ਭਾਰਤੀ ਕਾਰਪੋਰੇਟ ਜਗਤ ਨਿਯੁਕਤੀਆਂ ਨੂੰ ਲੈ ਕੇ ਸਭ ਤੋਂ ਵੱਧ ਉਤਸ਼ਾਹਿਤ : ਸਰਵੇ
Tuesday, Sep 10, 2024 - 05:48 PM (IST)
ਨਵੀਂ ਦਿੱਲੀ (ਭਾਸ਼ਾ) - ਕੈਲੰਡਰ ਸਾਲ 2024 ਦੀ ਚੌਥੀ ਤਿਮਾਹੀ ’ਚ ਵਿਸ਼ਵ ਪੱਧਰ ’ਤੇ ਭਾਰਤੀ ਕਾਰਪੋਰੇਟ ਜਗਤ ’ਚ ਨਿਯੁਕਤੀ ਦੀ ਧਾਰਨਾ ਸਭ ਤੋਂ ਮਜ਼ਬੂਤ ਹੈ। ਕੰਪਨੀਆਂ ਦੇਸ਼ ਦੀ ਆਰਥਿਕ ਸਥਿਤੀ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ 37 ਫ਼ੀਸਦੀ ਨਿਯੋਕਤਾ ਆਪਣੇ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੀ ਯੋਜਨਾ ਬਣਾ ਰਹੇ ਹਨ। ਮੰਗਲਵਾਰ ਨੂੰ ਜਾਰੀ ਇਕ ਸਰਵੇਖਣ ’ਚ ਇਹ ਗੱਲ ਸਾਹਮਣੇ ਆਈ ਹੈ। ਮੈਨਪਾਵਰ ਗਰੁੱਪ ਰੋਜ਼ਗਾਰ ਦ੍ਰਿਸ਼ ਸਰਵੇਖਣ 2024 ਚੌਥੀ ਤਿਮਾਹੀ ਅਨੁਸਾਰ ਭਾਰਤ ’ਚ ਸ਼ੁੱਧ ਰੋਜ਼ਗਾਰ ਦ੍ਰਿਸ਼ 37 ਫ਼ੀਸਦੀ ਦੇ ਨਾਲ ਪੂਰੀ ਦੁਨੀਆ ’ਚ ਸਭ ਤੋਂ ਮਜ਼ਬੂਤ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਅਗਲੇ 5 ਦਿਨ ਬੰਦ ਰਹੇਗਾ ਇੰਟਰਨੈੱਟ
ਇਸ ਤੋਂ ਬਾਅਦ ਕੋਸਟਾਰਿਕਾ 36 ਫ਼ੀਸਦੀ ਅਤੇ ਅਮਰੀਕਾ 34 ਫ਼ੀਸਦੀ ਦੇ ਨਾਲ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹੈ। ਸ਼ੁੱਧ ਰੋਜ਼ਗਾਰ ਦ੍ਰਿਸ਼ (ਐੱਨ. ਈ. ਓ.) ਦੀ ਗਣਨਾ ਕਰਮਚਾਰੀਆਂ ਦੀ ਗਿਣਤੀ ’ਚ ਕਟੌਤੀ ਦਾ ਖਦਸ਼ਾ ਰੱਖਣ ਵਾਲੇ ਨਿਯੋਕਤਾਵਾਂ ਦੇ ਫ਼ੀਸਦੀ ਨਾਲੋਂ ਨਿਯੋਕਤਾਵਾਂ ਨੂੰ ਕੰਮ ’ਤੇ ਰੱਖਣ ਦੀ ਮਣਸ਼ਾ ਰੱਖਣ ਵਾਲੇ ਨਿਯੋਕਤਾਵਾਂ ਦੇ ਫ਼ੀਸਦੀ ਨੂੰ ਘਟਾ ਕੇ ਕੀਤੀ ਜਾਂਦੀ ਹੈ। ਚੌਥੀ ਤਿਮਾਹੀ (ਅਕਤੂਬਰ-ਦਸੰਬਰ) ਲਈ ਭਾਰਤ ਦਾ ਰੋਜ਼ਗਾਰ ਦ੍ਰਿਸ਼ 37 ਫ਼ੀਸਦੀ ਰਿਹਾ, ਜੋ ਤੀਜੀ ਤਿਮਾਹੀ ਤੋਂ 7 ਫ਼ੀਸਦੀ ਵੱਧ ਹੈ।
ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਜਾਰੀ ਹੋਇਆ ਸਖ਼ਤ ਫਰਮਾਨ, ਦੋ ਤੋਂ ਵੱਧ ਬੱਚੇ ਹੋਣ 'ਤੇ ਨਹੀਂ ਮਿਲੇਗੀ ਤਰੱਕੀ
ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ’ਚ ਇਹ ਨਾਬਦਲਣਯੋਗ ਹੈ। ਮੈਨਪਾਵਰ ਗਰੁੱਪ (ਭਾਰਤ ਤੇ ਪੱਛਮੀ ਏਸ਼ੀਆ) ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਗੁਲਾਟੀ ਨੇ ਕਿਹਾ, ‘ਨਿਯੋਕਤਾਵਾਂ ਦੀ ਨਿਯੁਕਤੀ ਦੀ ਮਣਸ਼ਾ ਦੇਸ਼ ਦੀ ਆਰਥਿਕ ਸਥਿਤੀ ’ਚ ਹਾਂਪੱਖੀ ਦ੍ਰਿਸ਼ਟੀਕੋਨ ਨੂੰ ਦਰਸਾਉਂਦੀ ਹੈ, ਜਿਸ ਨੂੰ ਬਹੁਪੱਖੀ ਵਿਦੇਸ਼ ਨੀਤੀਆਂ ਅਤੇ ਵੱਡੇ ਪੱਧਰ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਤੀਜੇ ਵਜੋਂ ਬਰਾਮਦ ਰਾਹੀਂ ਮਜ਼ਬੂਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਨੂੰ ਵੱਧ ਆਬਾਦੀ ਹੋਣ ਦਾ ਲਾਭ ਹੈ, ਜਿਸ ਨਾਲ ਵਿਸ਼ਵ ਪੱਧਰੀ ਬਾਜ਼ਾਰ ’ਚ ਸਾਡੀ ਮੁਕਾਬਲੇਬਾਜ਼ੀ ਨੂੰ ਉਤਸ਼ਾਹ ਮਿਲਣ ਦੀ ਉਮੀਦ ਹੈ।’
ਇਹ ਵੀ ਪੜ੍ਹੋ - ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'
ਸਰਵੇਖਣ ਅਨੁਸਾਰ ਭਾਰਤ ਦਾ ਉੱਤਰੀ ਖੇਤਰ 41 ਫ਼ੀਸਦੀ ਦੀ ਸੰਭਾਵਨਾ ਦੇ ਨਾਲ ਨੌਕਰੀ ਦੀ ਮੰਗ ’ਚ ਸਭ ਤੋਂ ਅੱਗੇ ਹੈ, ਇਸ ਤੋਂ ਬਾਅਦ 39 ਫ਼ੀਸਦੀ ਦੇ ਨਾਲ ਪੱਛਮੀ ਖੇਤਰ ਦਾ ਸਥਾਨ ਹੈ। ਭਾਰਤ, ਸਿੰਗਾਪੁਰ ਅਤੇ ਚੀਨ ’ਚ ਰੋਜ਼ਗਾਰ ਦ੍ਰਿਸ਼ ਮਜ਼ਬੂਤ ਬਣਿਆ ਹੈ। ਹਾਂਗਕਾਂਗ ’ਚ ਨਿਯੋਕਤਾ ਰੋਜ਼ਗਾਰ ਨੂੰ ਲੈ ਕੇ ਸਭ ਤੋਂ ਵੱਧ ਸੁਚੇਤ ਰਹੇ। ਸਰਵੇਖਣ ਇਕ ਤੋਂ 31 ਜੁਲਾਈ 2024 ਦੇ ਵਿਚਾਲੇ ਮਿਲੇ ਜਵਾਬਰਾਂ ’ਤੇ ਆਧਾਰਿਤ ਹੈ। ਇਸ ’ਚ 42 ਦੇਸ਼ਾਂ ਦੇ 40340 ਨਿਯੋਕਤਾਵਾਂ ਤੋਂ ਉਨ੍ਹਾਂ ਦੀ ਚੌਥੀ ਤਿਮਾਹੀ ਦੀ ਨਿਯੁਕਤੀ ਸਬੰਧੀ ਮਣਸ਼ਾ ਦੇ ਬਾਰੇ ’ਚ ਸਵਾਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ - ਪਿਓ ਤੋਂ ਪਏ ਥੱਪੜ ਕਾਰਨ ਗੁੱਸੇ ਹੋਏ ਪੁੱਤ ਨੇ ਗਲੇ ਲਾਈ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8