Indigo ਫ਼ਲਾਈਟ ਦੀ ਦਿੱਲੀ ''ਚ ਕਰਵਾਈ ਗਈ ''ਐਮਰਜੈਂਸੀ ਲੈਂਡਿੰਗ''! ਪੜ੍ਹੋ ਕੀ ਹੈ ਪੂਰਾ ਮਾਮਲਾ

Sunday, Apr 16, 2023 - 05:08 AM (IST)

Indigo ਫ਼ਲਾਈਟ ਦੀ ਦਿੱਲੀ ''ਚ ਕਰਵਾਈ ਗਈ ''ਐਮਰਜੈਂਸੀ ਲੈਂਡਿੰਗ''! ਪੜ੍ਹੋ ਕੀ ਹੈ ਪੂਰਾ ਮਾਮਲਾ

ਨੈਸ਼ਨਲ ਡੈਸਕ: ਕੌਮੀ ਰਾਜਧਾਨੀ ਤੋਂ ਬਾਗਡੋਗਰਾ ਜਾ ਰਿਹਾ ਇੰਡੀਗੋ ਦਾ ਇਕ ਜਹਾਜ਼ ਤਕਨੀਕੀ ਸਮੱਸਿਆ ਕਾਰਨ ਸ਼ਨੀਵਾਰ ਦੁਪਹਿਰ ਦਿੱਲੀ ਵਾਪਸ ਪਰਤ ਆਇਆ। ਜਿੱਥੇ ਇਕ ਸੂਤਰ ਨੇ ਦੱਸਿਆ ਕਿ ਵਿਮਾਨ ਨੂੰ ਤਕਨੀਕੀ ਸਮੱਸਿਆ ਕਾਰਨ ਐਮਰਜੈਂਸੀ ਸਥਿਤੀ ਵਿਚ ਉਤਾਰਿਆ ਗਿਆ, ਉੱਥੇ ਹੀ ਇੰਡੀਗੋ ਨੇ ਕਿਹਾ ਕਿ ਦਿੱਲੀ ਤੋਂ ਬਾਗਡੋਗਰਾ ਜਾ ਰਿਹਾ ਇਕ ਜਹਾਜ਼ ਅਹਿਤਿਆਤਨ ਦਿੱਲੀ ਵਾਪਸ ਪਰਤਿਆ। 

ਇਹ ਖ਼ਬਰ ਵੀ ਪੜ੍ਹੋ - Big Breaking: ਅਤੀਕ ਅਹਿਮਦ ਤੇ ਅਸ਼ਰਫ਼ ਦਾ ਗੋਲ਼ੀਆਂ ਮਾਰ ਕੇ ਕਤਲ

ਇੰਡੀਗੋ ਨੇ ਇਕ ਬਿਆਨ ਵਿਚ ਕਿਹਾ, "ਚਾਲਕ ਨੇ ਕੋਈ ਸਮੱਸਿਆ ਮਹਿਸੂਸ ਕੀਤੀ ਤੇ ਵਾਪਸ ਪਰਤਨ ਲਈ ਕਿਹਾ। ਵਿਮਾਨ ਨੂੰ ਸੁਰੱਖਿਅਤ ਰੂਪ ਵਿਚ ਉਤਾਰਿਆ ਗਿਆ ਤੇ ਲੋੜੀਂਦਾ ਨਿਰੀਖਣ ਕੀਤਾ ਜਾ ਰਿਹਾ ਹੈ। ਯਾਤਰੀਆਂ ਨੂੰ ਬਾਗਡੋਗਰਾ ਲੈ ਜਾਣ ਲਈ ਇਕ ਬਦਲਵਾਂ ਜਹਾਜ਼ ਮੁਹੱਈਆ ਕਰਵਾਇਆ ਗਿਆ।" ਸੂਤਰ ਮੁਤਾਬਕ ਵਿਮਾਨ ਵਿਚ 200 ਤੋਂ ਵੱਧ ਲੋਕ ਸਵਾਰ ਸਨ। ੋ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News