ਸਿੱਕਿਮ 'ਚ ਬਰਫ਼ਬਾਰੀ ਤੇ ਖ਼ਰਾਬ ਮੌਸਮ 'ਚ ਫਸੇ ਲੋਕਾਂ ਲਈ ਮਸੀਹਾ ਬਣੀ ਭਾਰਤੀ ਫ਼ੌਜ, ਬਚਾਈਆਂ 800 ਤੋਂ ਵੱਧ ਜਾਨਾਂ

Thursday, Dec 14, 2023 - 12:24 AM (IST)

ਨੈਸ਼ਨਲ ਡੈਸਕ: ਫ਼ੌਜ ਨੇ ਸਿੱਕਿਮ ਵਿਚ ਭਾਰੀ ਬਰਫ਼ਬਾਰੀ ਅਤੇ ਖ਼ਰਾਬ ਮੌਸਮ ਵਿਚ ਫਸੇ 800 ਤੋਂ ਵੱਧ ਸੈਲਾਨੀਆਂ ਨੂੰ ਬਚਾਇਆ ਹੈ। 13 ਦਸੰਬਰ ਦੀ ਦੁਪਹਿਰ ਨੂੰ ਬਰਫ਼ਬਾਰੀ ਅਤੇ ਖ਼ਰਾਬ ਮੌਸਮ ਕਾਰਨ ਪੂਰਬੀ ਸਿੱਕਿਮ ਦੇ ਉੱਚਾਈ ਵਾਲੇ ਇਲਾਕਿਆਂ ਵਿਚ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਸਮੇਤ 800 ਤੋਂ ਵੱਧ ਸੈਲਾਨੀ ਫੱਸ ਗਏ। ਤ੍ਰਿਸ਼ਕਤੀ ਕੋਰ ਦੇ ਜਵਾਨ ਤੁਰੰਤ ਹਰਕਤ ਵਿਚ ਆਏ ਅਤੇ ਫਸੇ ਸੈਲਾਨੀਆਂ ਨੂੰ ਬਚਾਇਆ। ਬਚਾਅ ਕਾਰਜ ਅਜੇ ਵੀ ਜਾਰੀ ਹਨ ਅਤੇ ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਪਨਾਹ, ਗਰਮ ਕੱਪੜੇ, ਡਾਕਟਰੀ ਸਹਾਇਤਾ ਅਤੇ ਗਰਮ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਸੁਰੱਖਿਆ ਕੋਤਾਹੀ: ਇਸ MP ਦੇ ਕਹਿਣ 'ਤੇ ਨੌਜਵਾਨਾਂ ਨੂੰ ਜਾਰੀ ਹੋਏ ਸੀ ਪਾਸ, 6 ਲੋਕਾਂ ਨੇ ਰਚੀ ਸਾਜ਼ਿਸ਼

ਫ਼ੌਜੀਆਂ ਨੇ ਫਸੇ ਸੈਲਾਨੀਆਂ ਨੂੰ ਠਹਿਰਾਉਣ ਲਈ ਆਪਣੀਆਂ ਬੈਰਕਾਂ ਖਾਲੀ ਕਰ ਦਿੱਤੀਆਂ। ਫਸੇ ਸੈਲਾਨੀਆਂ ਨੇ ਫ਼ੌਜ ਵੱਲੋਂ ਦਿੱਤੀ ਗਈ ਤੁਰੰਤ ਰਾਹਤ ਲਈ ਤਹਿ ਦਿਲੋਂ ਧੰਨਵਾਦ ਕੀਤਾ। ਭਾਰਤੀ ਫ਼ੌਜ ਹਿਮਾਲਿਆ ਦੇ ਉੱਚਾਈ ਵਾਲੇ ਖੇਤਰਾਂ ਵਿਚ ਸਰਹੱਦ ਦੀ ਰਾਖੀ ਕਰਦੇ ਹੋਏ ਸੈਲਾਨੀਆਂ ਅਤੇ ਸਥਾਨਕ ਆਬਾਦੀ ਨੂੰ ਸਹਾਇਤਾ ਪ੍ਰਦਾਨ ਕਰਨ ਵਿਚ ਸਰਗਰਮ ਰਹਿੰਦੀ ਹੈ। ਇਸ ਸਾਲ ਮਾਰਚ ਦੇ ਸ਼ੁਰੂ ਵਿਚ, ਭਾਰਤੀ ਫ਼ੌਜ ਦੇ ਜਵਾਨਾਂ ਅਤੇ ਸਥਾਨਕ ਪੁਲਸ ਨੇ ਮਿਲ ਕੇ ਭਾਰੀ ਬਰਫਬਾਰੀ ਦੇ ਦੌਰਾਨ ਨਾਥੁਲਾ ਅਤੇ ਸੋਮਗੋ ਝੀਲਾਂ ਤੋਂ ਗੰਗਟੋਕ ਦੇ ਰਸਤੇ ਵਿਚ ਫਸੇ ਲਗਭਗ 900 ਸੈਲਾਨੀਆਂ ਨੂੰ ਸੁਰੱਖਿਅਤ ਢੰਗ ਨਾਲ ਬਚਾਇਆ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News