ਜੇਲ੍ਹ ਕਰਵਾ ਸਕਦਾ ਸਮਾਰਟਫੋਨ, ਖਰੀਦਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

Friday, Nov 08, 2024 - 02:08 PM (IST)

ਨੈਸ਼ਨਲ ਡੈਸਕ : ਭਾਰਤ 'ਚ ਸੈਕਿੰਡ ਹੈਂਡ ਸਮਾਰਟਫੋਨ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ। ਸੈਕਿੰਡ ਹੈਂਡ ਫੋਨ ਹੁਣ ਕਈ ਵੱਡੀਆਂ ਈ-ਕਾਮਰਸ ਸਾਈਟਾਂ 'ਤੇ ਵੀ ਉਪਲਬਧ ਹਨ। ਇਸ ਤੋਂ ਇਲਾਵਾ ਕੁਝ ਵੈੱਬਸਾਈਟਾਂ ਅਜਿਹੀਆਂ ਹਨ, ਜਿਨ੍ਹਾਂ 'ਤੇ ਸਿਰਫ਼ ਸੈਕਿੰਡ ਹੈਂਡ ਫੋਨ ਹੀ ਮੌਜੂਦ ਹਨ। ਸੈਕਿੰਡ ਹੈਂਡ ਫੋਨ ਦੀ ਕੋਈ ਸਮੱਸਿਆ ਨਹੀਂ ਹੈ, ਕਿਉਂਕਿ ਸਿਰਫ਼ ਉਹੀ ਫੋਨ ਵਿਕਦੇ ਹਨ, ਜਿਨ੍ਹਾਂ ਦੀ ਕੰਡੀਸ਼ਨ ਚੰਗੀ ਹੁੰਦੀ ਹੈ। ਹਾਲਾਂਕਿ ਸੈਕੰਡ ਹੈਂਡ ਫੋਨ ਖਰੀਦਣ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਦੇਖ ਲੈਣੀ ਚਾਹੀਦੀ ਹੈ ਕਿ ਫੋਨ ਚੋਰੀ ਹੋਇਆ ਹੈ ਜਾਂ ਨਹੀਂ? ਇਸ ਦੀ ਜਾਂਚ ਕਿਵੇਂ ਕੀਤੀ ਜਾਵੇ, ਦੇ ਬਾਰੇ ਆਓ ਜਾਣਦੇ ਹਾਂ....

ਇਹ ਵੀ ਪੜ੍ਹੋ - CM ਲਈ ਆਏ ਸਮੋਸੇ ਤੇ ਕੇਕ ਛਕ ਗਏ ਸੁਰੱਖਿਆ ਮੁਲਾਜ਼ਮ, CID ਕੋਲ ਪੁੱਜਾ ਮਾਮਲਾ

ਕੀ ਤੁਹਾਡਾ ਫ਼ੋਨ ਚੋਰੀ ਦਾ ਤਾਂ ਨਹੀਂ?
ਡਿਪਾਰਟਮੈਂਟ ਆਫ ਟੈਲੀਕਮਿਊਨਿਕੇਸ਼ਨ ਦੀ ਸਾਈਟ 'ਤੇ ਜਾ ਕੇ ਤੁਸੀਂ ਇਸ ਸਬੰਧ ਵਿਚ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਪਹਿਲਾ ਤਰੀਕਾ ਇਹ ਹੈ ਕਿ ਤੁਸੀਂ https://ceir.gov.in/Device/CeirImeiVerification.jsp 'ਤੇ ਜਾ ਕੇ ਮੋਬਾਈਲ ਨੰਬਰ, OTP ਨਾਲ ਲਾਗ-ਇਨ ਕਰੋ। ਇਸ ਤੋਂ ਬਾਅਦ ਆਪਣੇ ਫ਼ੋਨ ਦਾ IMEI ਨੰਬਰ ਐਡ ਕਰੋ। ਜੇਕਰ ਤੁਹਾਡੇ ਫ਼ੋਨ ਦਾ IMEI ਨੰਬਰ ਬਲਾਕ ਆਉਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡਾ ਫ਼ੋਨ ਚੋਰੀ ਦਾ ਹੈ।

ਮੈਸੇਜ਼ ਭੇਜ ਕੇ ਕਰ ਸਕਦੇ ਹੋ ਚੈਕਿੰਗ
ਦੂਜਾ ਤਰੀਕਾ ਮੈਸੇਜ਼ ਵਾਲਾ ਹੈ। ਤੁਸੀਂ ਆਪਣੇ ਫੋਨ ਵਿੱਚ KYM ਲਿਖ ਕੇ ਸਪੇਸ ਦਿਓ ਅਤੇ ਇਸ ਤੋਂ ਬਾਅਦ 15 ਅੰਕਾਂ ਦਾ IMEI ਨੰਬਰ ਲਿਖੋ ਅਤੇ ਇਸਨੂੰ 14422 'ਤੇ ਭੇਜੋ। ਜੇਕਰ ਤੁਸੀਂ ਆਪਣੀ ਡਿਵਾਈਸ ਦਾ IMEI ਨੰਬਰ ਨਹੀਂ ਜਾਣਦੇ ਹੋ, ਤਾਂ ਤੁਸੀਂ *#06# ਡਾਇਲ ਕਰ ਸਕਦੇ ਹੋ। ਜੇਕਰ ਫ਼ੋਨ ਵਿੱਚ ਦੋ ਨੰਬਰ ਹਨ ਤਾਂ ਦੋ IMEI ਨੰਬਰ ਦਿਖਾਈ ਦੇਣਗੇ। ਤੁਸੀਂ ਕਿਸੇ ਵੀ ਇੱਕ ਨੰਬਰ ਤੋਂ ਫ਼ੋਨ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਇਹ ਵੀ ਪੜ੍ਹੋ - Shocking! ਬੇਰੁਜ਼ਗਾਰਾਂ ਦੇ ਖਾਤਿਆਂ 'ਚ ਅਚਾਨਕ ਆ ਗਏ 125 ਕਰੋੜ ਰੁਪਏ

ਮੋਬਾਈਲ ਐਪ ਰਾਹੀਂ ਨਿਕਲ ਜਾਵੇਗੀ ਪੂਰੀ ਜਾਣਕਾਰੀ 
ਸੁਨੇਹਿਆਂ ਤੋਂ ਇਲਾਵਾ ਤੁਸੀਂ KYM - Know Your Mobile ਐਪ ਦੀ ਇਸਤੇਮਾਲ ਕਰਕੇ ਵੀ ਫੋਨ ਦੀ ਜਾਂਚ ਕਰ ਸਕਦੇ ਹੋ। ਇਸ ਐਪ ਰਾਹੀਂ ਤੁਹਾਡੇ ਫੋਨ ਦੀ ਪੂਰੀ ਜਾਣਕਾਰੀ ਨਿਕਲ ਜਾਵੇਗੀ। ਜੇਕਰ ਇਸ ਜਾਣਕਾਰੀ ਵਿੱਚ ਤੁਹਾਡੇ ਫ਼ੋਨ ਦਾ IMEI ਨੰਬਰ ਨਹੀਂ ਦਿਖਾਈ ਦਿੱਤਾ ਤੇ ਇਹ ਬਲਾਕ ਲਿਖ ਕੇ ਆ ਰਿਹਾ ਹੈ, ਤਾਂ ਸਮਝੋ ਕਿ ਤੁਹਾਡਾ ਫ਼ੋਨ ਨਕਲੀ ਹੈ।

ਜੇਕਰ ਤੁਸੀਂ ਚੋਰੀ ਦਾ ਮੋਬਾਈਲ ਖਰੀਦ ਲਿਆ ਹੈ ਅਤੇ ਫ਼ੋਨ ਨਿਗਰਾਨੀ 'ਤੇ ਹੈ ਤਾਂ ਤੁਸੀਂ ਫੜੇ ਜਾ ਸਕਦੇ ਹੋ। ਤੁਹਾਨੂੰ ਚੋਰੀ ਦਾ ਸਮਾਨ ਖਰੀਦਣ 'ਤੇ ਜੇਲ੍ਹ ਵੀ ਜਾਣਾ ਪੈ ਸਕਦਾ ਹੈ। ਭਾਵੇਂ ਪੁਰਾਣਾ ਫੋਨ ਖਰੀਦਣ ਨਾਲ ਸਾਡੇ ਪੈਸੇ ਦੀ ਬੱਚਤ ਹੁੰਦੀ ਹੈ ਪਰ ਕਈ ਵਾਰ ਸਾਨੂੰ ਇਸ ਵਿੱਚ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਅਜਿਹੀ ਸਥਿਤੀ ਵਿੱਚ ਕਦੇ ਵੀ ਪੁਰਾਣਾ ਫੋਨ ਨਹੀਂ ਖਰੀਦਣਾ ਚਾਹੀਦਾ। ਜੇਕਰ ਤੁਸੀਂ ਰਿਫਰਬਿਸ਼ਡ ਫੋਨ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ OLX, Flipkart ਅਤੇ Croma ਵਰਗੇ ਪਲੇਟਫਾਰਮ ਦੀ ਵਰਤੋਂ ਕਰ ਸਕਦੇ ਹੋ। ਇੱਥੇ, ਚੰਗੀ ਸਥਿਤੀ ਵਾਲੇ ਫੋਨ ਘੱਟ ਕੀਮਤ 'ਤੇ ਉਪਲਬਧ ਹਨ ਅਤੇ ਕੁਝ ਵਾਰੰਟੀ ਦੇ ਨਾਲ ਵੀ ਆਉਂਦੇ ਹਨ।

ਇਹ ਵੀ ਪੜ੍ਹੋ - ਹਸਪਤਾਲ 'ਚ ਹੋਏ 'ਏਲੀਅਨ' ਵਰਗੇ ਜੁੜਵਾ ਬੱਚੇ, ਚਿਹਰਾ ਦੇਖ ਸਭ ਦੇ ਉੱਡੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News