ITBP 'ਚ 819 ਅਹੁਦਿਆਂ 'ਤੇ ਨਿਕਲੀ ਭਰਤੀ, ਚਾਹਵਾਨ ਉਮੀਦਵਾਰ ਇੰਝ ਕਰਨ ਅਪਲਾਈ

Saturday, Sep 21, 2024 - 09:53 AM (IST)

ITBP 'ਚ 819 ਅਹੁਦਿਆਂ 'ਤੇ ਨਿਕਲੀ ਭਰਤੀ, ਚਾਹਵਾਨ ਉਮੀਦਵਾਰ ਇੰਝ ਕਰਨ ਅਪਲਾਈ

ਨਵੀਂ ਦਿੱਲੀ- ਇੰਡੋ-ਤਿੱਬਤੀ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਨੇ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀ ਕੱਢੀ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ https://www.itbpolice.nic.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਕਾਂਸਟੇਬਲ ਦੇ ਕੁੱਲ 819 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ। ਇਹ ਅਹੁਦੇ ਕੁੱਕ, ਵੇਟਰ ਕੈਰੀਅਰ, ਵੇਟਰ (ਕਿਚਨ ਸਰਵਿਸੇਜ਼) ਦੇ ਹਨ। 

ਮਹੱਤਵਪੂਰਨ ਤਾਰੀਖ਼

ਉਮੀਦਵਾਰ 1 ਅਕਤੂਬਰ 2024 ਤੱਕ ਅਪਲਾਈ ਕਰ ਸਕਦੇ ਹਨ।

ਉਮਰ ਹੱਦ

ਉਮੀਦਵਾਰ ਦੀ ਉਮਰ 18 ਤੋਂ 25 ਸਾਲ ਤੱਕ ਤੈਅ ਕੀਤੀ ਗਈ ਹੈ।

ਸਿੱਖਿਆ ਯੋਗਤਾ

ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ। ਇਸ ਦੇ ਨਾਲ ਹੀ ਉਸ ਨੇ ਫੂਡ ਪ੍ਰੋਡਕਸ਼ਨ ਜਾਂ ਕਿਚਨ 'ਚ ਐੱਨ.ਐੱਸ.ਐੱਫ.ਕਿਊ ਲੇਵਲ-2 ਦਾ ਡਿਪਲੋਮਾ ਲਿਆ ਹੋਵੇ।

ਤਨਖਾਹ

ਉਮੀਦਵਾਰ ਨੂੰ 21,700 ਰੁਪਏ ਤੋਂ ਲੈਕੇ 69,100 ਰੁਪਏ ਤੱਕ ਤਨਖਾਹ ਦਿੱਤੀ ਜਾਵੇਗੀ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News