ਖਾਲਿਸਤਾਨੀ ਏਜੰਡੇ ਨੂੰ ਹਵਾ ਦੇ ਰਿਹੈ ਪਾਕਿਸਤਾਨ, ISI ਮੁਸਲਮਾਨਾਂ ਨੂੰ ਸਿੱਖਾਂ ਦੇ ਰੂਪ 'ਚ ਕਰ ਰਹੀ ਇਸਤੇਮਾਲ!

03/23/2023 4:26:57 PM

ਨਵੀਂ ਦਿੱਲੀ- ਪਾਕਿਸਤਾਨ ਦੇ ਆਈ.ਐੱਸ.ਆਈ. ਵਿੰਗ ਦੁਆਰਾ ਭਾਰਤ ਦੇ ਖਿਲਾਫ ਖਾਲਿਸਤਾਨੀ ਏਜੰਡੇ ਨੂੰ ਗਤੀ ਦੇਣ ਲਈ ਨਿੱਤ ਨਵੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਨੇਪਾਲ ਕੋਰੇਸਪੋਂਡੇਂਟ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ ਹੈ ਕਿ ਆਈ.ਐੱਸ.ਆਈ. ਦੁਆਰਾ ਖਾਲਿਸਤਾਨ ਦੇ ਸੰਚਾਲਨ ਲਈ ਅਪਣਾਈਆਂ ਗਈਆਂ ਪ੍ਰਮੁੱਖ ਰਣਨੀਤੀਆਂ 'ਚੋਂ ਇਕ ਮੁਸਲਮਾਨਾਂ ਨੂੰ ਸਿੱਖਾਂ ਦੇ ਰੂਪ 'ਚ ਤਿਆਰ ਕਰਨਾ ਹੈ ਤਾਂ ਜੋ ਬੋਗਸ ਅੰਦੋਲਨ 'ਚ ਇਕ ਵਿਜ਼ੂਅਲ ਪ੍ਰਭਾਵ ਬਣਾਇਆ ਜਾ ਸਕੇ। ਇਹੀ ਕਾਰਨ ਹੈ ਕਿ ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਹੀ ਨਹੀਂ, ਭਾਰਤ 'ਚ ਵੀ ਇਹ ਨਕਲੀ ਸਿੱਖ ਫੜ੍ਹੇ ਗਏ ਹਨ। ਟਵਿਟਰ 'ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ ਜਿਸ ਵਿਚ ਲਿਖਿਆ ਹੈ ਕਿ ਹਾਲਾਂਕਿ ਇਹ ਇਕ ਪੁਰਾਣੀ ਫੁਟੇਜ ਹੈ ਪਰ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਅਤੇ ਭਾਰਤ 'ਚ ਖਾਸ ਕਰਕੇ ਸਿੱਖਾਂ ਨੂੰ ਜ਼ਿਆਦਾ ਸੂਚੇਤ ਹੋਣ ਦੀ ਲੋੜ ਹੈ ਕਿਉਂਕਿ ਦੇਸ਼ ਵਿਰੋਧੀ ਤਾਕਤਾਂ ਵੱਲੋਂ ਉਨ੍ਹਾਂ ਦੇ ਭਾਈਚਾਰੇ ਦੇ ਪਹਿਰਾਵੇ ਨੂੰ ਦੁਰਪ੍ਰਚਾਰ ਲਈ ਵਰਤਿਆ ਜਾ ਰਿਹਾ ਹੈ। 

ਦਰਅਸਲ, ਭਾਰਤ 'ਚ ਹਿੰਦੂ-ਸਿੱਖ ਸੰਬੰਧਾਂ ਦਾ ਇਤਿਹਾਸ ਅਜਿਹਾ ਹੈ ਕਿ ਦੋ ਭਾਈਚਾਰਿਆਂ ਵਿਚਾਲੇ ਹਮੇਸ਼ਾ 'ਰੋਟੀ-ਬੇਟੀ' ਦਾ ਰਿਸ਼ਤਾ ਰਿਹਾ ਹੈ। ਉਨ੍ਹਾਂ ਦੇ ਮਜ਼ਬੂਤ ​​ਵਿਆਹੁਤਾ ਅਤੇ ਸਮਾਜਿਕ ਸਬੰਧ ਹਨ। ਖਾਲਿਸਤਾਨੀ ਇਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਖਾਲਿਸਤਾਨੀ ਸਮੂਹ ਭਾਰਤ ਅਤੇ ਵਿਦੇਸ਼ਾਂ ਵਿੱਚ ਆਪਣੀ ਤਾਕਤ ਵਧਾ ਰਹੇ ਹਨ। ਇਨ੍ਹਾਂ ਘਟਨਾਵਾਂ ਵਿਚ ਬਾਹਰੀ ਤਾਕਤਾਂ ਦਾ ਹੱਥ ਹੈ, ਜਿਸ ਵਿਚ ਪਾਕਿਸਤਾਨ ਸਪੱਸ਼ਟ ਤੌਰ 'ਤੇ ਸ਼ਾਮਲ ਹੈ। ਹਾਲਾਂਕਿ, ਹੁਣ ਅੰਮ੍ਰਿਤਪਾਲ ਸਿੰਘ ਦੇ 'ਵਾਰਸ ਪੰਜਾਬ ਦੇ' ਸੰਗਠਨ ਦੀ ਚੜ੍ਹਤ ਦੇ ਨਾਲ ਹੁਣ ਇਸਦਾ ਇਕ ਲੋਕਲ ਐਂਗਲ ਵੀ ਹੈ। ਇਹ ਲੋਕ ਸਾਡੇ ਸਰਹੱਦੀ ਸੂਬੇ ਵਿੱਚ ਤਬਾਹੀ ਮਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਰਤ ਤੋਂ ਬਾਹਰ ਸਾਡੇ ਕੂਟਨੀਤਕ ਮਿਸ਼ਨਾਂ 'ਤੇ ਹਮਲਾ ਕੀਤਾ ਗਿਆ ਹੈ। 

PunjabKesari

ਇਸ ਵਿੱਚ ਹਾਲ ਹੀ 'ਚ ਲੰਡਨ ਅਤੇ ਸੈਨ ਫਰਾਂਸਿਸਕੋ ਵਿਚ ਹੋਏ ਹਮਲੇ ਵੀ ਸ਼ਾਮਲ ਹਨ। ਆਸਟ੍ਰੇਲੀਆ ਅਤੇ ਹੋਰ ਥਾਵਾਂ 'ਤੇ ਕਈ ਹਿੰਦੂ ਮੰਦਰਾਂ ਦੀ ਭੰਨਤੋੜ ਕੀਤੀ ਗਈ ਹੈ। ਖਾਲਿਸਤਾਨੀ ਸਰਗਰਮੀ ਵਿੱਚ ਵਾਧੇ ਨੂੰ ਨਵੇਂ ਸੰਦਰਭਾਂ ਵਿੱਚ ਦੇਖਣ ਦੀ ਲੋੜ ਹੈ। ਇਸ ਦੇ ਨਾਲ ਹੀ ਭਾਰਤ ਦੇ ਅੰਦਰ ਹਿੰਸਕ ਗਤੀਵਿਧੀਆਂ ਨੂੰ ਦ੍ਰਿੜਤਾ ਅਤੇ ਸਟੀਕਤਾ ਨਾਲ ਨਜਿੱਠਣ ਦੀ ਲੋੜ ਹੈ। ਇਸ ਦੇ ਨਾਲ ਹੀ ਬਾਹਰੀ ਗਤੀਵਿਧੀਆਂ ਸਬੰਧੀ ਗਲਤ ਸੂਚਨਾਵਾਂ ਨੂੰ ਰੋਕਣ ਲਈ ਸਰਗਰਮ ਕਦਮ ਚੁੱਕਣ ਦੀ ਲੋੜ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੇਕਰ ਇਨ੍ਹਾਂ ਨੂੰ ਜਲਦੀ ਨਹੀਂ ਨਜਿੱਠਿਆ ਗਿਆ ਤਾਂ ਇਹ ਭਾਰਤ ਅਤੇ ਵਿਦੇਸ਼ਾਂ ਵਿੱਚ ਹਿੰਦੂ-ਸਿੱਖ ਸਮਾਜਿਕ ਰਿਸ਼ਤਿਆਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਇਹੀ ਖਾਲਿਸਤਾਨੀ ਸਮੂਹ ਚਾਹੁੰਦੇ ਹਨ।


Rakesh

Content Editor

Related News