ਅਮਰੀਕੀ ਰੱਖਿਆ ਮੰਤਰੀ ਨਾਲ ਭਾਰਤ 'ਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਨਹੀਂ ਹੋਈ ਚਰਚਾ
Tuesday, Mar 23, 2021 - 12:40 AM (IST)
ਨੈਸ਼ਨਲ ਡੈਸਕ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਵਿਚਾਲੇ ਸ਼ਨੀਵਾਰ ਨੂੰ ਹੋਈ ਗੱਲਬਾਤ ਵਿੱਚ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਰਣਨੀਤੀਕ ਸਥਿਤੀ ਅਤੇ ਅਫਗਾਨ ਸ਼ਾਂਤੀ ਪ੍ਰਕਿਰਿਆ ਦੇ ਮੁੱਦਿਆਂ 'ਤੇ ਪ੍ਰਮੁੱਖਤਾ ਨਾਲ ਗੱਲ ਹੋਈ। ਸੂਤਰਾਂ ਮੁਤਾਬਕ ਦੋਨਾਂ ਦੇਸ਼ਾਂ ਵਿਚਾਲੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ। ਆਸਟਿਨ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਵਿਚਾਲੇ ਹੋਈ ਮੀਟਿੰਗ ਵਿੱਚ ਸ਼ਾਮਲ ਭਾਰਤੀ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਮੀਟਿੰਗ ਵਿੱਚ ਸਿਰਫ ਅਫਗਾਨਿਸਤਾਨ ਦੇ ਹਵਾਲੇ ਵਿੱਚ ਘੱਟ ਗਿਣਤੀਆਂ ਦਾ ਜ਼ਿਕਰ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਦੋਨਾਂ ਦੇਸ਼ਾਂ ਦੀ ਸਾਂਝੀ ਸ਼ਕਤੀਆਂ ਦੇ ਰੂਪ ਵਿੱਚ ਮਨੁੱਖੀ ਅਧਿਕਾਰਾਂ ਅਤੇ ਮੁੱਲਾਂ 'ਤੇ ਚਰਚਾ ਕੀਤੀ ਗਈ ਸੀ। ਸੂਤਰਾਂ ਦੇ ਅਨੁਸਾਰ, ਘੱਟ ਗਿਣਤੀਆਂ ਦਾ ਇੱਕਮਾਤਰ ਚਰਚਾ ਅਫਗਾਨਿਸਤਾਨ ਦੇ ਹਵਾਲੇ ਵਿੱਚ ਕੀਤਾ ਗਿਆ ਸੀ। ਹਾਲਾਂਕਿ ਅਮਰੀਕੀ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਵਿੱਚ ਦੱਸਿਆ ਸੀ ਕਿ ਉਨ੍ਹਾਂ ਨੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਗੱਲ ਕੀਤੀ ਸੀ।
ਕੀ ਅਮਰੀਕੀ ਰੱਖਿਆ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਸ਼ੇਸ਼ ਰੂਪ ਨਾਲ ਭਾਰਤ ਵਿੱਚ ਘੱਟ ਗਿਣਤੀਆਂ ਖ਼ਿਲਾਫ਼ ਮਨੁੱਖੀ ਅਧਿਕਾਰਾਂ ਦੇ ਕਥਿਤ ਉਲੰਘਣਾ 'ਤੇ ਚਰਚਾ ਕੀਤੀ ਇਸ 'ਤੇ ਆਸਟਿਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਗੱਲ ਕਰਣ ਦਾ ਮੌਕਾ ਨਹੀਂ ਮਿਲਿਆ। ਹਾਲਾਂਕਿ ਉਨ੍ਹਾਂ ਕਿਹਾ ਕਿ ਮੈਂ ਇਸ ਮੁੱਦੇ 'ਤੇ ਕੈਬਨਿਟ ਦੇ ਹੋਰ ਮੈਬਰਾਂ ਨਾਲ ਗੱਲਬਾਤ ਕੀਤੀ ਹੈ। ਉਥੇ ਹੀ ਹੁਣ ਭਾਰਤੀ ਉੱਚ ਪੱਧਰੀ ਸੂਤਰਾਂ ਦਾ ਕਹਿਣਾ ਹੈ ਕਿ ਲਾਇਡ ਆਸਟਿਨ ਅਤੇ ਐੱਸ. ਜੈਸ਼ੰਕਰ ਵਿੱਚ ਚਰਚਾ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਰਣਨੀਤੀਕ ਸਥਿਤੀ 'ਤੇ ਕੇਂਦਰਿਤ ਰਹੀ। ਅਮਰੀਕੀ ਪੱਖ ਨੇ ਪੂਰਬੀ ਏਸ਼ੀਆ ਵਿੱਚ ਹਾਲ ਦੀਆਂ ਯਾਤਰਾਵਾਂ ਬਾਰੇ ਜਾਣਕਾਰੀ ਦਿੱਤੀ। ਦਰਅਸਲ ਚੀਨ ਦੀ ਵੱਧਦੀ ਫੌਜੀ ਆਕਰਾਮਕਤਾ ਦੇ ਮੱਦੇਨਜ਼ਰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਉਭਰਦੀ ਸਥਿਤੀ ਪ੍ਰਮੁੱਖ ਸੰਸਾਰਿਕ ਸ਼ਕਤੀਆਂ ਵਿੱਚ ਇੱਕ ਪ੍ਰਮੁੱਖ ਮੁੱਦਾ ਬਣ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।