ਭਾਰਤੀ ਸਮੁੰਦਰੀ ਫ਼ੌਜ ਦੀ ਵਧੀ ਤਾਕਤ, ਜੰਗੀ ਬੇੜਾ ‘ਤਾਰਾਗਿਰੀ’ ਲਾਂਚ, ਜਾਣੋ ਖ਼ਾਸੀਅਤ

Monday, Sep 12, 2022 - 04:37 PM (IST)

ਭਾਰਤੀ ਸਮੁੰਦਰੀ ਫ਼ੌਜ ਦੀ ਵਧੀ ਤਾਕਤ, ਜੰਗੀ ਬੇੜਾ ‘ਤਾਰਾਗਿਰੀ’ ਲਾਂਚ, ਜਾਣੋ ਖ਼ਾਸੀਅਤ

ਮੁੰਬਈ- ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਭਾਰਤੀ ਫ਼ੌਜ ਨੂੰ ਹੋਰ ਮਜ਼ਬੂਤ ਕਰਨ ਨੂੰ ਲੈ ਕੇ ਭਾਰਤੀ ਸਮੁੰਦਰੀ ਫੌਜ ਨੇ ਐਤਵਾਰ ਮੁੰਬਈ ਵਿਚ ਪ੍ਰਾਜੈਕਟ 17-ਏ ਤਹਿਤ ਬਣੇ ਤੀਜੇ ਜੰਗੀ ਬੇੜੇ ‘ਤਾਰਾਗਿਰੀ’ ਨੂੰ ਲਾਂਚ ਕੀਤਾ। ਮਝਗਾਂਵ ਡੌਕ ਪੋਸਟਲ ਸ਼ਿਪ ਬਿਲਡਰਜ਼ (ਐੱਮ. ਡੀ. ਐੱਲ.) ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਜੰਗੀ ਬੇੜੇ ਨੂੰ ਇਕ ਏਕੀਕ੍ਰਿਤ ਨਿਰਮਾਣ ਪ੍ਰਣਾਲੀ ਦੀ ਵਰਤੋਂ ਕਰ ਕੇ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ- PM ਮੋਦੀ ਨੂੰ ਮਿਲੇ 1200 ਤੋਹਫ਼ਿਆਂ ਦੀ ਹੋਵੇਗੀ ਨਿਲਾਮੀ, ‘ਨਮਾਮੀ ਗੰਗੇ ਮਿਸ਼ਨ’ ’ਚ ਜਾਵੇਗਾ ਪੂਰਾ ਪੈਸਾ

ਐੱਮ. ਡੀ. ਐੱਲ ਨੇ ਕਿਹਾ ਕਿ ਮਹਾਰਾਣੀ ਐਲਿਜ਼ਾਬੇਥ II ਦੀ ਮੌਤ ਕਾਰਨ ਇਹ ਪ੍ਰੋਗਰਾਮ ਇਕ ਤਕਨੀਕੀ ਲਾਂਚ ਤੱਕ ਸੀਮਿਤ ਸੀ। ‘ਤਾਰਾਗਿਰੀ' ਦਾ ਨਿਰਮਾਣ 10 ਸਤੰਬਰ 2020 ਨੂੰ ਸ਼ੁਰੂ ਕੀਤਾ ਗਿਆ ਸੀ। ਅਗਸਤ 2025 ਤੱਕ ਇਸ ਦੀ ਸਪਲਾਈ ਕੀਤੇ ਜਾਣ ਦੀ ਉਮੀਦ ਹੈ। ਦੱਸ ਦੇਈਏ ਕਿ ਪ੍ਰਾਜੈਕਟ 17-ਏ ਦਾ ਪਹਿਲਾ ਜਹਾਜ਼ ‘ਨੀਲਗੀਰੀ’, 28 ਸਤੰਬਰ 2019 ਲਾਂਚ ਕੀਤਾ ਗਿਆ ਸੀ।  ਦੂਜਾ ਜੰਗੀ ਬੇੜਾ ‘ਉਦੈਗਿਰੀ’  ਮਈ 2022 ਚ ਲਾਂਚ ਕੀਤਾ ਗਿਆ ਸੀ। 

ਇਹ ਵੀ ਪੜ੍ਹੋ- SCO Summit : ਸ਼ਾਹਬਾਜ਼-ਜਿਨਪਿੰਗ ਵੀ ਆਉਣਗੇ, ਸਮਰਕੰਦ ’ਚ PM ਮੋਦੀ ਨਾਲ ‘ਮਿਲਣੀ’ ਦਾ ਮੌਕਾ

ਜਾਣੋ ਸਮੁੰਦਰੀ ਬੇੜੇ ਤਾਰਾਗਿਰੀ ਦੀ ਖ਼ਾਸੀਅਤ-

ਐੱਮ. ਡੀ. ਐੱਲ ਨੇ ਦੱਸਿਆ ਕਿ ਤਾਰਾਗਿਰੀ ਦਾ ਵਜ਼ਨ 3510 ਟਨ ਹੈ।
ਇਸ ਜੰਗੀ ਬੇੜੇ ਦੀ ਕੀਮਤ ਲੱਗਭਗ 25,700 ਕਰੋੜ ਰੁਪਏ ਹੈ।
ਤਾਰਾਗਿਰੀ ਨੂੰ ਭਾਰਤੀ ਫ਼ੌਜ ਦੇ ਇਨ-ਹਾਊਸ ਬਿਊਰੋ ਆਫ਼ ਨੇਵਲ ਡਿਜ਼ਾਈਨ ਵਲੋਂ ਡਿਜ਼ਾਈਨ ਕੀਤਾ ਗਿਆ ਹੈ।
ਇਹ ਜਹਾਜ਼ 149 ਮੀਟਰ ਲੰਬਾ ਅਤੇ 17.8 ਮੀਟਰ ਚੌੜਾ ਹੈ। 
ਇਸ ਜੰਗੀ ਬੇੜੇ ’ਤੇ 35 ਅਧਿਕਾਰੀਆਂ ਨਾਲ 150 ਲੋਕ ਤਾਇਨਾਤ ਕੀਤੇ ਜਾ ਸਕਦੇ ਹਨ। 
ਬੇੜੇ ਦੇ ਹਿੱਸਿਆਂ ਦਾ ਨਿਰਮਾਣ ਵੱਖ-ਵੱਖ ਥਾਵਾਂ ’ਤੇ ਹੋਇਆ ਅਤੇ ਫਿਰ ਇਸ ਨੂੰ ਇਕ ਥਾਂ ਲਿਆ ਕੇ ਜੋੜਿਆ ਗਿਆ।
ਜਲ ਸੈਨਾ ਦੇ ਵਾਇਰਸ ਐਡਮਿਰਲ ਅਜੇਂਦਰ ਬਹਾਦੁਰ ਸਿੰਘ ਦੀ ਪਤਨੀ ਚਾਰੂ ਸਿੰਘ ਨੇ ਜੰਗੀ ਬੇੜਾ ‘ਤਾਰਾਗਿਰੀ’ ਰੱਖਿਆ।
ਇਹ ਜਹਾਜ਼ P-17 ਫ੍ਰਿਗੇਟਸ ਦਾ ਉੱਨਤ ਆਡੀਸ਼ਨ ਹੈ ਅਤੇ ਇਹ ਬਿਹਤਰ ਸਟੀਲਥ ਫ੍ਰੀਗੇਟ, ਆਧੁਨਿਕ ਹਥਿਆਰਾਂ ਅਤੇ ਸੈਂਸਰ ਸਿਸਟਮ ਨਾਲ ਲੈੱਸ ਹੈ।
ਤਾਰਾਗਿਰੀ ਦਾ ਡਿਸਪਲੇਸਮੈਂਟ 6670 ਟਨ ਹੈ। ਇਹ 59 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਸਮੁੰਦਰ ਦੀਆਂ ਲਹਿਰਾਂ ਨੂੰ ਚੀਰਦਾ ਹੋਇਆ ਦੌੜ ਸਕਦਾ ਹੈ।

ਇਹ ਵੀ ਪੜ੍ਹੋ-  ਧਾਰਾ 370 ਕਦੇ ਵੀ ਬਹਾਲ ਨਹੀਂ ਹੋਵੇਗੀ, ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੋ : ਆਜ਼ਾਦ


author

Tanu

Content Editor

Related News