ਲਾਚਿੰਗ ਸਫ਼ਲ, ਪਰ ਫ਼ਿਰ ਵੀ ''ਫੇਲ੍ਹ'' ਹੋ ਗਿਆ ISRO ਦਾ PSLV-C62 ! ਸਾਲ ਦੇ ਪਹਿਲੇ ਹੀ ਮਿਸ਼ਨ ''ਚ ਮਿਲੀ ਨਾਕਾਮੀ
Monday, Jan 12, 2026 - 12:01 PM (IST)
ਨੈਸ਼ਨਲ ਡੈਸਕ- ਸੋਮਵਾਰ ਸਵੇਰੇ ਭਾਰਤੀ ਪੁਲਾੜ ਏਜੰਸੀ (ISRO) ਦੇ ਸਾਲ ਦੇ ਪਹਿਲੇ ਮਿਸ਼ਨ PSLV-C62 ਦੀ ਲਾਂਚਿੰਗ ਸਫਲ ਰਹੀ, ਪਰ ਇਹ ਰਾਕੇਟ ਦੇਸ਼ ਦੇ ਨਵੀਨਤਮ ਜਾਸੂਸੀ ਉਪਗ੍ਰਹਿ ‘ਅਨਵੇਸ਼ਾ’ (EOS-N1) ਨੂੰ ਆਰਬਿਟ ਵਿੱਚ ਸਥਾਪਤ ਕਰਨ ਵਿੱਚ ਅਸਫਲ ਰਿਹਾ। ਇਹ ਧਰਤੀ ਦੀ ਨਿਗਰਾਨੀ ਕਰਨ ਵਾਲਾ ਸੈਟੇਲਾਈਟ ਰੱਖਿਆ ਖੋਜ ਵਿਕਾਸ ਸੰਗਠਨ (DRDO) ਨਾਲ ਸਬੰਧਤ ਸੀ। ਇਸ ਰਾਕੇਟ ਵਿੱਚ ਅਨਵੇਸ਼ਾ ਦੇ ਨਾਲ ਭਾਰਤੀ ਅਤੇ ਵਿਦੇਸ਼ੀ ਸੰਸਥਾਵਾਂ ਦੇ 15 ਹੋਰ ਛੋਟੇ ਉਪਗ੍ਰਹਿ ਵੀ ਸਵਾਰ ਸਨ।
ਮਿਸ਼ਨ ਦੇ ਤੀਜੇ ਪੜਾਅ ਦੌਰਾਨ ਆਈ ਤਕਨੀਕੀ ਖ਼ਰਾਬੀ
ISRO ਦੇ ਚੇਅਰਮੈਨ ਡਾ. ਵੀ. ਨਾਰਾਇਣਨ ਅਨੁਸਾਰ ਰਾਕੇਟ ਦੇ ਤੀਜੇ ਪੜਾਅ ਦੇ ਅੰਤ ਵਿੱਚ ਤਕਨੀਕੀ ਗੜਬੜੀ ਆਉਣ ਕਾਰਨ ਇਹ ਆਪਣੇ ਨਿਰਧਾਰਤ ਰਸਤੇ ਤੋਂ ਭਟਕ ਗਿਆ ਤੇ ਰਾਕੇਟ ਤੋਂ ਸੈਟੇਲਾਈਟ ਸੈਪਰੇਸ਼ਨ (ਵੱਖ) ਨਹੀਂ ਹੋ ਸਕਿਆ। 44.4 ਮੀਟਰ ਉੱਚੇ ਇਸ ਰਾਕੇਟ ਨੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਵੇਰੇ 10:18 ਵਜੇ ਉਡਾਣ ਭਰੀ ਸੀ। ਉਡਾਣ ਦੇ ਲਗਭਗ ਚਾਰ ਮਿੰਟ ਬਾਅਦ ਤੀਜਾ ਪੜਾਅ ਸ਼ੁਰੂ ਹੋਇਆ, ਜਿਸ ਤੋਂ ਬਾਅਦ ਇਹ ਗੜਬੜੀ ਸਾਹਮਣੇ ਆਈ।
ਇਹ ਵੀ ਪੜ੍ਹੋ- ਕੈਨੇਡਾ 'ਚ ਪੰਜਾਬੀ ਨੌਜਵਾਨ ਦਾ ਕਤਲ ! ਗੈਂਗਵਾਰ ਦਾ ਸ਼ੱਕ, ਪੁਲਸ ਨੇ ਪਹਿਲਾਂ ਹੀ ਦਿੱਤੀ ਸੀ Warning
ਕੀ ਹੈ ਮਿਸ਼ਨ ਅਨਵੇਸ਼ਾ ?
‘ਅਨਵੇਸ਼ਾ’ ਇੱਕ ਐਡਵਾਂਸਡ ਹਾਈਪਰਸਪੈਕਟ੍ਰਲ ਉਪਗ੍ਰਹਿ ਸੀ, ਜੋ ਦੁਸ਼ਮਣ ਦੀਆਂ ਫੌਜੀ ਹਰਕਤਾਂ, ਲੁਕਾਏ ਗਏ ਹਥਿਆਰਾਂ ਅਤੇ ਵਾਹਨਾਂ ਦੀ ਪਛਾਣ ਕਰਨ ਲਈ ਬਹੁਤ ਮਹੱਤਵਪੂਰਨ ਸੀ। ਇਹ ਉਨ੍ਹਾਂ ਚੀਜ਼ਾਂ ਨੂੰ ਵੀ ਦੇਖ ਸਕਦਾ ਸੀ ਜੋ ਆਮ ਕੈਮਰਿਆਂ ਨਾਲ ਨਜ਼ਰ ਨਹੀਂ ਆਉਂਦੀਆਂ।
ਇਹ ਘਟਨਾ ਭਾਰਤ ਦੇ ਰਣਨੀਤਕ ਪੁਲਾੜ ਪ੍ਰੋਗਰਾਮਾਂ ਲਈ ਇੱਕ ਵੱਡਾ ਝਟਕਾ ਹੈ, ਕਿਉਂਕਿ ਇਹ ਪਿਛਲੇ ਕੁਝ ਸਾਲਾਂ ਵਿੱਚ ਹੋਈਆਂ ਕਈ ਅਸਫਲਤਾਵਾਂ ਦੀ ਲੜੀ ਵਿੱਚ ਤਾਜ਼ਾ ਮਾਮਲਾ ਹੈ। ਇਸ ਤੋਂ ਪਹਿਲਾਂ ਮਈ 2025 ਵਿੱਚ PSLV-C61 ਅਤੇ ਜਨਵਰੀ 2025 ਵਿੱਚ GSLV-F15 ਮਿਸ਼ਨ ਵੀ ਅਸਫਲ ਰਹੇ ਸਨ, ਜਿਸ ਨਾਲ ਕਰੋੜਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ 2021 ਵਿੱਚ GISAT-1 ਅਤੇ 2017 ਵਿੱਚ IRNSS-1H ਮਿਸ਼ਨ ਵੀ ਤਕਨੀਕੀ ਕਾਰਨਾਂ ਕਰਕੇ ਅਸਫਲ ਹੋ ਚੁੱਕੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
