ਭਾਰਤ ਨੇ ਰਵਾਇਤੀ ਹਥਿਆਰ ਨਿਯੰਤਰਣ ''ਤੇ ਪਾਕਿਸਤਾਨ ਦੇ ਮਤੇ ਦੇ ਵਿਰੁੱਧ ਕੀਤੀ ਵੋਟ

Friday, Nov 08, 2024 - 05:45 PM (IST)

ਭਾਰਤ ਨੇ ਰਵਾਇਤੀ ਹਥਿਆਰ ਨਿਯੰਤਰਣ ''ਤੇ ਪਾਕਿਸਤਾਨ ਦੇ ਮਤੇ ਦੇ ਵਿਰੁੱਧ ਕੀਤੀ ਵੋਟ

ਸੰਯੁਕਤ ਰਾਸ਼ਟਰ (ਏਜੰਸੀ)- ਭਾਰਤ ਨੇ 'ਖੇਤਰੀ ਅਤੇ ਉਪ ਖੇਤਰੀ ਪੱਧਰ 'ਤੇ ਰਵਾਇਤੀ ਹਥਿਆਰ ਕੰਟਰੋਲ' ਨ ਵਿਸ਼ੇ 'ਤੇ ਪਾਕਿਸਤਾਨ ਦੇ ਮਤੇ ਦੇ ਖਿਲਾਫ ਵੋਟ ਕੀਤੀ। ਸੰਯੁਕਤ ਰਾਸ਼ਟਰ ਮਹਾਸਭਾ ਦੀ ਪ੍ਰਥਮ ਕਮੇਟੀ 'ਚ 'ਖੇਤਰੀ ਅਤੇ ਉਪ-ਖੇਤਰੀ ਪੱਧਰ 'ਤੇ ਰਵਾਇਤੀ ਹਥਿਆਰ ਕੰਟਰੋਲ' 'ਤੇ ਪਾਕਿਸਤਾਨ ਅਤੇ ਸੀਰੀਆ ਦੇ ਮਤੇ ਨੂੰ  ਰਿਕਾਰਡ ਵੋਟਾਂ ਨਾਲ ਪਾਸ ਕੀਤਾ ਗਿਆ।

ਇਹ ਵੀ ਪੜ੍ਹੋ: ਕੈਨੇਡਾ 'ਚ ਹਿੰਦੂ ਮੰਦਰ ਦਾ ਪੁਜਾਰੀ ਮੁੜ ਬਹਾਲ, ਪਹਿਲਾਂ ਕੀਤਾ ਗਿਆ ਸੀ ਸਸਪੈਂਡ

ਮਤੇ ਦੇ ਹੱਕ ਵਿੱਚ 179 ਮੈਂਬਰਾਂ ਨੇ ਵੋਟ ਦਿੱਤੀ, ਇਜ਼ਰਾਈਲ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ, ਉਥੇ ਹੀ ਭਾਰਤ ਹੀ ਅਜਿਹਾ ਦੇਸ਼ ਸੀ ਜਿਸ ਨੇ ਮਤੇ ਦੇ ਵਿਰੋਧ ਵਿੱਚ ਵੋਟ ਪਾਈ। ਸੰਯੁਕਤ ਰਾਸ਼ਟਰ ਮਹਾਸਭਾ ਦੀ ਪ੍ਰਥਮ ਕਮੇਟੀ ਨਿਸ਼ਸਤਰੀਕਰਨ, ਗਲੋਬਲ ਚੁਣੌਤੀਆਂ ਅਤੇ ਸ਼ਾਂਤੀ ਲਈ ਖਤਰਿਆਂ ਨਾਲ ਸਬੰਧਤ ਮਾਮਲਿਆਂ ਨਾਲ ਨਜਿੱਠਦੀ ਹੈ। ਮਤੇ ਵਿੱਚ "ਖੇਤਰੀ ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਰਵਾਇਤੀ ਹਥਿਆਰ ਨਿਯੰਤਰਣ ਦੀ ਮਹੱਤਵਪੂਰਨ ਭੂਮਿਕਾ" ਨੂੰ ਸਵੀਕਾਰ ਕੀਤਾ ਗਿਆ। 

ਇਹ ਵੀ ਪੜ੍ਹੋ: ਆਸਟ੍ਰੇਲੀਆਈ ਰਾਜਾਂ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਸੋਸ਼ਲ ਮੀਡੀਆ ਪਾਬੰਦੀ ਦਾ ਕੀਤਾ ਸਮਰਥਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News