ਮਹਿੰਗਾਈ ''ਤੇ ਉੱਠੇ ਸਵਾਲ ਤਾਂ ਸੰਸਦ ''ਚ ਬੋਲੀ ਸੀਤਾਰਮਨ- ''ਮੈਂ ਇੰਨਾ ਲਸਣ-ਪਿਆਜ਼ ਨਹੀਂ ਖਾਂਦੀ''

12/05/2019 12:10:47 PM

ਨਵੀਂ ਦਿੱਲੀ— ਦੇਸ਼ 'ਚ ਪਿਆਜ਼ ਦੀਆਂ ਕੀਮਤਾਂ ਨੇ ਆਮ ਆਦਮੀ ਦੇ ਬਜਟ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਇਸ ਦੀਆਂ ਕੀਮਤਾਂ 'ਤੇ ਰੋਕ ਲਗਾਉਣ ਦੀ ਸਰਕਾਰੀ ਕੋਸ਼ਿਸ਼ ਅਸਫ਼ਲ ਹੁੰਦੇ ਹੋਏ ਦਿਖਾਈ ਦੇ ਰਹੀ ਹੈ। ਇਸ ਮੁੱਦੇ 'ਤੇ ਵਿਰੋਧੀ ਸਰਕਾਰ ਸਵਾਲ ਖੜ੍ਹੇ ਕਰ ਰਹੀ ਹੈ। ਉੱਥੇ ਹੀ ਬੁੱਧਵਾਰ ਨੂੰ ਸੰਸਦ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਉਹ ਇੰਨਾ ਲਸਣ-ਪਿਆਜ਼ ਨਹੀਂ ਖਾਂਦੀ ਹੈ। ਉਹ ਇਸ ਤਰ੍ਹਾਂ ਦੇ ਪਰਿਵਾਰ ਤੋਂ ਆਉਂਦੀ ਹੈ, ਜਿੱਥੇ ਜ਼ਿਆਦਾ ਲਸਣ-ਪਿਆਜ਼ ਦਾ ਮਤਲਬ ਨਹੀਂ ਹੈ। ਉਨ੍ਹਾਂ ਦੇ ਇਸ ਬਿਆਨ 'ਤੇ ਸਦਨ ਕਾਫ਼ੀ ਠਹਾਕੇ ਲੱਗੇ।

ਮੈਂ ਇੰਨਾ ਲਸਣ-ਪਿਆਜ਼ ਨਹੀਂ ਖਾਂਦੀ- ਨਿਰਮਲਾ
ਲੋਕ ਸਭਾ 'ਚ ਪਿਆਜ਼ ਖਾਣ ਨੂੰ ਲੈ ਕੇ ਕੁਝ ਮੈਂਬਰਾਂ ਦੇ ਸਵਾਲਾਂ ਦੇ ਜਵਾਬ 'ਚ ਨਿਰਮਲਾ ਨੇ ਕਿਹਾ,''ਮੈਂ ਇੰਨਾ ਲਸਣ-ਪਿਆਜ਼ ਨਹੀਂ ਖਾਂਦੀ ਹਾਂ ਜੀ। ਮੈਂ ਅਜਿਹੇ ਪਰਿਵਾਰ ਤੋਂ ਆਉਂਦੀ ਹੈ, ਜਿੱਥੇ ਪਿਆਜ਼ ਨਾਲ ਮਤਲਬ ਨਹੀਂ ਰੱਖਦੇ।'' ਮਹਾਰਾਸ਼ਟਰ ਦੇ ਬਾਰਾਮਤੀ ਤੋਂ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੀ ਸੰਸਦ ਮੈਂਬਰ ਸੁਪ੍ਰਿਆ ਸੁਲੇ ਦੇ ਸਵਾਲਾਂ ਦਾ ਜਵਾਬ ਦੇਣ ਲਈ ਵਿੱਤ ਮੰਤਰੀ ਖੜ੍ਹੀ ਹੋਈ ਸੀ। ਉਸੇ ਦੌਰਾਨ ਕੁਝ ਮੈਂਬਰਾਂ ਨੇ ਸਵਾਲ ਕੀਤਾ ਕਿ ਕੀ ਤੁਸੀਂ ਪਿਆਜ਼ ਖਾਂਦੇ ਹੋ। ਮੈਂਬਰਾਂ ਦੇ ਇਸ ਸਵਾਲ 'ਤੇ ਉਨ੍ਹਾਂ ਨੇ ਇਹ ਜਵਾਬ ਦਿੱਤਾ।

ਸੁਪ੍ਰਿਆ ਸੁਲੇ ਨੇ ਚੁੱਕਿਆ ਪਿਆਜ਼ ਦੇ ਕਿਸਾਨਾਂ ਦਾ ਮੁੱਦਾ
ਇਸ ਤੋਂ ਪਹਿਲਾਂ ਸੰਸਦ ਮੈਂਬਰ ਸੁਲੇ ਨੇ ਪਿਆਜ਼ ਦੇ ਕਿਸਾਨਾਂ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਕਿਹਾ,''ਮੈਂ ਸਰਕਾਰ ਤੋਂ ਪਿਆਜ਼ ਨੂੰ ਲੈ ਕੇ ਇਕ ਛੋਟਾ ਜਿਹਾ ਸਵਾਲ ਕਰਨਾ ਚਾਹੁੰਦੀ ਹਾਂ। ਸਰਕਾਰ ਮਿਸਰ ਤੋਂ ਪਿਆਜ਼ ਮੰਗਵਾ ਰਹੀ ਹੈ, ਪਿਆਜ਼ ਦੀ ਵਿਵਸਥਾ ਕਰ ਰਹੀ ਹੈ। ਮੈਂ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦੀ ਹਾਂ। ਮੈਂ ਮਹਾਰਾਸ਼ਟਰ ਤੋਂ ਆਉਂਦੀ ਹਾਂ, ਜਿੱਥੇ ਵੱਡੇ ਪੈਮਾਨੇ 'ਤੇ ਪਿਆਜ਼ ਦੀ ਪੈਦਾਵਾਰ ਹੁੰਦੀ ਹੈ ਪਰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਆਖਰ ਪਿਆਜ਼ ਦਾ ਉਤਪਾਦਨ ਕਿਉਂ ਡਿੱਗਿਆ? ਛੋਟੇ ਕਿਸਾਨ ਪਿਆਜ਼ ਦਾ ਉਤਪਾਦਨ ਕਰਦੇ ਹਨ ਅਤੇ ਉਨ੍ਹਾਂ ਨੂੰ ਬਚਾਉਣ ਦੀ ਜ਼ਰੂਰਤ ਹੈ।''

ਨਿਰਮਲਾ ਨੇ ਕਿਸਾਨਾਂ ਲਈ ਸਰਕਾਰ ਦੀਆਂ ਨੀਤੀਆਂ ਦੱਸੀਆਂ
ਜ਼ਿਕਰਯੋਗ ਹੈ ਕਿ ਪਿਆਜ਼ ਦੇ ਆਯਾਤ ਨਾਲ ਦੇਸ਼ ਦੇ ਕਿਸਾਨ ਪ੍ਰਭਾਵਿਤ ਹੋਣਗੇ ਅਤੇ ਸੁਲੇ ਇਸ ਨੂੰ ਲੈ ਕੇ ਹੀ ਸਵਾਲ ਕਰ ਰਹੀ ਸੀ। ਐੱਨ.ਸੀ.ਪੀ. ਸੰਸਦ ਮੈਂਬਰ ਦੇ ਸਵਾਲ ਤੋਂ ਬਾਅਦ ਸੀਤਾਰਮਨ ਜਵਾਬ ਦੇਣ ਲਈ ਖੜ੍ਹੀ ਹੋਈ। ਉਸੇ ਸਮੇਂ ਉਨ੍ਹਾਂ ਤੋਂ ਪਿਆਜ਼ ਖਾਣ ਨੂੰ ਲੈ ਕੇ ਸਵਾਲ ਕੀਤਾ ਗਿਆ। ਵਿੱਤ ਮੰਤਰੀ ਨੇ ਆਪਣੇ ਪਿਆਜ਼ ਖਾਣ 'ਤੇ ਜਵਾਬ ਦੇਣ ਤੋਂ ਬਾਅਦ ਪਿਆਜ਼ ਦੇ ਕਿਸਾਨਾਂ ਲਈ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਜਾਣਕਾਰੀ ਦਿੱਤੀ।


DIsha

Content Editor

Related News