ਅਮਰੀਕੀ ਵੀਜ਼ੇ ਦੀ ਉਡੀਕ ਕਰ ਰਹੇ ਭਾਰਤੀਆਂ ਲਈ ਵੱਡੀ ਖ਼ੁਸ਼ਖ਼ਬਰੀ

11/10/2022 4:29:10 PM

ਨਵੀਂ ਦਿੱਲੀ (ਵਾਰਤਾ)- ਕੋਵਿਡ ਮਹਾਂਮਾਰੀ ਤੋਂ ਬਾਅਦ ਸਥਿਤੀ ਤੇਜ਼ੀ ਨਾਲ ਆਮ ਵਾਂਗ ਹੋਣ ਦੇ ਨਾਲ ਹੀ ਅਮਰੀਕਾ ਨੇ ਭਾਰਤ ਲਈ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ ਅਤੇ ਉਮੀਦ ਜਤਾਈ ਹੈ ਕਿ ਭਾਰਤ ਅਗਲੇ ਸਾਲ ਗਰਮੀਆਂ ਤੱਕ ਚੀਨ ਨੂੰ ਪਛਾੜ ਕੇ ਦੂਜਾ ਸਭ ਤੋਂ ਵੱਧ ਵੀਜ਼ਾ ਪ੍ਰਾਪਤ ਕਰਨ ਵਾਲਾ ਦੇਸ਼ ਬਣ ਜਾਵੇਗਾ। ਨਵੀਂ ਦਿੱਲੀ ਵਿੱਚ ਸਥਿਤ ਅਮਰੀਕੀ ਦੂਤਘਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇੱਥੇ ਕਿਹਾ ਕਿ ਅਮਰੀਕੀ ਸਰਕਾਰ ਲਈ ਭਾਰਤ ਨੰਬਰ ਇੱਕ ਤਰਜੀਹੀ ਦੇਸ਼ ਹੈ। ਅਸੀਂ ਨਵੰਬਰ ਦੇ ਅੱਧ ਵਿੱਚ ਵੀਜ਼ਾ ਸਲਾਟ ਖੋਲ੍ਹਣ ਜਾ ਰਹੇ ਹਾਂ ਅਤੇ ਅਗਲੇ ਸਾਲ 2023 ਵਿੱਚ ਅਮਰੀਕੀ ਮਿਸ਼ਨ ਘੱਟ ਤੋਂ ਘੱਟ ਸਮੇਂ ਵਿੱਚ ਵੱਧ ਵੀਜ਼ਾ ਅਰਜ਼ੀਆਂ ਦਾ ਪ੍ਰਬੰਧਨ ਕਰੇਗਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਮਾਲਦੀਵ 'ਚ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ, 9 ਭਾਰਤੀਆਂ ਦੀ ਮੌਤ (ਵੀਡੀਓ)

ਇਸਦੇ ਲਈ ਅਸੀਂ ਸਥਾਈ ਅਤੇ ਅਸਥਾਈ ਸਲਾਹਕਾਰਾਂ ਦੀ ਭਰਤੀ ਕਰਾਂਗੇ ਅਤੇ ਡ੍ਰੌਪਬਾਕਸ ਕੇਸਾਂ ਦੀ ਗਿਣਤੀ ਵੀ ਵਧਾਵਾਂਗੇ। ਅਧਿਕਾਰੀ ਨੇ ਕਿਹਾ ਕਿ ਅਮਰੀਕਾ ਨੇ ਹੁਨਰਮੰਦ ਅਤੇ ਤਕਨੀਕੀ ਕਾਮਿਆਂ ਲਈ ਐੱਚ-ਸ਼੍ਰੇਣੀ ਅਤੇ ਪ੍ਰਬੰਧਕੀ ਸ਼੍ਰੇਣੀ ਲਈ ਐੱਲ-ਸ਼੍ਰੇਣੀ ਦੇ ਵੀਜ਼ਾ ਲਈ ਇਕ ਲੱਖ ਨਵੇਂ ਸਲਾਟ ਖੋਲ੍ਹ ਦਿੱਤੇ ਹਨ। ਸਾਨੂੰ ਉਮੀਦ ਹੈ ਕਿ ਭਾਰਤ ਅਗਲੇ ਸਾਲ ਦੀਆਂ ਗਰਮੀਆਂ ਤੱਕ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਵਾਲੇ ਦੇਸ਼ਾਂ ਦੀ ਲੜੀ ਵਿੱਚ ਚੀਨ ਨੂੰ ਪਛਾੜ ਦੇਵੇਗਾ।

ਇਹ ਵੀ ਪੜ੍ਹੋ: ਰਿਸ਼ੀ ਸੁਨਕ ਦੇ ਮੰਤਰੀ ’ਤੇ ਲੱਗਾ ਸਹਿਯੋਗੀਆਂ ਨੂੰ ਧਮਕਾਉਣ ਦਾ ਦੋਸ਼, ਕੈਬਨਿਟ ਤੋਂ ਦਿੱਤਾ ਅਸਤੀਫਾ

ਅਮਰੀਕਾ ਦਾ ਵੀਜ਼ਾ ਹਾਸਲ ਕਰਨ ਦੇ ਮਾਮਲੇ 'ਚ ਭਾਰਤ ਮੈਕਸੀਕੋ ਤੋਂ ਬਾਅਦ ਨੰਬਰ ਦੋ ਦੇਸ਼ ਬਣ ਜਾਵੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਭਾਰਤ ਨੂੰ ਕੋਵਿਡ ਤੋਂ ਪਹਿਲਾਂ ਦੀ ਸਥਿਤੀ ਦੇ ਮੁਕਾਬਲੇ ਅਗਲੇ ਸਾਲ ਘੱਟੋ-ਘੱਟ 10 ਫ਼ੀਸਦੀ ਜ਼ਿਆਦਾ ਵੀਜ਼ੇ ਜਾਰੀ ਕੀਤੇ ਜਾਣਗੇ। ਵੀਜ਼ਾ ਜਾਰੀ ਕਰਨ 'ਚ ਹੋਣ ਵਾਲੀ ਦੇਰੀ ਦੇ ਕਾਰਨਾਂ ਬਾਰੇ ਪੁੱਛੇ ਜਾਣ 'ਤੇ ਅਧਿਕਾਰੀ ਨੇ ਕਿਹਾ ਕਿ ਸਿਰਫ਼ ਭਾਰਤ 'ਚ ਹੀ ਨਹੀਂ ਸਗੋਂ ਦੁਨੀਆ ਭਰ 'ਚ ਅਜਿਹਾ ਸੰਕਟ ਹੈ। ਉਨ੍ਹਾਂ ਮੰਨਿਆ ਕਿ ਇਸ ਸਥਿਤੀ ਲਈ ਕੋਵਿਡ ਵੀ ਜ਼ਿੰਮੇਵਾਰ ਹੈ ਅਤੇ ਸੈਰ-ਸਪਾਟਾ ਅਤੇ ਵਪਾਰਕ ਯਾਤਰਾ ਲਈ ਬੀ1 ਅਤੇ ਬੀ2 ਸ਼੍ਰੇਣੀ ਦੀਆਂ ਵੀਜ਼ਾ ਅਰਜ਼ੀਆਂ ਦੇ ਨਿਪਟਾਰੇ ਲਈ ਬਹੁਤ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਪਰ ਜਲਦੀ ਹੀ ਇਹ ਸਥਿਤੀ ਠੀਕ ਹੋ ਜਾਵੇਗੀ।

ਇਹ ਵੀ ਪੜ੍ਹੋ: ਅਮਰੀਕਾ : ਮੱਧ ਮਿਆਦ ਦੀਆਂ ਚੋਣਾਂ ’ਚ ਭਾਰਤੀ ਮੂਲ ਦੇ 4 ਅਮਰੀਕੀ ਨੇਤਾ ਪ੍ਰਤੀਨਿਧੀ ਸਭਾ ਲਈ ਚੁਣੇ ਗਏ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 

 

 


cherry

Content Editor

Related News