ITBP 'ਚ ਨੌਕਰੀ ਦਾ ਸ਼ਾਨਦਾਰ ਮੌਕਾ, ਤੁਸੀਂ ਵੀ ਕਰੋ ਅਪਲਾਈ
Thursday, Dec 05, 2024 - 09:32 AM (IST)
ਨਵੀਂ ਦਿੱਲੀ- ITBP 'ਚ ਭਰਤੀ ਹੋਣ ਦਾ ਸੁਪਨਾ ਦੇਖ ਰਹੇ ਉਮੀਦਵਾਰਾਂ ਲਈ ਸਰਕਾਰੀ ਨੌਕਰੀ ਹਾਸਲ ਕਰਨ ਦਾ ਸੁਨਹਿਰੀ ਮੌਕਾ ਆ ਗਿਆ ਹੈ। ITBP 'ਚ ਚਾਰ ਅਸਾਮੀਆਂ ਹਨ। ITBP ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਮੋਟਰ ਮਕੈਨਿਕ, ITBP ਇੰਸਪੈਕਟਰ ਹਿੰਦੀ ਟਰਾਂਸਲੇਟਰ, ITBP ਅਸਿਸਟੈਂਟ ਸਰਜਨ ਵੈਟਰਨਰੀ ਅਤੇ ITBP SI/ਹੈੱਡ ਕਾਂਸਟੇਬਲ ਟੈਲੀਕਮਿਊਨੀਕੇਸ਼ਨ ਭਰਤੀ 2024 ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਸਮੇਂ ਅਧਿਕਾਰਤ ਵੈੱਬਸਾਈਟ 'ਤੇ ਭਰਤੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਭਰਤੀ ਡਿਟੇਲ
ITBP ਅਸਿਸਟੈਂਟ ਸਰਜਨ ਵੈਟਰਨਰੀ ਲਈ 25 ਨਵੰਬਰ ਤੋਂ ਅਤੇ ITBP SI/ਹੈੱਡ ਕਾਂਸਟੇਬਲ ਟੈਲੀਕਮਿਊਨੀਕੇਸ਼ਨ 2024 ਲਈ 15 ਨਵੰਬਰ ਤੋਂ ਅਰਜ਼ੀ ਦੀ ਪ੍ਰਕਿਰਿਆ ਚੱਲ ਰਹੀ ਹੈ।
ਯੋਗਤਾ
ਇਨ੍ਹਾਂ ਭਰਤੀਆਂ ਲਈ ਅਰਜ਼ੀ ਦੇਣ ਲਈ, ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ, ਸੰਸਥਾ ਅਤੇ ਯੂਨੀਵਰਸਿਟੀ ਤੋਂ ਸਬੰਧਤ ਵਿਸ਼ੇ ਵਿੱਚ 10ਵੀਂ/12ਵੀਂ/ਗ੍ਰੈਜੂਏਸ਼ਨ/ਮਾਸਟਰ ਡਿਗਰੀ ਆਦਿ ਹੋਣੀ ਚਾਹੀਦੀ ਹੈ। ਵਿਦਿਅਕ ਯੋਗਤਾ ਤੋਂ ਇਲਾਵਾ ਉਮੀਦਵਾਰਾਂ ਦੀ ਸਰੀਰਕ ਯੋਗਤਾ ਵੀ ਨਿਰਧਾਰਤ ਕੀਤੀ ਗਈ ਹੈ।
ਉਮਰ ਹੱਦ
ਇਨ੍ਹਾਂ ਭਰਤੀਆਂ ਵਿੱਚ ਅਹੁਦਿਆਂ ਦੇ ਹਿਸਾਬ ਨਾਲ ਉਮੀਦਵਾਰਾਂ ਦੀ ਉਮਰ ਹੱਦ ਤੈਅ ਕੀਤੀ ਗਈ ਹੈ। ਹੈੱਡ ਕਾਂਸਟੇਬਲ, ਕਾਂਸਟੇਬਲ (ਮੋਟਰ ਮਕੈਨਿਕ) ਲਈ ਉਮਰ ਹੱਦ 18 ਤੋਂ 25 ਸਾਲ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ ਇੰਸਪੈਕਟਰ ਹਿੰਦੀ ਟਰਾਂਸਲੇਟਰ ਲਈ ਵੱਧ ਤੋਂ ਵੱਧ ਉਮਰ 30 ਸਾਲ ਹੈ। ITBP ਅਸਿਸਟੈਂਟ ਸਰਜਨ ਦੀ ਉਮਰ ਹੱਦ 35 ਸਾਲ ਹੈ। ਕਾਂਸਟੇਬਲ, ਹੈੱਡ ਕਾਂਸਟੇਬਲ ਟੈਲੀਕਮਿਊਨੀਕੇਸ਼ਨ ਲਈ ਉਮਰ ਹੱਦ 18 ਤੋਂ 23-25 ਸਾਲ ਅਤੇ ਸਬ ਇੰਸਪੈਕਟਰ ਟੈਲੀਕਮਿਊਨੀਕੇਸ਼ਨ ਲਈ 20 ਤੋਂ 25 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰਨ ਦੇ ਯੋਗ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।