੇ ਪੋਸਟ ਕੀਤਾ,"ਓ.ਐੱਸ.ਐੱਮ. ਸਿਸਟਮ 'ਚ ਸਾਈਬਰ ਸੁਰੱਖਿਆ ਖਾਮੀਆਂ ਤੋਂ ਇਨਕਾਰ ਕਰਨ ਤੋਂ ਬਾਅਦ ਹੁਣ ਸੀ.ਬੀ.ਐੱਸ.ਈ. ਨੇ ਆਖਰਕਾਰ ਸਵੀਕਾਰ ਕਰ ਲਿਆ ਹੈ ਕਿ ਸਿਸਟਮ ਨਾਲ ਸਮਝੌਤਾ ਕੀਤਾ ਗਿਆ ਸੀ। ਪਰ ਇਹ ਆਪਣੇ ਠੇਕੇਦਾਰ, ਕੋਏਮਪਟ ਵਿਰੁੱਧ ਕੀ ਕਾਰਵਾਈ ਕਰਨ ਜਾ ਰਿਹਾ ਹੈ?" ਉਨ੍ਹਾਂ ਦਾਅਵਾ ਕੀਤਾ ਕਿ ਅਜਿਹਾ ਲਗਦਾ ਹੈ ਕਿ ਸੀ.ਬੀ.ਐੱਸ.ਈ. ਅਤੇ ਸਿੱਖਿਆ ਮੰਤਰਾਲੇ ਦੇ ਅੰਦਰ ਕੋਏਮਪਟ ਤੋਂ ਲਾਭ ਉਠਾਉਣ ਵਾਲੇ ਪਹਿਲਾਂ ਹੀ ਜਾਣਦੇ ਸਨ ਕਿ ਕੋਏਮਪਟ ਇਸ ਕੰਮ ਲਈ ਯੋਗ ਸਾਬਿਤ ਨਹੀਂ ਹੋਵੇਗੀ।

PunjabKesari

ਰਮੇਸ਼ ਨੇ ਕਿਹਾ,''ਸੀਬੀਐੱਸਈ ਨੇ ਅਗਸਤ 2025 ਦੇ ਆਪਣੇ ਉਨ੍ਹਾਂ ਵਿਕਰੇਤਾਵਾਂ ਨੂੰ ਪ੍ਰਬੰਧਨ ਕਰਨ ਦਾ ਅਧਿਕਾਰ ਆਪਣੇ ਕੋਲ ਰੱਖਿਆ ਸੀ, ਜੋ ਕੰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ 'ਚ ਅਸਫ਼ਲ ਰਹਿੰਦੇ ਪਰ ਸਤੰਬਰ 'ਚ ਸੀਬੀਐੱਸਈ ਨੇ ਇਕ ਸੋਧ ਪੱਤਰ ਜਾਰੀ ਕਰ ਕੇ ਵਿਕਰੇਤਾਵਾਂ 'ਤੇ ਪਾਬੰਦੀ ਲਗਾਉਣ ਦਾ ਆਪਣਾ ਹੀ ਅਧਿਕਾਰ ਹਟਾ ਲਿਆ।'' ਉਨ੍ਹਾਂ ਕਿਹਾ,''ਇਹ ਕੋਏਮਪਟ ਬਚਾਉਣ ਦੀ ਸਰਕਾਰ ਸਮਰਥਿਤ ਕੋਸ਼ਿਸ਼ ਦਿਖਾਈ ਦਿੰਦੇ ਹੋਏ, ਜੋ ਕੋਏਮਪਟ ਨੂੰ ਅਧਿਕਾਰਤ ਤੌਰ 'ਤੇ ਠੇਕਾ ਮਿਲਣ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਸੀ।'' ਰਮੇਸ਼ ਨੇ ਕਿਹਾ,''ਦੇਸ਼ ਆਖ਼ਰ ਕਦੋਂ ਤੱਕ ਅਜਿਹੇ ਮੰਤਰੀ ਪ੍ਰਧਾਨ ਨੂੰ ਬਰਦਾਸ਼ਤ ਕਰੇਗਾ, ਜਿਨ੍ਹਾਂ ਦੇ ਮੰਤਰਾਲਾ ਨੇ ਟੈਂਡਰ ਪ੍ਰਕਿਰਿਆ 'ਚ ਅਜਿਹੀਆਂ ਬੇਨਿਯਮੀਆਂ ਨੂੰ ਨਾ ਸਿਰਫ਼ ਹੋਣ ਦਿੱਤਾ ਸਗੋਂ ਉਨ੍ਹਾਂ ਨੂੰ ਸੁਰੱਖਿਆ ਵੀ ਦਿੱਤੀ, ਜਿਸ ਦੀ ਕੀਮਤ ਲੱਖਾਂ ਵਿਦਿਆਰਥੀਆਂ ਨੂੰ ਆਪਣੀ ਮਾਨਸਿਕ ਸ਼ਾਂਤੀ ਗੁਆ ਕੇ ਚੁਕਾਉਣੀ ਪਈ? ਮੰਤਰੀ ਪ੍ਰਧਾਨ ਹੰਕਾਰ ਅਤੇ ਅਯੋਗਤਾ ਦੀ ਜਿਉਂਦੀ ਜਾਗਦੀ ਮਿਸਾਲ ਬਣ ਚੁੱਕੇ ਹਨ, ਜੋ ਰਾਸ਼ਟਰ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਉੱਪਰ ਆਪਣੇ ਸਿਆਸੀ ਏਜੰਡੇ ਨੂੰ ਰੱਖਣ 'ਤੇ ਅੜੇ ਹੋਏ ਹਨ।'' ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਦੇ ਵੀ ਖੁਦ ਨੂੰ ਜਾਂ ਆਪਣੇ ਸਹਿਯੋਗੀਆਂ ਨੂੰ ਨੈਤਿਕਤਾ ਅਤੇ ਇਮਾਨਦਾਰੀ ਦੇ ਕਿਸੇ ਮਾਪਦੰਡ 'ਤੇ ਕੱਸਣ ਲਈ ਨਹੀਂ ਜਾਣੇ ਗਏ ਹਨ..., ਪਰ ਮੰਤਰੀ ਪ੍ਰਧਾਨ ਨੂੰ ਆਪਣਾ ਰਾਜਧਰਮ ਨਿਭਾਉਂਦੇ ਹੋਏ ਅਸਤੀਫ਼ਾ ਦੇ ਦੇਣਾ ਚਾਹੀਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News