ਭਾਰਤ ਨੇ ਮਾਲਦੀਵ ਨਾਲ 5 ਕਰੋੜ ਡਾਲਰ ਦੇ ਸਮਝੌਤਿਆਂ ''ਤੇ ਪਾਈ ਸਹੀ
Sunday, Feb 21, 2021 - 08:55 PM (IST)
ਮਾਲੇ- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਤਵਾਰ ਇੱਥੇ ਕਿਹਾ ਕਿ ਭਾਰਤ ਹਮੇਸ਼ਾ ਮਾਲਦੀਵ ਦਾ ਇਕ ਭਰੋਸੇਮੰਦ ਸੁਰੱਖਿਆ ਸਾਝੇਦਾਰ ਰਹੇਗਾ। ਭਾਰਤ ਨੇ ਮਾਲਦੀਵ ਦੇ ਨਾਲ ਪੰਜ ਕਰੋੜ ਡਾਲਰ ਦੇ ਰੱਖਿਆ ਕਰਜ਼ਾ ਸਮਝੌਤੇ 'ਤੇ ਵੀ ਦਸਤਖਤ ਕੀਤੇ ਹਨ, ਜਿਸ ਨਾਲ ਇਸ ਟਾਪੂ ਦੇਸ਼ 'ਚ ਸ਼ਿਪਿੰਗ ਖੇਤਰ 'ਚ ਸਮਰੱਥਾ ਨਿਰਮਾਣ ਸਹੂਲਤਾਂ ਨੂੰ ਉਤਸ਼ਾਹ ਮਿਲੇਗਾ। ਦੋ ਦਿਨਾਂ ਦੌਰੇ 'ਤੇ ਇੱਥੇ ਆਏ ਜੈਸ਼ੰਕਰ ਨੇ ਮਾਲਦੀਵ ਦੀ ਰੱਖਿਆ ਮੰਤਰੀ ਮਾਰੀਆ ਦੀਦੀ ਦੇ ਨਾਲ ਦੋਸਤਾਨਾ ਮੁਲਾਕਾਤ ਕੀਤੀ।
ਸਾਡੇ ਰੱਖਿਆ ਸਹਿਯੋਗ 'ਤੇ ਲਾਭਦਾਇਕ ਆਦਾਨ-ਪ੍ਰਦਾਨ ਹੋਇਆ। ਭਾਰਤ ਹਮੇਸ਼ਾ ਮਾਲਦੀਵ ਦਾ ਇਕ ਭਰੋਸੇਮੰਦ ਸੁਰੱਖਿਆ ਸਾਝੇਦਾਰ ਰਹੇਗਾ। ਉਨ੍ਹਾਂ ਨੇ ਕਿਹਾ ਕਿ ਰੱਖਿਆ ਮੰਤਰੀ ਦੀਦੀ ਦੇ ਨਾਲ ਯੂ. ਟੀ. ਐੱਫ. ਹਾਰਬਰ ਪ੍ਰੋਜੈਕਟ ਸਮਝੌਤੇ 'ਤੇ ਦਸਤਖਤ ਕਰਨ ਦੀ ਖੁਸ਼ੀ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।