ਹੈਰਾਨੀਜਨਕ! 3 ਸਾਲਾ ਮਾਸੂਮ ਨਾਲ ਜਬਰ ਜ਼ਿਨਾਹ ਦੀ ਕੋਸ਼ਿਸ਼ ''ਚ ਅਸਫ਼ਲ ਰਹਿਣ ''ਤੇ ਕੀਤਾ ਬੇਰਹਿਮੀ ਨਾਲ ਕਤਲ

Friday, Apr 22, 2022 - 06:29 PM (IST)

ਚਿਤੌੜਗੜ੍ਹ (ਵਾਰਤਾ)- ਰਾਜਸਥਾਨ 'ਚ ਚਿਤੌੜਗੜ੍ਹ ਜ਼ਿਲ੍ਹੇ ਦੇ ਬੱਸੀ ਥਾਣਾ ਖੇਤਰ 'ਚ ਇਕ ਨੌਜਵਾਨ ਵਲੋਂ ਜਬਰ ਜ਼ਿਨਾਹ ਦੀ ਕੋਸ਼ਿਸ਼ 'ਚ 3 ਸਾਲਾ ਬੱਚੀ ਦਾ ਖੂਹ 'ਚ ਸੁੱਟ ਕੇ ਕਤਲ ਕਰ ਦੇਣ ਅਤੇ ਇਕ ਹੋਰ ਬੱਚੇ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਅਨੁਸਾਰ ਖੇਤਰ ਦੇ ਪਿੰਡ ਲਕਸ਼ਮੀਪੁਰਾ 'ਚ ਭੀਲਵਾੜਾ ਜ਼ਿਲ੍ਹੇ ਦੇ ਸ਼ਕਰਗੜ੍ਹ ਥਾਣਾ ਖੇਤਰ ਦੇ ਪਿੰਡ ਮੂਲਪੁਰਾ ਵਾਸੀ ਇਕ ਔਰਤ ਆਪਣੀ ਤਿੰਨ ਸਾਲਾ ਬੱਚੀ ਨਾਲ ਵੀਰਵਾਰ ਨੂੰ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਆਈ ਸੀ, ਜਿੱਥੇ ਰਾਤ ਨੂੰ ਕੁੜੀ ਗਾਇਬ ਹੋ ਗਈ, ਜਿਸ ਨੂੰ ਲੋਕ ਤਲਾਸ਼ ਰਹੇ ਸਨ ਕਿ ਇਸ ਸਮਾਰੋਹ ਨੇੜੇ ਪਿੰਡ ਕੇਸ਼ਵਪੁਰਾ ਤੋਂ ਆਈ ਬਾਰਾਤ 'ਚ ਸ਼ਾਮਲ ਰਮੇਸ਼ ਧਾਕੜ (30) ਨੇ ਲੋਕਾਂ ਨੂੰ ਦੱਸਿਆ ਕਿ ਇਕ ਬੱਚੀ ਦੀ ਲਾਸ਼ ਖੂਹ 'ਚ ਪਈ ਹੈ। ਇਸ 'ਤੇ ਪਿੰਡ ਵਾਸੀਆਂ ਨੇ ਸ਼ੱਕ ਦੇ ਆਧਾਰ 'ਤੇ ਰਮੇਸ਼ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ 'ਤੇ ਉਸ ਨੇ ਬੱਚੀ ਨਾਲ ਜਬਰ ਜ਼ਿਨਾਹ ਦੀ ਕੋਸ਼ਿਸ਼ ਕਰਨ 'ਚ ਅਸਫ਼ਲ ਹੋਣ 'ਤੇ ਉਸ ਨੂੰ ਖੂਹ 'ਚ ਸੁੱਟਣ ਦੀ ਗੱਲ ਸਵੀਕਾਰ ਕਰ ਲਈ। ਇਸ ਤੋਂ ਬਾਅਦ ਪੁਲਸ ਨੂੰ ਸੂਚਨਾ ਦੇਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਖੂਹ 'ਚੋਂ ਬੱਚੀ ਦੀ ਲਾਸ਼ ਬਰਾਮਦ ਕੀਤੀ। 

ਇਹ ਵੀ ਪੜ੍ਹੋ : ਪਤਨੀ ਦੇ ਕਤਲ ਦੇ ਮੁੱਖ ਗਵਾਹ ਨੂੰ ਸੋਨੀਪਤ ਕੋਰਟ ਦੇ ਬਾਹਰ ਬਾਈਕ ਸਵਾਰਾਂ ਨੇ ਮਾਰੀ ਗੋਲੀ

ਦੋਸ਼ੀ ਨੇ ਪਿੰਡ ਦੇ ਇਕ ਹੋਰ ਤਿੰਨ ਸਾਲਾ ਬੱਚੇ ਨਾਲ ਵੀ ਰਾਤ ਨੂੰ ਹੀ ਜਬਰ ਜ਼ਿਨਾਹ ਦੀ ਕੋਸ਼ਿਸ਼ ਕਰਨਾ ਸਵੀਕਾਰ ਕੀਤਾ। ਦੰਦ ਨਾਲ ਵੱਢਣ ਕਾਰਨ ਬੱਚਾ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਸ ਨੇ ਕੁਰਕੁਰੇ ਦਿਵਾਉਣ ਦੇ ਬਹਾਨੇ ਕੁੜੀ ਨੂੰ ਸ਼ਿਕਾਰ ਬਣਾਇਆ ਅਤੇ ਉਸ ਨੂੰ ਵੀ ਜਗ੍ਹਾ-ਜਗ੍ਹਾ ਵੱਢ ਲਿਆ ਅਤੇ ਜਬਰ ਜ਼ਿਨਾਹ 'ਚ ਸਫ਼ਲ ਨਹੀਂ ਹੋਣ 'ਤੇ ਉਸ ਨੂੰ ਖੂਹ 'ਚ ਸੁੱਟ ਦਿੱਤਾ। ਮੁੰਡੇ ਦੇ ਪਰਿਵਾਰ ਵਾਲਿਆਂ ਕੋਈ ਹਾਦਸਾ ਮੰਨ ਕੇ ਬੱਚੇ ਨੂੰ ਹਸਪਤਾਲ ਲੈ ਕੇ ਗਏ ਅਤੇ ਇਲਾਜ ਕਰਵਾ ਕੇ ਪਿੰਡ ਪਰਤਣ 'ਤੇ ਘਟਨਾ ਬਾਰੇ ਪਤਾ ਲੱਗਾ। ਪੁਲਸ ਸੁਪਰਡੈਂਟ ਪ੍ਰੀਤੀ ਜੈਨ ਨੇ ਦੱਸਿਆ ਕਿ ਦੋਸ਼ੀ ਦੇ ਵਿਰੁੱਧ ਕਤਲ, ਸਬੂਤ ਨਸ਼ਟ ਕਰਨ ਅਤੇ ਪੋਕਸੋ ਨਾਲ ਅਨੁਸੂਚਿਤ ਜਾਤੀ ਅੱਤਿਆਚਾਰ ਰੋਕੂ ਐਕਟ ਦੇ ਅਧੀਨ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਪਹਿਲੀ ਨਜ਼ਰ ਜਬਰ ਜ਼ਿਨਾਹ ਦੀ ਕੋਸ਼ਿਸ਼ ਮੰਨਿਆ ਹੈ ਪਰ ਪੂਰੀ ਰਿਪੋਰਟ ਮੈਡੀਕਲ ਬੋਰਡ ਤੋਂ ਪੋਸਟਮਾਰਟਮ ਤੋਂ ਬਾਅਦ ਸਾਹਮਣੇ ਆਏਗੀ। ਮਾਮਲੇ ਦੀ ਜਾਂਚ ਮਹਿਲਾ ਸ਼ਾਖਾ ਦੀ ਇੰਚਾਰਜ ਐਡੀਸ਼ਨਲ ਪੁਲਸ ਸੁਪਰਡੈਂਟ ਸ਼ਾਇਨਾ ਖਾਨਮ ਨੂੰ ਸੌਂਪੀ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News