ਭਾਰਤੀ ਫ਼ੌਜ 'ਚ ਨੌਕਰੀ ਕਰਨ ਦਾ ਸ਼ਾਨਦਾਰ ਮੌਕਾ, ਪੜ੍ਹੋ ਪੂਰਾ ਵੇਰਵਾ

Wednesday, Jun 26, 2024 - 12:29 PM (IST)

ਨਵੀਂ ਦਿੱਲੀ- ਭਾਰਤੀ ਫੌਜ ਵਿਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਖੇਡ ਕੋਟੇ ਤਹਿਤ ਭਾਰਤੀ ਫੌਜ ਵਿਚ ਹੌਲਦਾਰ ਅਤੇ ਨਾਇਬ ਸੂਬੇਦਾਰ ਦੀਆਂ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਭਰਤੀ ਲਈ ਅਰਜ਼ੀ ਦੀ ਪ੍ਰਕਿਰਿਆ 1 ਜੂਨ, 2024 ਤੋਂ ਚੱਲ ਰਹੀ ਹੈ, ਜਦੋਂ ਕਿ ਅਰਜ਼ੀ ਫਾਰਮ ਜਮ੍ਹਾਂ ਕਰਾਉਣ ਦੀ ਆਖਰੀ ਤਾਰੀਖ਼ 30 ਸਤੰਬਰ, 2024 ਹੈ। ਇਸ ਸਮੇਂ ਦੌਰਾਨ ਕੋਈ ਵੀ ਖਿਡਾਰੀ ਜੋ ਭਾਰਤੀ ਫੌਜ ਵਿਚ ਭਰਤੀ ਹੋਣਾ ਚਾਹੁੰਦਾ ਹੈ, ਬਿਨੈ ਪੱਤਰ ਭਰ ਸਕਦਾ ਹੈ।

ਅੰਤਰਰਾਸ਼ਟਰੀ/ਜੂਨੀਅਰ ਜਾਂ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ/ਖੇਲੋ ਇੰਡੀਆ ਗੇਮਜ਼/ਯੂਥ ਗੇਮਜ਼ ਵਿਚ ਭਾਗ ਲੈਣ ਵਾਲੇ ਅਣਵਿਆਹੇ ਮਹਿਲਾ ਅਤੇ ਪੁਰਸ਼ ਖਿਡਾਰੀ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਇਸ ਭਰਤੀ ਰਾਹੀਂ ਉਹ ਸਿੱਧੇ ਤੌਰ 'ਤੇ ਹੌਲਦਾਰ ਅਤੇ ਨਾਇਬ ਸੂਬੇਦਾਰ ਦੇ ਅਹੁਦੇ 'ਤੇ ਤਾਇਨਾਤ ਹੋਣਗੇ। 

ਉਮਰ ਹੱਦ

ਅਪਲਾਈ ਕਰਨ ਲਈ ਉਮੀਦਵਾਰਾਂ ਦੀ ਘੱਟੋ-ਘੱਟ ਉਮਰ 17.5 ਅਤੇ ਵੱਧ ਤੋਂ ਵੱਧ 25 ਸਾਲ ਹੋਣੀ ਚਾਹੀਦੀ ਹੈ। ਜੇਕਰ ਅਸੀਂ ਇਸ ਨੂੰ ਤਾਰੀਖ਼ ਅਨੁਸਾਰ ਦੇਖੀਏ ਤਾਂ ਉਮੀਦਵਾਰਾਂ ਦੀ ਜਨਮ ਤਾਰੀਖ਼ 1 ਅਕਤੂਬਰ 1999 ਤੋਂ 30 ਸਤੰਬਰ 2006 ਤੱਕ ਹੋਣੀ ਚਾਹੀਦੀ ਹੈ।

ਯੋਗਤਾ

ਇੰਡੀਅਨ ਆਰਮੀ ਸਪੋਰਟਸ ਕੋਟੇ ਦੀ ਇਸ ਭਰਤੀ ਵਿਚ ਸ਼ਾਮਲ ਹੋਣ ਲਈ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 10ਵੀਂ ਪਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਖੇਡ ਕੋਟੇ ਤਹਿਤ ਨਿਰਧਾਰਤ ਯੋਗਤਾ ਹੋਣੀ ਵੀ ਜ਼ਰੂਰੀ ਹੈ।

ਇੰਝ ਹੋਵੇਗੀ ਚੋਣ

ਉਮੀਦਵਾਰਾਂ ਦੀ ਚੋਣ ਸਰੀਰਕ ਟੈਸਟ, ਸਪੋਰਟਸ ਟ੍ਰਾਇਲ, ਦਸਤਾਵੇਜ਼ ਤਸਦੀਕ ਅਤੇ ਮੈਡੀਕਲ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।

ਇੰਨੀ ਹੋਵੇਗੀ ਦੌੜ

ਫਿਜ਼ੀਕਲ ਟੈਸਟ ਵਿਚ ਉਮੀਦਵਾਰਾਂ ਨੂੰ 1.6 ਕਿਲੋਮੀਟਰ ਦੌੜਨਾ ਹੋਵੇਗਾ। ਇਸ ਤੋਂ ਇਲਾਵਾ ਲੰਬੀ ਛਾਲ ਅਤੇ ਜ਼ਿਗ ਜ਼ੈਗ ਬੈਲੇਂਸ ਵੀ ਯੋਗ ਹੋਣਾ ਹੋਵੇਗਾ। ਰੇਸ ਟਾਈਮਲਾਈਨ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।
ਪੁਰਸ਼-5 ਮਿੰਟ 45 ਸਕਿੰਟ
ਔਰਤ - 8 ਮਿੰਟ

ਸਪੋਰਟਸ ਟਰਾਇਲ ਦੇ ਸਮੇਂ ਉਮੀਦਵਾਰਾਂ ਨੂੰ ਆਪਣੇ ਨਾਲ ਸਾਰੇ ਜ਼ਰੂਰੀ ਦਸਤਾਵੇਜ਼ ਵੀ ਲਿਆਉਣੇ ਹੋਣਗੇ। ਇਸ ਵਿਚ ਫੋਟੋ ਵਿਦਿਅਕ ਸਰਟੀਫਿਕੇਟ, ਡੋਮੀਸਾਈਲ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਵੀ ਸ਼ਾਮਲ ਹੋਣਗੇ। ਇਸ ਭਰਤੀ ਲਈ ਉਮੀਦਵਾਰਾਂ ਨੂੰ ਆਫ਼ਲਾਈਨ ਅਪਲਾਈ ਕਰਨਾ ਹੋਵੇਗਾ। ਅਰਜ਼ੀ ਫਾਰਮ ਨੋਟੀਫਿਕੇਸ਼ਨ ਵਿਚ ਹੀ ਉਪਲਬਧ ਹੈ। 

ਭਰਤੀ ਨਾਲ ਸਬੰਧਤ ਕਿਸੇ ਵੀ ਹੋਰ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹਨ।


Tanu

Content Editor

Related News