ITBP 'ਚ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਦੀ ਨਿਕਲੀ ਭਰਤੀ, 12ਵੀਂ ਪਾਸ ਉਮੀਦਵਾਰ ਕਰਨ ਅਪਲਾਈ

Sunday, Aug 04, 2024 - 11:06 AM (IST)

ਨਵੀਂ ਦਿੱਲੀ- ਭਾਰਤ-ਤਿੱਬਤ ਸੀਮਾ ਪੁਲਸ ਬਲ  (ITBP) ਨੇ ਵੱਖ-ਵੱਖ ਵਿਭਾਗਾਂ ਵਿਚ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਦੀ ਭਰਤੀ ਕੱਢੀ ਹੈ। ਇਸ ਲਈ ਹਾਲ ਹੀ ਵਿਚ ITBP ਨੇ ਅਧਿਕਾਰਤ ਨੋਟੀਫ਼ਿਕੇਸ਼ਨ ਵੀ ਜਾਰੀ ਕੀਤਾ ਹੈ। ਇੱਛੁਕ ਅਤੇ ਯੋਗ ਉਮੀਦਵਾਰ ITBP ਦੀ ਅਧਿਕਾਰਤ ਵੈੱਬਸਾਈਟ recruitment.itbpolice.nic.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਭਰਤੀ ਵਿਚ ਆਫ਼ਲਾਈਨ ਅਰਜ਼ੀਆਂ ਮਨਜ਼ੂਰ ਨਹੀਂ ਕੀਤੀਆਂ ਜਾਣਗੀਆਂ।

ਖਾਲੀ ਥਾਂ ਦੇ ਵੇਰਵੇ

ਭਾਰਤ-ਤਿੱਬਤ ਸੀਮਾ ਪੁਲਸ ਬਲ (ITBP) ਦੀ ਇਹ ਭਰਤੀ ਹੈੱਡ ਕਾਂਸਟੇਬਲ (ਡਰੈਸਰ ਵੈਟਰਨਰੀ), ਕਾਂਸਟੇਬਲ (ਐਨੀਮਲ ਟ੍ਰਾਂਸਪੋਰਟ) ਅਤੇ ਕਾਂਸਟੇਬਲ ਕੇਨਲਮੈਨ ਦੇ ਅਹੁਦਿਆਂ 'ਤੇ ਕੱਢੀ ਗਈ ਹੈ।

ਵਿੱਦਿਅਕ ਯੋਗਤਾ

ਗਰੁੱਪ ਸੀ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਦੀਆਂ ਇਨ੍ਹਾਂ ਭਰਤੀਆਂ ਨੂੰ ITBP ਵਧਾ ਜਾਂ ਘਟਾ ਸਕਦਾ ਹੈ। ਡ੍ਰੈਸਰ ਵੈਟਰਨਰੀ ਹੈੱਡ ਕਾਂਸਟੇਬਲ ਦੀ ਸਰਕਾਰੀ ਨੌਕਰੀ ਲਈ ਅਪਲਾਈ ਕਰਨ ਲਈ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਕ ਸਾਲ ਦਾ ਪੈਰਾ ਵੈਟਰਨਰੀ ਕੋਰਸ/ਡਿਪਲੋਮਾ/ਸਰਟੀਫਿਕੇਟ ਹੋਣਾ ਵੀ ਜ਼ਰੂਰੀ ਹੈ। ਜਦੋਂ ਕਿ 10ਵੀਂ ਪਾਸ ਉਮੀਦਵਾਰ ਐਨੀਮਲ ਟਰਾਂਸਪੋਰਟ ਅਤੇ ਕੇਨਲਮੈਨ ਲਈ ਅਪਲਾਈ ਕਰ ਸਕਦੇ ਹਨ।

ਉਮਰ ਹੱਦ

ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 25-27 ਸਾਲ ਹੋਣੀ ਚਾਹੀਦੀ ਹੈ।

ਤਨਖਾਹ 

ਹੈੱਡ ਕਾਂਸਟੇਬਲ ਡ੍ਰੈਸਰ ਵੈਟਰਨਰੀ ਨੂੰ 25,500-81,100/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਜਦੋਂ ਕਿ ਕਾਂਸਟੇਬਲ ਐਨੀਮਲ ਟਰਾਂਸਪੋਰਟ ਅਤੇ ਕੇਨਲਮੈਨ ਨੂੰ 21,700-69,100/- ਰੁਪਏ ਦੀ ਮਹੀਨਾਵਾਰ ਤਨਖਾਹ ਮਿਲੇਗੀ।

ਅਰਜ਼ੀ ਫੀਸ

ਉਮੀਦਵਾਰਾਂ ਨੂੰ ਅਰਜ਼ੀ ਦੇ ਦੌਰਾਨ 100 ਰੁਪਏ ਦੀ ਅਰਜ਼ੀ ਫੀਸ ਜਮ੍ਹਾਂ ਕਰਾਉਣੀ ਪਵੇਗੀ। ਜਦੋਂ ਕਿ SC, ST ਅਤੇ ਸਾਬਕਾ ਫੌਜੀ ਉਮੀਦਵਾਰਾਂ ਨੂੰ ਫੀਸ ਵਿਚ ਛੋਟ ਦਿੱਤੀ ਗਈ ਹੈ।

ਉਮੀਦਵਾਰ ਇਸ ਨੋਟੀਫਿਕੇਸ਼ਨ ਵਿਚ ਹੋਰ ਵੇਰਵੇ ਦੇਖ ਸਕਦੇ ਹਨ।
 


Tanu

Content Editor

Related News