UPSC ''ਚ ਨੌਕਰੀ ਦਾ ਸੁਨਹਿਰੀ ਮੌਕਾ: ਗਰੁੱਪ A-B ਦੀਆਂ ਕਈ ਅਸਾਮੀਆਂ ਲਈ ਭਰਤੀ ਸ਼ੁਰੂ

Sunday, Jul 12, 2026 - 11:21 PM (IST)

UPSC ''ਚ ਨੌਕਰੀ ਦਾ ਸੁਨਹਿਰੀ ਮੌਕਾ: ਗਰੁੱਪ A-B ਦੀਆਂ ਕਈ ਅਸਾਮੀਆਂ ਲਈ ਭਰਤੀ ਸ਼ੁਰੂ

ਨਵੀਂ ਦਿੱਲੀ : ਸੰਘ ਲੋਕ ਸੇਵਾ ਆਯੋਗ (UPSC) ਨੇ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਗਰੁੱਪ ਏ ਅਤੇ ਗਰੁੱਪ ਬੀ ਦੀਆਂ ਕਈ ਮਹੱਤਵਪੂਰਨ ਅਸਾਮੀਆਂ ਨੂੰ ਭਰਨ ਲਈ ਆਨਲਾਈਨ ਬਿਨੈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਹ ਭਰਤੀ ਮੁੱਖ ਤੌਰ 'ਤੇ ਤਕਨੀਕੀ, ਵਿਗਿਆਨਕ ਅਤੇ ਮੈਡੀਕਲ ਖੇਤਰਾਂ ਵਿੱਚ ਕੀਤੀ ਜਾ ਰਹੀ ਹੈ। ਇੱਛੁਕ ਅਤੇ ਯੋਗ ਉਮੀਦਵਾਰ 31 ਜੁਲਾਈ 2026 ਸ਼ਾਮ 6 ਵਜੇ ਤੱਕ ਆਯੋਗ ਦੇ 'ਆਨਲਾਈਨ ਰਿਕਰੂਟਮੈਂਟ ਐਪਲੀਕੇਸ਼ਨ' (ORA) ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ।

ਇਨ੍ਹਾਂ ਅਹੁਦਿਆਂ 'ਤੇ ਹੋਵੇਗੀ ਭਰਤੀ
ਇਸ ਭਰਤੀ ਮੁਹਿੰਮ ਰਾਹੀਂ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਹੇਠ ਲਿਖੇ ਅਹੁਦੇ ਭਰੇ ਜਾਣਗੇ:-

  •    ਅਸਿਸਟੈਂਟ ਸੋਇਲ ਕੈਮਿਸਟ, ਪ੍ਰੋਸੀਕਿਊਟਰ ਅਤੇ ਡਿਪਟੀ ਅਸਿਸਟੈਂਟ ਡਾਇਰੈਕਟਰ।
  •    ਐਂਟੋਮੋਲੋਜਿਸਟ ਅਤੇ ਜੂਨੀਅਰ ਸਾਇੰਟਿਫਿਕ ਅਫਸਰ (ਟੌਕਸੀਕੋਲੋਜੀ)।
  •    ਮੈਡੀਕਲ ਖੇਤਰ ਵਿੱਚ ਸਪੈਸ਼ਲਿਸਟ ਗ੍ਰੇਡ-III ਅਸਿਸਟੈਂਟ ਪ੍ਰੋਫੈਸਰ (ਵੱਖ-ਵੱਖ ਵਿਸ਼ਿਆਂ ਜਿਵੇਂ ਕਲੀਨਿਕਲ ਹੇਮਾਟੋਲੋਜੀ, ਐਂਡੋਕਰੀਨੋਲੋਜੀ, ਨਿਓਨੈਟੋਲੋਜੀ, ਨਿਊਕਲੀਅਰ ਮੈਡੀਸਨ, ਪਲਮੋਨਰੀ ਮੈਡੀਸਨ ਅਤੇ ਪੀਡੀਆਟ੍ਰਿਕ ਕਾਰਡੀਓਲੋਜੀ ਆਦਿ)।

ਯੋਗਤਾ ਅਤੇ ਅਪਲਾਈ ਕਰਨ ਦੀ ਵਿਧੀ
UPSC ਅਨੁਸਾਰ, ਹਰੇਕ ਅਹੁਦੇ ਲਈ ਵਿਦਿਅਕ ਯੋਗਤਾ, ਤਜ਼ਰਬਾ, ਉਮਰ ਹੱਦ ਅਤੇ ਰਾਖਵੇਂਕਰਨ ਦੇ ਨਿਯਮ ਵੱਖ-ਵੱਖ ਹਨ। ਇਸ ਲਈ ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਬਿਨੈ ਕਰਨ ਤੋਂ ਪਹਿਲਾਂ ਅਧਿਕਾਰਤ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹ ਲੈਣ। ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ORA ਪੋਰਟਲ 'ਤੇ ਰਜਿਸਟ੍ਰੇਸ਼ਨ ਕਰਨੀ ਹੋਵੇਗੀ, ਜਿਸ ਤੋਂ ਬਾਅਦ ਲੋੜੀਂਦੀ ਜਾਣਕਾਰੀ ਭਰ ਕੇ ਦਸਤਾਵੇਜ਼ ਅਪਲੋਡ ਕਰਨੇ ਹੋਣਗੇ ਅਤੇ ਨਿਰਧਾਰਿਤ ਫੀਸ ਦਾ ਭੁਗਤਾਨ ਕਰਨਾ ਹੋਵੇਗਾ।

ਹੈਲਪਲਾਈਨ ਨੰਬਰ ਜਾਰੀ
ਆਯੋਗ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਲਾਈ ਕਰਨ ਲਈ ਆਖਰੀ ਤਰੀਕ ਦਾ ਇੰਤਜ਼ਾਰ ਨਾ ਕਰਨ, ਕਿਉਂਕਿ ਅੰਤਿਮ ਦਿਨਾਂ ਵਿੱਚ ਵੈੱਬਸਾਈਟ 'ਤੇ ਜ਼ਿਆਦਾ ਟ੍ਰੈਫਿਕ ਕਾਰਨ ਤਕਨੀਕੀ ਦਿੱਕਤਾਂ ਆ ਸਕਦੀਆਂ ਹਨ। ਬਿਨੈ ਕਰਨ, ਦਸਤਾਵੇਜ਼ ਅਪਲੋਡ ਕਰਨ ਜਾਂ ਫੀਸ ਭਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ 'ਤੇ ਉਮੀਦਵਾਰ ਕੰਮਕਾਜੀ ਦਿਨਾਂ ਵਿੱਚ UPSC ਹੈਲਪਲਾਈਨ ਨਾਲ ਸੰਪਰਕ ਕਰ ਸਕਦੇ ਹਨ ਜਾਂ ਈਮੇਲ ਰਾਹੀਂ ਆਪਣੀ ਸ਼ਿਕਾਇਤ ਭੇਜ ਸਕਦੇ ਹਨ। ਆਯੋਗ ਨੇ ਸਪੱਸ਼ਟ ਕੀਤਾ ਹੈ ਕਿ 31 ਜੁਲਾਈ ਦੀ ਸ਼ਾਮ ਤੋਂ ਬਾਅਦ ਕੋਈ ਵੀ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।


author

Inder Prajapati

Content Editor

Related News