J&K: ਮਹਿਬੂਬਾ ਮੁਫ਼ਤੀ ਬੋਲੀ- ਸੂਦ ਸਮੇਤ ਵਾਪਸ ਲਵਾਂਗੇ ਧਾਰਾ-370

03/14/2023 10:08:53 AM

ਪੁੰਛ (ਧਨੁਜ)- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ. ਡੀ. ਪੀ. ਪ੍ਰਧਾਨ ਮਹਿਬੂਬਾ ਮੁਫਤੀ ਸੋਮਵਾਰ ਨੂੰ ਪੁੰਛ ਦੌਰੇ ’ਤੇ ਪੁੱਜੀ, ਜਿਥੇ ਉਨ੍ਹਾਂ ਪੁੰਛ ਸ਼ਹਿਰ ਵਿਚ ਸਥਿਤ ਕ੍ਰਿਸ਼ਨ ਚੰਦਰ ਪਾਰਕ ਵਿਚ ਇਕ ਜਨਸਭਾ ਨੂੰ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਪਾਰਟੀ ਨੇਤਾ ਅਤੇ ਵਰਕਰ ਹਾਜ਼ਰ ਰਹੇ।

ਆਪਣੇ ਸੰਬੋਧਨ 'ਚ ਸਾਬਕਾ ਮੁੱਖ ਮੰਤਰੀ ਨੇ ਸੈਲਫ ਰੂਲ ਦਾ ਰਾਗ ਅਲਾਪਿਆ। ਉਥੇ ਹੀ ਭਾਜਪਾ ਤੇ ਕੇਂਦਰ ਸਰਕਾਰ ’ਤੇ  ਭੜਾਸ ਕੱਢਦੇ ਹੋਏ ਧਾਰਾ 370 ਨੂੰ ਸੂਦ ਸਮੇਤ ਵਾਪਸ ਲੈਣ ਦਾ ਭਰੋਸਾ ਦਿਵਾਇਆ। ਮਹਿਬੂਬਾ ਨੇ ਕੇਂਦਰ ਸਰਕਾਰ ਅਤੇ ਉਪ ਰਾਜਪਾਲ ਪ੍ਰਸ਼ਾਸਨ ’ਤੇ ਜੰਮੂ-ਕਸ਼ਮੀਰ ਦਾ ਹੱਕ ਖੋਹ ਕੇ ਪੱਛੜਾ ਬਣਾਉਣ ਦਾ ਦੋਸ਼ ਲਾਇਆ।

ਮਹਿਬੂਬਾ ਨੇ ਕਿਹਾ ਕਿ ਭਾਜਪਾ ਲੋਕਾਂ ਨੂੰ ਧਰਮ ਦੇ ਆਧਾਰ ’ਤੇ ਲੜਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਤੰਗ ਕਰਨ ਦੇ ਸਿਵਾ ਕੁਝ ਨਹੀਂ ਕਰ ਰਹੀ ਹੈ। ਜੇਕਰ ਉਹ ਕਹਿੰਦੇ ਹਨ ਕਿ ਅਸੀਂ ਇੱਥੋਂ ਦਾ ਮੁੱਖ ਮੰਤਰੀ ਦੇਵਾਂਗੇ ਤਾਂ ਉਹ ਜੰਮੂ ਦਾ ਕੋਈ ਹਿੰਦੂ ਉਪ ਰਾਜਪਾਲ ਕਿਉਂ ਨਹੀਂ ਬਣਾਉਂਦੇ ਹਨ।
 


Tanu

Content Editor

Related News