30 ਲੱਖ ਫਿਰੌਤੀ ਨਾ ਮਿਲਣ ''ਤੇ ਕੀਤਾ 7 ਸਾਲਾ ਮਾਸੂਮ ਦਾ ਕਤਲ, ਬੱਚੇ ਦਾ ਪਿਓ ਰੇਹੜੀ ਲਗਾ ਕੇ ਚਲਾਉਂਦਾ ਸੀ ਘਰ

Wednesday, Dec 07, 2022 - 01:47 AM (IST)

30 ਲੱਖ ਫਿਰੌਤੀ ਨਾ ਮਿਲਣ ''ਤੇ ਕੀਤਾ 7 ਸਾਲਾ ਮਾਸੂਮ ਦਾ ਕਤਲ, ਬੱਚੇ ਦਾ ਪਿਓ ਰੇਹੜੀ ਲਗਾ ਕੇ ਚਲਾਉਂਦਾ ਸੀ ਘਰ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਦੇਵਰੀਆ ਸਦਰ ਕੋਤਵਾਲੀ ਖੇਤਰ ਤੋਂ 4 ਦਸੰਬਰ ਨੂੰ ਅਗਵਾ ਕੀਤੇ ਗਏ 7 ਸਾਲਾ ਬੱਚੇ ਦੀ ਲਾਸ਼ ਅੱਜ ਕੁਸ਼ੀਨਗਰ ਜ਼ਿਲ੍ਹੇ ਤੋਂ ਬਰਾਮਦ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਸੇਬ ਚੋਰੀ ਕਰਨ ਵਾਲਿਆਂ ਨੂੰ ਲੋਕਾਂ ਨੇ ਦਿੱਤਾ 'ਲਾਹਨਤੀ ਐਵਾਰਡ', ਲੰਗਰ ਲਾ ਕੇ ਕਿਹਾ - 'ਪੰਜਾਬ ਨੂੰ ਨਾ ਕਰੋ ਬਦਨਾਮ'

ਪੁਲਸ ਸੁਪਰਡੈਂਟ ਸੰਕਲਪ ਸ਼ਰਮਾ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਸ਼ਹਿਰ ਦੇ ਸਿੰਧੀ ਮਿਲ ਕਲੋਨੀ ਦੇ ਰਹਿਣ ਵਾਲੇ ਈਦ ਮੁਹੰਮਦ ਦਾ 7 ਸਾਲਾ ਪੁੱਤਰ ਨਾਸਿਰ 4 ਦਸੰਬਰ ਦੀ ਸਵੇਰ ਤੋਂ ਘਰੋਂ ਲਾਪਤਾ ਸੀ। ਜਿਸ ਦੀ ਸੂਚਨਾ ਰਿਸ਼ਤੇਦਾਰਾਂ ਨੇ ਥਾਣਾ ਸਦਰ ਕੋਤਵਾਲੀ ਪੁਲਸ ਨੂੰ ਦਿੱਤੀ। ਮੰਗਲਵਾਰ ਨੂੰ ਅਗਵਾਕਾਰਾਂ ਨੇ ਦੇਵਰੀਆ ਸ਼ਹਿਰ 'ਚ ਇਕ ਮਜ਼ਾਰ ਨੇੜੇ ਇਕ ਚਿੱਠੀ ਚਿਪਕਾ ਕੇ 30 ਲੱਖ ਦੀ ਫਿਰੌਤੀ ਮੰਗੀ ਸੀ। ਅਗਵਾ ਹੋਏ ਬੱਚੇ ਦਾ ਪਿਤਾ ਮਜ਼ਾਰ ਨੇੜੇ ਰੇਹੜੀ ਲਗਾ ਕੇ ਸਾਮਾਨ ਵੇਚਣ ਦਾ ਕੰਮ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਨੌਜਵਾਨ ਨੇ ਕੀਤਾ ਭਰਾ ਦਾ ਕਤਲ, ਧੜ ਤੋਂ 15 ਕਿਲੋਮੀਟਰ ਦੂਰ ਸੁੱਟਿਆ ਸਿਰ, ਕੱਟੇ ਹੋਏ ਸਿਰ ਨਾਲ ਲਈ ਸੈਲਫ਼ੀ

ਸ਼ਰਮਾ ਨੇ ਦੱਸਿਆ ਕਿ ਬੱਚੇ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਕੁਸ਼ੀਨਗਰ ਦੇ ਰਾਮਪੁਰ ਬਜ਼ੁਰਗ ਪਿੰਡ ਦੇ ਪੋਖਰਾ ਤੋਂ ਲਾਸ਼ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇਕ ਅਗਵਾਕਾਰ ਨੂੰ ਕਾਬੂ ਕਰ ਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News