J&k: ਬਾਂਦੀਪੋਰਾ ''ਚ ਹਥਿਆਰਾਂ ਸਮੇਤ ਦੋ ਸ਼ੱਕੀ ਗ੍ਰਿਫਤਾਰ
Thursday, Mar 13, 2025 - 11:37 AM (IST)

ਸ਼੍ਰੀਨਗਰ- ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਇਕ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਹਥਿਆਰ, ਗੋਲਾ ਬਾਰੂਦ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ। ਫੌਜ ਨੇ ਵੀਰਵਾਰ ਨੂੰ ਟਵਿੱਟਰ 'ਤੇ ਇਕ ਪੋਸਟ 'ਚ ਕਿਹਾ ਕਿ ਖੁਫੀਆ ਸੂਚਨਾਵਾਂ ਦੇ ਆਧਾਰ 'ਤੇ 12 ਮਾਰਚ ਨੂੰ ਗੰਦੇਬਲ-ਹਾਜਿਨ ਰੋਡ 'ਤੇ ਇਕ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਦੋ ਸ਼ੱਕੀਆਂ ਨੂੰ ਇਕ ਪਿਸਤੌਲ, ਇਕ ਪਿਸਤੌਲ ਮੈਗਜ਼ੀਨ, ਦੋ ਹੱਥਗੋਲੇ, ਇਕ ਏ.ਕੇ. ਮੈਗਜ਼ੀਨ, ਗੋਲਾ ਬਾਰੂਦ ਅਤੇ ਹੋਰ ਜੰਗੀ ਸਮੱਗਰੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
ਫੌਜ ਨੇ ਇਕ ਬਿਆਨ ਵਿਚ ਕਿਹਾ ਕਿ 12 ਮਾਰਚ, 2025 ਨੂੰ ਖੁਫੀਆ ਜਾਣਕਾਰੀ ਦੇ ਅਧਾਰ ਤੇ ਭਾਰਤੀ ਫੌਜ, ਜੰਮੂ-ਕਸ਼ਮੀਰ ਪੁਲਸ ਅਤੇ ਸੀ.ਆਰ.ਪੀ.ਐਫ ਸ਼੍ਰੀਨਗਰ ਵਲੋਂ ਗੰਦੇਬਲ-ਹਾਜਿਨ ਰੋਡ, ਬਾਂਦੀਪੋਰਾ ਵਿਖੇ ਇਕ ਸਾਂਝੀ ਖੋਜ ਮੁਹਿੰਮ ਚਲਾਈ ਗਈ ਸੀ। ਤਲਾਸ਼ੀ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਇਕ ਪਿਸਤੌਲ, ਇਕ ਪਿਸਤੌਲ ਦਾ ਮੈਗਜ਼ੀਨ, ਦੋ ਹੈਂਡ ਗ੍ਰਨੇਡ, ਇਕ ਏ.ਕੇ. ਮੈਗਜ਼ੀਨ, ਗੋਲਾ ਬਾਰੂਦ ਅਤੇ ਹੋਰ ਜੰਗੀ ਸਮੱਗਰੀ ਬਰਾਮਦ ਕੀਤੀ ਗਈ। ਪੁਲਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।