ਜਲ ਸੈਨਾ 'ਚ ਭਰਤੀ ਹੋਣ ਦਾ ਸੁਨਹਿਰੀ ਮੌਕਾ, ਮਿਲੇਗੀ ਮੋਟੀ ਤਨਖ਼ਾਹ
Tuesday, Mar 18, 2025 - 05:39 PM (IST)

ਨਵੀਂ ਦਿੱਲੀ- ਦੇਸ਼ ਸੇਵਾ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਦਰਅਸਲ ਭਾਰਤੀ ਜਲ ਸੈਨਾ ਨੇ ਬੋਟ ਕਰੂ ਸਟਾਫ਼ ਕਰਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਅਪਲਾਈ ਕਰਨ ਦੀ ਪ੍ਰਕਿਰਿਆ 13 ਮਾਰਚ ਤੋਂ ਜਲ ਸੈਨਾ ਦੀ ਅਧਿਕਾਰਤ ਵੈੱਬਸਾਈਟ 'ਤੇ ਸ਼ੁਰੂ ਹੋ ਗਈ ਹੈ। ਜਿਸ ਵਿਚ ਇੱਛੁਕ ਉਮੀਦਵਾਰ 4 ਮਈ 2025 ਤੱਕ ਅਪਲਾਈ ਕਰ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਭਰਤੀ ਲਈ ਕਿਸੇ ਤਰ੍ਹਾਂ ਦੀ ਅਰਜ਼ੀ ਫੀਸ ਨਹੀਂ ਲਈ ਜਾਵੇਗਾ। ਉਮੀਦਵਾਰ ਬਿਲਕੁੱਲ ਮੁਫ਼ਤ ਅਪਲਾਈ ਕਰ ਸਕਦੇ ਹਨ।
ਭਰਤੀ ਡਿਟੇਲ
ਇਸ ਭਰਤੀ ਲਈ ਕੁੱਲ 327 ਅਹੁਦੇ ਭਰੇ ਜਾਣਗੇ।
ਯੋਗਤਾ
ਭਾਰਤੀ ਜਲ ਸੈਨਾ ਦੀ ਇਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਤੈਰਨਾ ਵੀ ਆਉਣਾ ਚਾਹੀਦਾ ਹੈ। ਉੱਥੇ ਹੀ ਫਾਇਰਮੈਨ ਲਈ ਪ੍ਰੀ-ਸੀ ਟ੍ਰੇਨਿੰਗ ਕੋਰਸ ਦਾ ਸਰਟੀਫ਼ਿਕੇਟ ਹੋਣਾ ਵੀ ਜ਼ਰੂਰੀ ਹੈ।
ਉਮਰ ਹੱਦ
ਭਾਰਤੀ ਜਲ ਸੈਨਾ ਦੀ ਇਸ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 25 ਸਾਲ ਤੈਅ ਕੀਤੀ ਗਈ ਹੈ। ਰਾਖਵੀਆਂ ਸ਼੍ਰੇਣੀਆਂ ਨੂੰ ਉਪਰਲੀ ਉਮਰ ਹੱਦ ਵਿਚ ਛੋਟ ਦਿੱਤੀ ਜਾਂਦੀ ਹੈ।
ਤਨਖਾਹ
ਚੁਣੇ ਗਏ ਉਮੀਦਵਾਰਾਂ ਨੂੰ 18,000 ਰੁਪਏ ਤੋਂ ਲੈ ਕੇ 81,100 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਤੈਰਾਕੀ ਟੈਸਟ, ਦਸਤਾਵੇਜ਼ ਤਸਦੀਕ, ਮੈਡੀਕਲ ਟੈਸਟ ਆਦਿ ਵਰਗੇ ਪੜਾਵਾਂ ਰਾਹੀਂ ਕੀਤੀ ਜਾਵੇਗੀ।
ਅਰਜ਼ੀ ਦੀ ਫੀਸ
ਉਮੀਦਵਾਰ ਇਸ ਭਰਤੀ ਲਈ ਬਿਲਕੁੱਲ ਮੁਫ਼ਤ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।