ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ, ਮਸਕ ਨੇ ਜਤਾਈ ਚਿੰਤਾ

Sunday, Jun 07, 2026 - 11:46 AM (IST)

ਘਟਣ ਲੱਗੀ ਭਾਰਤ ਦੀ ਅਬਾਦੀ ! ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਡਿੱਗੀ ਜਨਮ ਦਰ, ਮਸਕ ਨੇ ਜਤਾਈ ਚਿੰਤਾ

ਇੰਟਰਨੈਸ਼ਨਲ ਡੈਸਕ- ਭਾਰਤ, ਜੋ ਕਿ ਇਸ ਸਮੇਂ ਦੁਨੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ, 'ਚ ਜਨਮ ਦਰ ਹੁਣ ਘਟਣ ਲੱਗ ਪਈ ਹੈ। ਭਾਰਤ 'ਚ ਘਟਣ ਲੱਗੀ ਜਨਮ ਦਰ 'ਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਤੇ ਸਪੇਸਐਕਸ ਦੇ ਸੀ.ਈ.ਓ. ਐਲਨ ਮਸਕ ਨੇ ਸ਼ਨੀਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਜਨਮ ਦਰ ਹੁਣ ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਆ ਗਈ ਹੈ। ਇਸ ਦਾ ਮਤਲਬ ਹੈ ਕਿ ਭਾਰਤ ਦੀ ਜਨਮ ਦਰ, ਅਬਾਦੀ ਨੂੰ ਸੰਤੁਲਿਤ ਰੱਖਣ ਦੀ ਦਰ ਤੋਂ ਵੀ ਘਟ ਗਈ ਹੈ, ਜਿਸ ਦੇ ਨਤੀਜੇ ਵਜੋਂ ਅਗਲੇ ਕੁਝ ਸਾਲਾਂ 'ਚ ਭਾਰਤ ਦੀ ਅਬਾਦੀ 'ਚ ਵੀ ਤੇਜ਼ੀ ਨਾਲ ਕਮੀ ਆ ਸਕਦੀ ਹੈ। 

ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਸਾਂਝੀ ਕਰਦਿਆਂ ਮਸਕ ਨੇ ਲਿਖਿਆ, "ਭਾਰਤ ਦੀ ਜਨਮ ਦਰ ਰਿਪਲੇਸਮੈਂਟ ਲੈਵਲ ਤੋਂ ਹੇਠਾਂ ਡਿੱਗ ਗਈ ਹੈ। ਭਾਰਤ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਵਰਗ 'ਚ ਤਾਂ ਇਹ ਜਨਮ ਦਰ ਕਈ ਸਾਲ ਪਹਿਲਾਂ ਹੀ ਰਿਪਲੇਸਮੈਂਟ ਲੈਵਲ ਤੋਂ ਹੇਠਾਂ ਆ ਚੁੱਕੀ ਸੀ।"

ਮਸਕ ਨੇ ਆਪਣੀ ਪੋਸਟ 'ਚ ਇਕ ਰਿਪੋਰਟ ਦਾ ਹਵਾਲਾ ਦਿੱਤਾ, ਜਿਸ 'ਚ ਦੱਸਿਆ ਗਿਆ ਹੈ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ ਦੀ ਜਨਮ ਦਰ ਰਿਪਲੇਸਮੈਂਟ ਲੈਵਲ ਤੋਂ ਵੀ ਹੇਠਾਂ ਆ ਗਈ ਹੈ। ਰਿਪੋਰਟ ਮੁਤਾਬਕ, ਸਿਰਫ਼ ਪਿਛਲੇ 10 ਸਾਲਾਂ ਦੌਰਾਨ ਭਾਰਤ ਦੀ ਟੀ.ਐੱਫ.ਆਰ. (Total Fertility Rate) 2.3 ਤੋਂ ਘਟ ਕੇ 1.9 ਰਹਿ ਗਈ ਹੈ। ਖ਼ਾਸ ਗੱਲ ਇਹ ਹੈ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੀ ਜਨਮ ਦਰ ਹੁਣ 1.2 'ਤੇ ਆ ਗਈ ਹੈ, ਜੋ ਕਿ ਫਿਨਲੈਂਡ ਦੇਸ਼ ਨਾਲੋਂ ਵੀ ਘੱਟ ਹੈ।

India’s birth rate has fallen below replacement.

Among those most educated, India’s birth rate fell below replacement many years ago. https://t.co/RsWf0PK6wx

— Elon Musk (@elonmusk) June 6, 2026

ਇਹ ਵੀ ਪੜ੍ਹੋ- ਭਾਰਤ ਬਾਰੇ ਪੁਤਿਨ ਦਾ ਵੱਡਾ ਬਿਆਨ ! 'ਧਮਕੀਆਂ' ਦੇਣ ਵਾਲਿਆਂ ਨੂੰ ਵੀ ਦੇ'ਤੀ Warning

ਰਿਪੋਰਟ ਮੁਤਾਬਕ ਭਾਵੇਂ ਕਿ ਦੇਸ਼ ਦੀ ਜਨਮ ਦਰ ਘਟੀ ਹੈ, ਪਰ ਇਸ ਦੇ ਬਾਵਜੂਦ ਰਾਜਸਥਾਨ, ਬਿਹਾਰ ਤੇ ਉੱਤਰ ਪ੍ਰਦੇਸ਼ ਦੀ ਜਨਮ ਦਰ ਦੇਸ਼ ਦੀ ਜਨਮ ਦਰ ਨਾਲੋਂ ਵੱਧ ਹੈ। ਰਾਜਸਥਾਨ ਦੀ ਜਨਮ ਦਰ 2.2, ਉੱਤਰ ਪ੍ਰਦੇਸ਼ ਦੀ 2.6 ਤੇ ਬਿਹਾਰ ਦੀ ਜਨਮ ਦਰ 2.9 ਤੱਕ ਬਣੀ ਹੋਈ ਹੈ।

ਜ਼ਿਕਰਯੋਗ ਹੈ ਕਿ ਭਾਰਤ ਦੀ ਮੌਜੂਦਾ ਆਬਾਦੀ 1.46 ਅਰਬ ਤੋਂ ਵੀ ਵੱਧ ਹੈ। ਸਾਲ 2023 ਵਿੱਚ ਭਾਰਤ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਿਆ ਸੀ। ਹਾਲਾਂਕਿ ਦੇਸ਼ ਦੀ ਜਨਮ ਦਰ 'ਚ ਗਿਰਾਵਟ ਆਈ ਹੈ, ਪਰ ਫ਼ਿਰ ਵੀ ਦੇਸ਼ ਇੰਨੀ ਵੱਡੀ ਅਬਾਦੀ ਨੂੰ ਚੰਗੀਆਂ ਸਿਹਤ ਤੇ ਸਿੱਖਿਆ ਸਹੂਲਤਾਂ ਪ੍ਰਦਾਨ ਕਰਨ 'ਚ ਸਮੱਸਿਆਵਾਂ ਨਾਲ ਜੂਝ ਰਿਹਾ ਹੈ।

ਇਹ ਵੀ ਪੜ੍ਹੋ- 'Sorry ਜੀ, Wrong ਨੰਬਰ...' ਤੋਂ ਸਿੱਧਾ ਵਿਆਹ ! ਅੱਧੀ ਉਮਰ ਦੇ ਮੁੰਡੇ ਨਾਲ ਭੱਜ ਗਈ 5 ਜਵਾਕਾਂ ਦੀ ਮਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News