Indian Navy 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 12ਵੀਂ ਪਾਸ ਕਰ ਸਕਦੇ ਹਨ ਅਪਲਾਈ
Wednesday, Apr 02, 2025 - 09:59 AM (IST)

ਨਵੀਂ ਦਿੱਲੀ- ਭਾਰਤੀ ਜਲ ਸੈਨਾ ਨੇ ਐੱਸਐੱਸਆਰ ਦੀ ਮੈਡੀਕਲ ਬ੍ਰਾਂਚ 'ਚ ਸੇਲਰਜ਼ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ 10 ਅਪ੍ਰੈਲ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਅਗਨੀਵੀਰ ਐੱਸਐੱਸਆਰ ਲਈ 12ਵੀਂ ਦੀ ਪ੍ਰੀਖਿਆ ਮੈਥਸ ਅਤੇ ਫਿਜ਼ਿਕਸ ਨਾਲ ਪਾਸ ਕੀਤੀ ਹੋਵੇ। ਕੈਮੇਸਟ੍ਰੀ, ਬਾਇਓਲਾਜੀ ਜਾਂ ਕੰਪਿਊਟਰ ਸਾਇੰਸ 'ਚੋਂ ਕਿਸੇ ਇਕ ਵਿਸ਼ੇ 'ਚ ਪੜ੍ਹਾਈ ਕੀਤੀ ਹੋਵੇ।
ਉਮਰ
ਉਮੀਦਵਾਰ ਦੀ ਉਮਰ 20 ਸਾਲ ਤੱਕ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ 'ਤੇ ਕਲਿੱਕ ਕਰੋ।