ਭਾਰਤੀ ਡਾਕ ਵਿਭਾਗ 'ਚ ਨੌਕਰੀ ਦਾ ਸੁਨਹਿਰੀ ਮੌਕਾ, ਤੁਸੀਂ ਵੀ ਕਰੋ ਅਪਲਾਈ

Thursday, Aug 08, 2024 - 12:22 PM (IST)

ਨਵੀਂ ਦਿੱਲੀ- ਭਾਰਤੀ ਡਾਕ ਵਿਭਾਗ ਵਿਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਡਾਕ ਵਿਭਾਗ ਨੇ ਗ੍ਰਾਮ ਡਾਕ ਸੇਵਕ (GDS) ਭਰਤੀ ਮਗਰੋਂ ਇਕ ਹੋਰ ਭਰਤੀ ਕੱਢੀ ਹੈ। ਭਾਰਤੀ ਡਾਕ ਵਿਭਾਗ ਨੇ ਸਕਿਲਡ ਆਰਟਿਸਨ (Skilled Artisans) ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਅਜਿਹੇ ਵਿਚ ਜੋ ਉਮੀਦਵਾਰ ਡਾਕ ਵਿਭਾਗ ਵਿਚ ਨੌਕਰੀ ਕਰਨ ਦੇ ਇੱਛੁਕ ਹਨ, ਉਹ ਅਧਿਕਾਰਤ ਵੈੱਬਸਾਈਟ  indiapost.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਰਜ਼ੀ ਫਾਰਮ ਜਮਾਂ ਕਰਨ ਦੀ ਆਖ਼ਰੀ ਤਾਰੀਖ਼ 30 ਅਗਸਤ 2024 ਹੈ।

ਖਾਲੀ ਥਾਂ ਦੇ ਵੇਰਵੇ

ਡਾਕ ਵਿਭਾਗ ਦੇ ਗਰੁੱਪ-ਸੀ ਦੀ ਇਸ ਭਰਤੀ ਰਾਹੀਂ ਐਮ.ਵੀ. ਮਕੈਨਿਕ, ਟਾਇਰਮੈਨ, ਲੋਹਾਰ, ਤਰਖਾਣ ਅਤੇ ਹੋਰ ਅਸਾਮੀਆਂ ਲਈ ਅਸਾਮੀਆਂ ਖਾਲੀ ਕੀਤੀਆਂ ਗਈਆਂ ਹਨ। ਕੁੱਲ 10 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।

ਵਿੱਦਿਅਕ ਯੋਗਤਾ

ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 8ਵੀਂ ਪਾਸ ਹੋਣਾ ਜ਼ਰੂਰੀ ਹੈ। ਨਾਲ ਹੀ ਸਬੰਧਤ ਟਰੇਡ ਵਿਚ ਸਰਟੀਫਿਕੇਟ ਅਤੇ ਇਕ ਸਾਲ ਕੰਮ ਦਾ ਤਜਰਬਾ ਹੋਣਾ ਵੀ ਜ਼ਰੂਰੀ ਹੈ। ਮਕੈਨੀਕਲ ਟਰੇਡ ਵਿਚ ਅਪਲਾਈ ਕਰਨ ਲਈ ਉਮੀਦਵਾਰਾਂ ਕੋਲ ਵੈਲਿਡ ਡਰਾਈਵਿੰਗ ਲਾਈਸੈਂਸ ਹੋਣਾ ਵੀ ਜ਼ਰੂਰੀ ਹੈ। 

ਉਮਰ ਹੱਦ

ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 30 ਸਾਲ ਹੋਣੀ ਚਾਹੀਦੀ ਹੈ। ਰਾਖਵੀਆਂ ਸ਼੍ਰੇਣੀਆਂ ਨੂੰ ਉਪਰਲੀ ਉਮਰ ਹੱਦ ਵਿਚ ਛੋਟ ਦਿੱਤੀ ਗਈ ਹੈ। 

ਚੋਣ ਪ੍ਰਕਿਰਿਆ

ਉਮੀਦਵਾਰਾਂ ਦੀ ਚੋਣ ਉਨ੍ਹਾਂ ਦੀ ਯੋਗਤਾ, ਅਨੁਭਵ ਅਤੇ ਹੁਨਰ ਟੈਸਟ ਦੇ ਆਧਾਰ 'ਤੇ ਕੀਤੀ ਜਾਵੇਗੀ।

ਇਸ ਸਰਕਾਰੀ ਨੌਕਰੀ ਵਿਚ ਉਮੀਦਵਾਰਾਂ ਨੂੰ ਆਫ਼ਲਾਈਨ ਅਰਜ਼ੀ ਫਾਰਮ ਭੇਜਣਾ ਹੈ। ਪਤਾ- ਸੀਨੀਅਰ ਮੈਨੇਜਰ, ਮੇਲ, ਮੋਟਰ ਸਰਵਿਸ, ਨੰਬਰ- 37, ਗ੍ਰੀਮਸ ਰੋਡ, ਚੇਨਈ- 600006। ਲਿਫਾਫੇ ਉਪਰ ਉਮੀਦਵਾਰ ਨੂੰ ਉਸ ਅਹੁਦੇ ਦਾ ਨਾਮ ਅਤੇ ਟਰੇਡ ਜ਼ਰੂਰ ਲਿਖਣਾ ਹੈ, ਜਿਸ ਲਈ ਉਹ ਅਪਲਾਈ ਕਰ ਰਿਹਾ ਹੈ। ਭਰਤੀ ਨਾਲ ਸਬੰਧਤ ਹੋਰ ਮਹੱਤਵਪੂਰਨ ਵੇਰਵਿਆਂ ਲਈ,ਉਮੀਦਵਾਰ ਇੰਡੀਆ ਪੋਸਟ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


 


Tanu

Content Editor

Related News